ਐੱਸਏਐੱਸ ਨਗਰ : ਪੰਜਾਬੀ ਗਾਇਕੀ ਦੇ ਖੇਤਰ ਵਿੱਚ ਲੇਖਕ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਨਾਮਵਰ ਪੰਜਾਬੀ ਗਾਇਕ ਮਾਵੀ ਸਿੰਘ ਦਾ ਨਵਾਂ ਗਾਣਾ ‘ਮਿਸ ਯੂ’ ਲੋਕ ਅਰਪਣ ਹੋਇਆ। ਗੀਤ ਸਬੰਧੀ ਜਾਣਕਾਰੀ ਦਿੰਦਿਆਂ ਮਾਵੀ ਨੇ ਦੱਸਿਆ ਮਾਵੀ ਸਿੰਘ ਬੈਨਰ ਹੇਠ ਪੇਸ਼ ਕੀਤਾ ਗਿਆ ਹੈ। ਜੋ ਮੇਰੀ ਆਪਣੀ ਹੀ ਕਲਮ ਦੀ ਉਪਜ ਅਤੇ ਸੰਗੀਤ ਵੀ ਮੈਂ ਖ਼ੁਦ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੇਰਾ ਇਹ ਗਾਣਾ ਮੇਰੇ ਪਲੇਠੇ ਯੂਟਿਊਬ ਚੈਨਲ ਮਾਵੀ ਸਿੰਘ ਉੱਤੇ ਸੁਣਿਆ ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਗੀਤ ਦੇ ਬੋਲਾਂ ਸਬੰਧੀ ਵਿਸਥਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਵਿੱਚ ਪ੍ਰੇਮਿਕਾ ਬਣੇ ਪ੍ਰੇਮੀ ਪ੍ਰਤੀ ਆਪਣੀ ਭਾਵਨਾਵਾਂ ਨੂੰ ਜਿਤਾਉਂਦੀ ਹੈ। ਉਨ੍ਹਾਂ ਕਿਹਾ ਕਿ ਸਰੋਤਿਆਂ ਤੋਂ ਆਸ ਕਰਦੇ ਹਨ ਕਿ ਉਹ ਨਵੇਂ ਗੀਤ ਨੂੰ ਜ਼ਰੂਰ ਪਿਆਰ ਦੇਣਗੇ। ਉਨ੍ਹਾਂ ਅਪੀਲ ਵੀ ਕੀਤੀ ਕਿ ਸਰੋਤੇ ਉਨ੍ਹਾਂ ਦੇ ਇਸ ਯੂਟਿਊਬ ਚੈਨਲ ‘ਮਾਵੀ ਸਿੰਘ’ ਨੂੰ ਸਬਸਕ੍ਰਰਾਈਬ ਕਰਨ। ਜ਼ਿਕਰਯੋਗ ਕਿ ਮਾਵੀ ਸਿੰਘ ਇਸ ਤੋਂ ਪਹਿਲਾਂ ਵੀ ਬਾਗੀ, ਵਾਂਟਡ, ਦੂਰੀਆ, ਗੈਂਗਸਟਰ ਮੁੰਡੇ ਅਤੇ ਨਾਮਵਰ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਨਾਲ ਦੋਗਾਣਾ ‘ਗੇੜੀ ਰੂਟ’ ਵੀ ਸਰੋਤਿਆਂ ਦੀ ਕਚਹਿਰੀ ‘ਚ ਪੇਸ਼ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਮਾਵੀ ਸਿੰਘ ਲੇਖਕ, ਸੰਗੀਤਕਾਰ ਅਤੇ ਗਾਇਕ ਵਜੋਂ ਜਾਣੇ ਜਾਂਦੇ ਹਨ। ਭਵਿੱਖ ਦੀਆਂ ਗਤੀ ਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਮਾਵੀ ਸਿੰਘ ਨੇ ਦੱਸਿਆ ਕਿ ਮੇਰਾ ਅਗਲਾ ਪੰਜਾਬੀ ਗਾਣਾ ਆਉਣ ਵਾਲੀ ਪਾਲੀਵੁੱਡ ਫਿਲਮ ‘ਉੱਲੂ ਦੇ ਪੱਠੇ’ ਵਿੱਚ ਰੂਬਰੂ ਹੋਵੇਗਾ।
Related Posts
ਪੰਜਾਬੀ ਨੋਜਵਾਨ ਪੀੜ੍ਹੀ ਦੇ ਦਿਲਾਂ ਤੇ ਰਾਜ ਕਰਨ ਵਾਲੇ ,ਜਾਣੋ ਕਦੋਂ ਜਨਮੇ ਸਨ?
– ਗੀਤਕਾਰੀ ਦੇ ਨਾਲ-ਨਾਲ ਗਾਇਕੀ ‘ਚ ਸਫਲ ਹੋਏ ਤਰਸੇਮ ਜੱਸੜ ਅੱਜ ਆਪਣਾ 33ਵਾਂ ਜਨਮਦਿਨ ਮਨ੍ਹਾਂ ਰਹੇ ਹਨ। ਉਨ੍ਹਾਂ ਦਾ ਜਨਮ…

ਸ਼ਾਹਰੁਖ ਨੇ ‘ਪਠਾਨ’, ‘ਜਵਾਨ’ ਤੇ ‘ਡੰਕੀ’ ਤੋਂ ਕੀਤੀ ਜ਼ਬਰਦਸਤ ਕਮਾਈ
ਮੁੰਬਈ (ਬਿਊਰੋ) – ਪਰਿਵਾਰਕ ਮਨੋਰੰਜਨ ‘ਡੰਕੀ’ ਨੇ ਭਾਰਤ ‘ਚ 200 ਕਰੋੜ ਰੁਪਏ ਤੇ ਦੁਨੀਆ ਭਰ ‘ਚ 400 ਕਰੋੜ ਰੁਪਏ ਦਾ ਅੰਕੜਾ…
ਵਰਲਡ ਕੱਪ ਦੇ ਸ਼ੌਕੀਨਾਂ ਨੂੰ ਜੀਓ ਦਾ ਖਾਸ ਤੋਹਫਾ
ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਯੂਜ਼ਰਸ ਲਈ ਵੱਡੀ ਖ਼ਬਰ ਹੈ। ਕੰਪਨੀ ਨੇ ਆਪਣੇ ਪ੍ਰੀਪੇਡ ਤੇ ਪੋਸਟਪੇਡ ਗਾਹਕਾਂ ਲਈ ਕ੍ਰਿਕਟ ਵਿਸ਼ਵ…