ਨਵੀਂ ਦਿੱਲੀ : ਜੇਕਰ ਤੁਹਾਡੀ ਡਾਟਾ ਦੀ ਜ਼ਰੂਰਤ ਜ਼ਿਆਦਾ ਹੈ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਕ ਖ਼ਾਸ ਰਿਚਾਰਜ ਪਲਾਨ। ਇਸ ਪਲਾਟ ਵਿੱਚ ਤੁਹਾਨੂੰ ਮਹੀਨੇ ਵਿੱਚ 100 ਜੀ ਬੀ ਤੋਂ ਜ਼ਿਆਦਾ ਡਾਟਾ ਮਿਲਦਾ ਹੈ। ਇਹ ਰਿਚਾਰਜ ਪਲਾਨ ਵੋਡਾਫ਼ੋਨ ਆਈਡੀਆ ਦਾ ਹੈ। ਜ਼ਿਆਦਾ ਡਾਟਾ ਤੋਂ ਇਲਾਵਾ ਖਪਤਕਾਰਾਂ ਨੂੰ ਮੁਫ਼ਤ ਕਾਲਿੰਗ ਅਤੇ ਦੂਜੇ ਫ਼ਾਇਦੇ ਵੀ ਮਿਲਦੇ ਹਨ। ਇਹ ਪਲਾਟ ਬਹੁਤ ਵਧੀਆ ਹੈ। ਵੋਡਾਫ਼ੋਨ ਦਾ ਇਹ ਪਲਾਨ 299 ਰੁਪਏ ਦਾ ਹੈ। ਫ਼ਿਲਹਾਲ, ਡਬਲ ਡਾਟਾ ਆਫ਼ ਦੇ ਤਹਿਤ ਇਸ ਪਲਾਨ ਵਿੱਚ ਹਰ ਦਿਨ 4 ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। ਕਿਸੇ ਹੋਰ ਟੈਲੀਕਾਮ ਕੰਪਨੀ ਦੇ 28 ਦਿਨ ਵਾਲੇ ਪਲਾਨ ਵਿੱਚ ਇੰਨਾ ਜ਼ਿਆਦਾ ਡਾਟਾ ਨਹੀਂ ਦਿਤਾ ਜਾ ਰਿਹਾ ਹੈ ਤਾਂ ਆਓ ਜਾਣਦੇ ਹਾਂ ਕਿ ਵੋਡਾਫ਼ੋਨ ਦੇ ਇਸ ਪਲਾਨ ਵਿੱਚ ਖਪਤਕਾਰਾਂ ਨੂੰ ਕੀ ਕੀ ਫ਼ਾਇਦੇ ਮਿਲਦੇ ਹਨ।
ਵੋਡਾਫ਼ੋਨ ਦਾ 299 ਰੁਪਏ ਵਾਲਾ ਰਿਚਾਰਜ ਪਲਾਨ 28 ਦਿਨ ਚਲਦਾ ਹੈ। ਪਲਾਟ ਵਿੱਚ ਡਬਲ ਡਾਟਾ ਆਫ਼ਰ ਦੇ ਤਹਿਤ ਹਰ ਦਿਨ 4 ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। ਇਸ ਹਿਸਾਬ ਨਾਲ ਪਲਾਨ ਵਿੱਚ ਕਰੀਬ ਮਹੀਨੇ ਵਿੱਚ ਕਰੀਬ 112 ਜੀ ਬੀ ਡਾਟਾ ਮਿਲ ਜਾਂਦਾ ਹੈ। ਪਲਾਟ ਵਿੱਚ ਖਪਤਕਾਰਾਂ ਨੂੰ ਅਨਲਿਮਟਿਡ ਕਾਲਿੰਗ ਦਾ ਵੀ ਫ਼ਾਇਦਾ ਮਿਲਦਾ ਹੈ। ਮਤਲਬ ਖਪਤਕਾਰ ਦੇਸ਼ ਭਰ ਵਿੱਚ ਕਿਸੇ ਵੀ ਨੰਬਰ ‘ਤੇ ਮੁਫ਼ਤ ਵਿੱਚ ਕਾਲ ਕਰ ਸਕਦਾ ਹੈ। ਪਲਾਨ ਰਿਚਾਰਜ ਕਰਵਾÀਣ ਵਾਲੇ ਲੋਕਾਂ ਨੂੰ ਹਰ ਦਿਨ 100 ਦੇ ਕਰੀਬ ਮੈਸਜ ਭੇਜਣ ਦੀ ਸਹੂਲਤ ਵੀ ਇਸ ਪਲਾਨ ਵਿੱਚ ਮਿਲ ਰਹੀ ਹੈ। ਮਤਲਬ ਖਪਤਕਾਰ ਮਹੀਨੇ ਵਿੱਚ ਕੁੱਲ 2800 ਦੇ ਕਰੀਬ ਐਸਐਮਐਸ ਭੇਜ ਸਕਦੇ ਹਨ। ਇਸ ਤੋਂ ਇਲਾਵਾ ਇਸ ਪਲਾਨ ਵਿੱਚ ਖਪਤਕਾਰਾਂ ਨੂੰ 499 ਰੁਪਏ ਦੀ ਕੀਮਤ ਦਾ ਵੋਡਾਫੋਨ ਪਲੇ ਦਾ ਸਬਸਕ੍ਰਿਪਸ਼ਨ ਮੁਫ਼ਤ ਵਿੱਚ ਮਿਲਦਾ ਹੈ।