ਜੀਰਕਪੁਰ : ਜ਼ੀਰਕਪੁਰ ਦੇ ਢਕੌਲੀ ਖੇਤਰ ਅਧੀਨ ਪੈਂਦੀ ਪਿੰਡ ਕਿਸ਼ਨਪੁਰਾ ਦੀ ਰਾਧਾ ਇਨਕਲੇਵ ਕਾਲੋਨੀ ਦੇ ਵਸਨੀਕ ਇਕ 28 ਸਾਲਾ ਨੌਜਾਵਾਨ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਮੰਨਿਆ ਜਾ ਰਿਹਾ ਹੈ ਪਰ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਕੇ ਮ੍ਰਿਤਕ ਦੀ ਲਾਸ਼ ਵਾਰਿਸਾ ਹਵਾਲੇ ਕਰ ਦਿੱਤੀ ਹੈ। ਪੁਲਿਸ ਸੂਤਰਾਂ ਅਨੁਸਾਰ ਵਿਜੇ ਕੁਮਾਰ (28) ਪੁੱਤਰ ਗੰਗਾ ਰਾਮ ਵਾਸੀ ਰਾਧਾ ਇਨਕਲੇਵ ਕਿਸ਼ਨਪੁਰਾ ਪੰਚਕੁਲਾ ਦੇ ਰੈਲੀ ਪਿੰਡ ਵਿੱਚ ਕਿਸੇ ਨਿੱਜੀ ਦਵਾਈਆਂ ਦੀ ਕੰਪਨੀ ਵਿੱਚ ਅਪਣੇ ਵੱਡੇ ਭਰਾ ਨਾਲ ਹੀ ਕੰਮ ਕਰਦਾ ਸੀ। ਬੀਤੇ ਕੱਲ ਜਦ ਉਹ ਆਪਣੇ ਕੰਮ ਤੋਂ ਘਰ ਵਾਪਿਸ ਆਏ ਤਾਂ ਵਿਜੇ ਕੁਮਾਰ ਅਪਣੇ ਮੋਬਾਇਲ ਤੇ ਗੱਲ ਕਰਦਾ ਹੋਇਆ ਘਰ ਦੀ ਛੱਤ ਤੇ ਚਲਾ ਗਿਆ। ਕੁਝ ਮਿੰਟ ਬਾਅਦ ਉਸ ਨੇ ਅਪਣੇ ਭਰਾ ਨੂੰ ਦਸਿਆ ਕਿ ਉਸ ਨੂੰ ਚੱਕਰ ਆ ਰਹੇ ਹਨ ਅਤੇ ਉਸ ਦਾ ਸਰੀਰ ਸੁੰਨ ਹੋ ਰਿਹਾ ਹੈ। ਵਿਜੇ ਕੁਮਾਰ ਨੂੰ ਤੁਰੰਤ ਪੰਚਕੁਲਾ ਦੇ ਐਲਕੈਮਿਸਟ ਹਸਪਤਾਲ ਵਿਖੇ ਲਿਜਾਇਆ ਗਿਆ। ਕਰੀਬ ਅੱਧੇ ਘੰਟੇ ਬਾਅਦ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Related Posts
ਯੁਵਰਾਜ ਹੰਸ ਨੇ ਮਾਨਸੀ ਨਾਲ ਜਲੰਧਰ ‘ਚ ਲਈਆਂ ਲਾਵਾਂ
ਜਲੰਧਰ- ਪਾਲੀਵੁੱਡ ਅਦਾਕਾਰ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਯੁਵਰਾਜ ਹੰਸ ਅੱਜ ਵਿਆਹ ਦੇ ਬੰਧਨ…
ਜੇ ਮੁਸਲਮਾਨਾਂ ਨੇ ਰਹਿਣਾ ਮਾਉ ਦੇ ਦੇਸ, ਲੈਣਾ ਪਊ ਕਾਮਰੇਡਾਂ ਆਲਾ ਖੇਸ
ਸ਼ਿਨਜ਼ਿਆਂਗ : ਚੀਨ ਦੇ ਸ਼ਿਨਜ਼ਿਆਂਗ ਸੂਬੇ ਸਥਾਨਕ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਦੌਰਾਨ ਵਰਤੀ ਜਾਣ ਵਾਲੀ ਚਟਾਈ ਅਤੇ ਪਵਿੱਤਰ ਕੁਰਾਨ…
ਸਾਰਾਗੜ੍ਹੀ ਜੰਗ ‘ਤੇ ਅਕਸ਼ੇ ਕੁਮਾਰ ਤੋਂ ਇਲਾਵਾ ਬਾਲੀਵੁੱਡ ਇਸ ਸਾਲ ਲੈ ਕੇ ਆ ਰਿਹਾ ਹੈ ਕਮਾਲ ਦੀਆਂ ਫਿਲਮਾਂ
ਕੇਸਰੀ 2019 ਵਿੱਚ ਬੌਕਸ ਆਫ਼ਿਸ ‘ਤੇ ਕਈ ਅਹਿਮ ਫ਼ਿਲਮਾਂ ਦੀ ਭਰਮਾਰ ਹੋਵੇਗੀ, ਕਈ ਬਾਇਓਪਿਕ ਫ਼ਿਲਮਾਂ ਵੀ ਬੌਕਸ ਆਫ਼ਿਸ ‘ਤੇ ਦਸਤਕ…