ਸ੍ਰੀ ਮੁਕਤਸਰ ਸਾਹਿਬ – ਜੋ ਕਿਸਮਤ ‘ਚ ਹੁੰਦਾ ਹੈ ਮਿਲਣਾ ਉਹੀਂ ਹੁੰਦਾ ਹੈ। ਇਹ ਉਦਾਹਰਨ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੌਲਾ ‘ਚ ਸਿੱਧ ਹੋਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਗੋਪਾਲ ਸਿੰਘ ਨੇ ਮੰਗਣੀ ਤੋਂ ਬਾਅਦ ਘੱਟ ਪੜ੍ਹੀ ਲਿਖ਼ੀ ਹੋਣ ਕਾਰਨ ਛਿੰਦਰ ਕੌਰ ਨਾਲ ਰਿਸ਼ਤਾ ਤੋੜ ਦਿੱਤਾ ਸੀ ਪਰ ਕੁੜੀ ਦੀ ਕੁਰਬਾਨੀ ਤੇ 16 ਸਾਲ ਦੇ ਲੰਬੇ ਸਬਰ ਤੋਂ ਬਾਅਦ ਆਖ਼ਰ ਛਿੰਦਰ ਕੌਰ ਦਾ ਵਿਆਹ ਗੋਪਾਲ ਸਿੰਘ (38) ਨਾਲ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੋਪਾਲ ਸਿੰਘ ਦੇ ਜਨਮ ਤੋਂ ਬਾਅਦ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਨਾਨਕੇ ਪਰਿਵਾਰ ਨੇ ਉਸ ਦਾ ਪਾਲਣ ਪੋਸ਼ਣ ਕੀਤਾ।
ਮੁਗੋਪਾਲ ਸਿੰਘ ਨੇ ਪੜ੍ਹਾਈ ਤੋਂ ਉਪਰੰਤ ਸਟੈਨੋ ਦਾ ਡਿਪਲੋਮਾ ਕੀਤਾ ਤੇ ਜਿੰਦਗੀ ਦੇ ਗੁਜ਼ਾਰੇ ਲਈ ਆਪਣੇ ਕੈਂਟਰ ‘ਤੇ ਡਰਾਈਵਰੀ ਕਰਨ ਲੱਗ ਪਿਆ। ਕਰੀਬ 16 ਸਾਲ ਪਹਿਲਾਂ ਗੋਪਾਲ ਸਿੰਘ ਦੀ ਮੰਗਣੀ ਛਿੰਦਰ ਕੌਰ (8ਵੀਂ ਪਾਸ) ਨਾਲ ਹੋ ਗਈ ਸੀ। ਘੱਟ ਪੜ੍ਹੀ ਲਿਖੀ ਹੋਣ ਕਾਰਨ ਗੋਪਾਲ ਨੇ ਇਹ ਰਿਸ਼ਤਾ ਤੋੜ ਦਿੱਤਾ, ਜਿਸ ਤੋਂ ਬਾਅਦ ਛਿੰਦਰ ਕੌਰ ਨੇ ਪ੍ਰਣ ਲਿਆ ਕਿ ਜੇਕਰ ਉਹ ਵਿਆਹ ਕਰਾਂਉਗੀ ਤਾਂ ਉਸੇ ਨਾਲ ਕਰਾਵੇਗੀ ਨਹੀਂ ਤਾਂ ਮਾਪਿਆਂ ਦੇ ਘਰੋਂ ਉਸ ਦੀ ਅਰਥੀ ਹੀ ਉੱਠੇਗੀ। 16 ਸਾਲ ਦਾ ਲੰਬਾ ਸਮਾਂ ਹੋਲੀ-ਹੋਲੀ ਲੰਘ ਰਿਹਾ ਸੀ ਤੇ ਛਿੰਦਰ ਕੌਰ ਦੇ ਘਰ ਵਿਆਹ ਲਈ ਘੁਸਰ-ਮੁਸਰ ਜਿਹੀ ਚੱਲਦੀ ਰਹਿੰਦੀ ਸੀ ਤੇ ਅਣਗਿਣਤ ਵਾਰ ਉਸ ਦੇ ਰਿਸ਼ਤੇ ਦੀਆਂ ਗੱਲਾਂ ਚੱਲੀਆਂ ਪਰ ਉਹ ਵਿਆਹ ਨਾ ਕਰਾਉਣ ਲਈ ਬਜਿੱਦ ਰਹੀ। ਦੂਜੇ ਪਾਸੇ ਗੋਪਾਲ ਸਿੰਘ ਦੇ ਵਿਆਹ ਦਾ ਉਨ੍ਹਾਂ ਨੂੰ ਕੋਈ ਢੁਕਵਾਂ ਸਬੱਬ ਨਾ ਬਣਿਆ।
16 ਸਾਲਾਂ ਦੇ ਲੰਬੇ ਸਮੇਂ ‘ਚ ਇਕ ਦਿਨ ਛਿੰਦਰ ਕੌਰ ਦੇ ਭਰਾ ਦਾ ਗੋਪਾਲ ਸਿੰਘ ਨਾਲ ਮੇਲ ਹੋਇਆ ਤਾਂ ਉਸ ਨੇ ਘਰ-ਪਰਿਵਾਰ ਤੇ ਬਾਲ ਬੱਚਿਆਂ ਬਾਰੇ ਪੁੱਛਿਆਂ ਤਾਂ ਉਸ ਨੇ ਜੁਆਬ ਦਿੱਤਾ ਕਿ ਹਾਲੇ ਉਸ ਨੇ ਵਿਆਹ ਨਹੀਂ ਕਰਾਇਆ। ਛਿੰਦਰ ਕੌਰ ਦੇ ਭਰਾ ਨੇ ਜਦੋਂ ਦੱਸਿਆ ਕਿ ਉਸ ਦੀ ਭੈਣ ਨੇ ਵਿਆਹ ਨਹੀਂ ਕਰਾਇਆ ਤਾਂ ਗੋਪਾਲ ਸਿੰਘ ਨੇ ਛਿੰਦਰ ਕੌਰ ਦੀ ਕੁਰਬਾਨੀ ਤੇ ਆਪਣੀ ਲੰਘਦੀ ਉਮਰ ਵੱਲ ਵੇਖਦਿਆਂ ਵਿਆਹ ਕਰਵਾਉਣ ਲਈ ਹਾਂ ਕਰ ਦਿੱਤੀ।