ਅਮਰੀਕੀ ਬ੍ਰਾਂਡ AVITA ਨੇ ਭਾਰਤ ’ਚ ਲਾਂਚ ਕੀਤੇ ਦੋ ਲੈਪਟਾਪ, ਜਾਣੋ ਖੂਬੀਆਂ

ੜਵੀ ਦਿਲੀ–ਅਮਰੀਕੀ ਕੰਪਨੀ ਅਵਿਤਾ (AVITA) ਨੇ ਭਾਰਤੀ ਲੈਪਟਾਪ ਬਾਜ਼ਾਰ ’ਚ ਨਵੇਂ ਲੈਪਟਾਪ AVITA LIBER ਦੇ ਨਾਲ ਧਮਾਕੇਦਾਰ ਐਂਟਰੀ ਕੀਤੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਲੈਪਟਾਪ ਦੇ ਨਾਲ AVITA ਨੇ ਭਾਰਤ ’ਚ ਐਂਟਰੀ ਕੀਤੀ ਹੈ। ਇਸ ਤੋਂ ਪਹਿਲਾਂ ਕੰਪਨੀ ਅਮਰੀਕਾ, ਹਾਂਗਕਾਂਗ, ਤਾਈਵਾਨ, ਥਾਈਲੈਂਡ ਅਤੇ ਸਿੰਗਾਪੁਰ ਵਰਗੇ ਬਾਜ਼ਾਰ ’ਚ ਆਪਣੇ ਪ੍ਰੋਡਕਟਸ ਉਤਾਰਦੀ ਰਹੀ ਹੈ। AVITA LIBER 5 ਵੱਖ-ਵੱਖ ਪੈਟਰਨ ਅਤੇ 14 ਕਲਰ ਵੇਰੀਐਂਟ ’ਚ ਮਿਲੇਗਾ। AVITA LIBER ਲੈਪਟਾਪ ਨੂੰ Nexstgo ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ Nexstgo ’ਤੇ ਪਿਛਲੇ ਸਾਲ ਨਵੰਬਰ ਤੋਂ ਹੀ ਭਾਰਤ ’ਚ ਕਮਰਸ਼ੀਅਲ ਲੈਪਟਾਪ ਦੀ ਵਿਕਰੀ ਹੋ ਰਹੀ ਹੈ।
AVITA LIBER ਦੇ ਫੀਚਰਜ਼
AVITA LIBER ਸੀਰੀਜ਼ ਦੇ ਲੈਪਟਾਪ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਲੈਪਟਾਪ 13.3 ਇੰਚ ਅਤੇ 14 ਇੰਚ ਡਿਸਪਲੇਅ ਦੇ ਦੋ ਵੇਰੀਐਂਟ ’ਚ ਮਿਲੇਗਾ। ਇਸ ਲੈਪਟਾਪ ’ਚ ਫੁੱਲ-ਐੱਚ.ਡੀ. ਡਿਸਪਲੇਅ ਮਿਲੇਗੀ ਜਿਸ ਦਾ ਰੈਜ਼ੋਲਿਊਸ਼ਨ 1920×1080 ਪਿਕਸਲ ਹੈ। ਉਥੇ ਹੀ ਲੈਪਟਾਪ ਦਾ ਭਾਰ ਸਿਰਫ 1.37 ਕਿਲੋਗ੍ਰਾਮ ਹੈ। ਕੰਪਨੀ ਨੇ ਇਸ ਲੈਪਟਾਪ ਦੀ ਬੈਟਰੀ ਨੂੰ ਲੈ ਕੇ 10 ਘੰਟੇ ਦੇ ਬੈਕਅਪ ਦਾ ਦਾਅਵਾ ਕੀਤਾ ਹੈ।
ਲੈਪਟਾਪ ਦੀਆਂ ਹੋਰ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ ਮਲਟੀਫੰਕਸ਼ਨ ਯੂ.ਐੱਸ.ਬੀ.-ਸੀ ਪੋਰਟ ਹੈ ਜੋ ਕਿ ਕੁਇੱਕ ਚਾਰਜ ਦਾ ਵੀ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ 2 ਯੂ.ਐੱਸ.ਬੀ. ਪੋਰਟ 3.0, ਬਲੂਟੁੱਥ 4.0 ਅਤੇ ਵਾਈ-ਫਾਈ ਦਿੱਤਾ ਗਿਆ ਹੈ। ਲੈਪਟਾਪ ’ਚ ਇੰਟੈੱਲ ਪੈਂਟੀਅਮ N4200 ਅਤੇ ਕੋਰ ਆਈ5 ਪ੍ਰੋਸੈਸਰ ਹੈ ਅਤੇ ਇਸ ਵਿਚ ਇੰਟੈੱਲ ਦਾ ਐੱਚ.ਡੀ. ਗ੍ਰਾਫਿਕਸ ਕਾਰਡ ਵੀ ਮਿਲੇਗਾ। ਲੈਪਟਾਪ ’ਚ 4ਜੀ.ਬੀ./8ਜੀ.ਬੀ. ਰੈਮ ਅਤੇ 256ਜੀ.ਬੀ./512ਜੀ.ਬੀ. ਦੀ ਸਟੋਰੇਜ ਮਿਲੇਗੀ।
AVITA LIBER ਦੀ ਕੀਮਤ ਤੇ ਉਪਲੱਬਧਤਾ
ਇਸ ਲੈਪਟਾਪ ਦੀ ਵਿਕਰੀ ਅਮੇਜ਼ਨ, ਫਲਿਪਕਾਰਟ, ਪੇਟੀਐੱਮ ਮਾਲ ਅਤੇ ਕ੍ਰੋਮਾ ਵਰਗੇ ਆਨਲਾਈਨ ਸਟੋਰਾਂ ’ਤੇ ਜਨਵਰੀ ਦੇ ਅੰਤ ਤੋਂ ਸ਼ੁਰੂ ਹੋਵੇਗੀ। ਲੈਪਟਾਪ ਦੇ ਨਾਲ 3 ਸਾਲ ਦੀ ਵਾਰੰਟੀ ਮਿਲ ਰਹੀ ਹੈ। ਇਸ ਦੀ ਸ਼ੁਰੂਆਤੀ ਕੀਮਤ 24,990 ਰੁਪਏ ਹੈ ਅਤੇ ਟਾਪ ਵੇਰੀਐਂਟ ਦੀ ਕੀਮਤ 67,490 ਰੁਪਏ ਹੈ। ਇਸ ਕੀਮਤ ’ਚ ਤੁਹਾਨੂੰ Core i5 7Y54 ਵਾਲਾ ਵੇਰੀਐਂਟ ਮਿਲੇਗਾ ਅਤੇ ਇਸ ਵਿਚ ਤੁਹਾਨੂੰ 8ਜੀ.ਬੀ. ਰੈਮ ਦੇ ਨਾਲ 512ਜੀਬੀ. ਦੀ ਸਟੋਰੇਜੀ ਮਿਲੇਗੀ।

Leave a Reply

Your email address will not be published. Required fields are marked *