ਜੀਰਕਪੁਰ : ਜੀਰਕਪੁਰ ਦੀ ਸ਼ਰਮਾ ਅਸਟੇਟ ਤੋਂ ਇੱਕ ਕਰੀਬ 29 ਸਾਲਾ ਵਿਆਹੁਤਾ ਔਰਤ ਭੇਦਭਰੀ ਹਾਲਤ ਵਿੱਚ ਲਾਪਤਾ ਹੋ ਗਈ ਹੈ। ਔਰਤ ਦਾ ਲੋਹਗੜ• ਖੇਤਰ ਵਿੱਚ ਬਿਊਟੀ ਪਾਰਲਰ ਦਸਿਆ ਜਾ ਰਿਹਾ ਹੈ। ਔਰਤ ਦੇ ਪਤੀ ਅਤੇ ਪਿਤਾ ਵਲੋਂ ਪੁਲਿਸ ਨੂੰ ਵੱਖ ਵੱਖ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਦੀਪ ਸਿੰਘ ਵਾਸੀ ਮਕਾਨ ਨੰਬਰ 2507 ਪੰਜਾਬੀ ਬਸਤੀ ਘੰਟਾਘਰ ਦਿੱਲੀ ਨੇ ਦਸਿਆ ਕਿ ਉਸ ਨੇ ਅਪਣੀ ਲੜਕੀ ਸਨਪ੍ਰੀਤ ਕੌਰ ਦਾ ਵਿਆਹ ਕਰੀਬ 9 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਰਵਿੰਦਰਪਾਲ ਸਿੰਘ ਵਾਸੀ ਮਕਾਨ ਨੰਬਰ 3 ਸ਼ਰਮਾ ਅਸਟੇਟ ਜੀਰਕਪੁਰ ਨਾਲ ਕੀਤਾ ਸੀ। ਉਸ ਨੇ ਦਸਿਆ ਕਿ ਉਸ ਦੀ ਲੜਕੀ ਕੋਲ ਦੋ ਲੜਕੇ ਵੀ ਹਨ। ਉਸ ਦੀ ਲੜਕੀ ਸਨਪ੍ਰੀਤ ਕੌਰ ਵਲੋਂ ਲੋਹਗੜ• ਖੇਤਰ ਵਿੱਚ ਬੀਤੇ ਡੇਢ ਸਾਲ ਤੋਂ ਬਿਊਟੀ ਪਾਰਲਰ ਵੀ ਚਲਾਇਆ ਜਾ ਰਿਹਾ ਹੈ। ਉਸ ਨੇ ਦਸਿਆ ਕਿ ਉਸ ਦੀ ਲੜਕੀ 8 ਸਤੰਬਰ ਨੂੰ ਅਚਾਨਕ ਬਿਨਾ ਘਰ ਦੱਸੇ ਕਿਧਰੇ ਚਲੀ ਗਈ ਹੈ। ਲੜਕੀ ਦੇ ਪਿਤਾ ਅਤੇ ਸਹੁਰਾ ਪਰਿਵਾਰ ਵਲੋਂ ਮਿਲ ਕੇ ਉਸ ਦੀ ਹਰ ਪਾਸੇ ਭਾਲ ਕੀਤੀ ਜਾ ਰਹੀ ਹੈ ਪਰ ਉਸ ਦਾ ਕੁਝ ਵੀ ਪਤਾ ਨਹੀ ਲੱਗ ਰਿਹਾ। ਮਾਮਲੇ ਦੇ ਪੜਤਾਲੀਆ ਅਫਸਰ ਭੁਪਿੰਦਰ ਸਿੰਘ ਨੇ ਕਿਹਾ ਕਿ ਉਕਤ ਔਰਤ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਜੀਰਕਪੁਰ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Related Posts
ਸ਼ੇਰੇ ਪੰਜਾਬ ਮਾਹਾਰਾਜਾ ਰਣਜੀਤ ਸਿੰਘ ਬਰਸੀ ਮੌਕੇ ਝੂਲਿਆ ਕੇਸਰੀ ਨਿਸ਼ਾਨ
ਇਸਲਾਮਾਬਾਦ — ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਵਿਚਲੇ ਕਿਲਾ ਬਾਬਾ ਹਿਸਾਰ ਵਿਚ ਪਿਸ਼ਾਵਰੀ ਸਿੱਖ ਭਾਈਚਾਰੇ ਵੱਲੋਂ ਸ਼ੇਰ-ਏ-ਪੰਜਾਬ…
ਪਾਣੀ ਪੀਣ ਵਿਚ ਕੰਜੂਸੀ ਨਾ ਕਰੋ
ਕੰਜੂਸੀ ਨਾ ਕਰੋ ਹਵਾ ਤੋਂ ਬਾਅਦ ਮਨੁੱਖ ਦੇ ਜੀਵਨ ਵਿਚ ਪਾਣੀ ਦਾ ਮਹੱਤਵਪੂਰਨ ਸਥਾਨ ਹੈ। ਤੰਦਰੁਸਤ ਵਿਅਕਤੀ ਦੇ ਸਰੀਰ ਵਿਚ…
ਇਟਲੀ ਸਰਕਾਰ ਵਲੋਂ ਖੋਲ੍ਹੀ ਇਮੀਗ੍ਰੇਸ਼ਨ ਕੱਚੇ ਕਾਮਿਆਂ ਲਈ ਬਣੀ ਜੀਅ ਦਾ ਜੰਜਾਲ
ਰੋਮ : ਪੰਜਾਬੀਆਂ ਦੀ ਵਿਦੇਸ਼ਾਂ ਵਿੱਚ ਜਾ ਕੇ ਪੈਸੇ ਦੀ ਕਮਾਉਣ ਦੀ ਲਾਲਸਾ ਬਹੁਤ ਪੁਰਾਣੀ ਹੈ। ਇਹ ਵੀ ਆਖਿਆ ਜਾਂਦਾ…