ਸ਼ਾਹੀ ਸ਼ਹਿਰ ਪਟਿਆਲਾ ,ਬਾਗਾ ਦਾ ਸ਼ਹਿਰ ,ਰਾਜ਼ੇ ਰਾਣੀਆਂ ਦਾ ਸ਼ਹਿਰ ਪਰ ਅੱਜ ਸਿਖਰ ਦੁਪਹਿਰ ,ਮੋਟਰਾਂ ਕਾਰਾਂ ਦਾ ਰੋਲਾ ,ਕੰਨ ਪਾਈ ਨਾ ਦਵੇ ਸੁਣਾਈ ।ਲੀਲਾ ਭਵਨ ਤੋਂ ਬਾਰਾਦਰੀ , ਆਲੇ ਦੁਆਲੇ ਅੰਬਾਂ ਦੇ ਬੂੱਟੇ,ਕੋਈਲਾਂ ਕੂਕਦੀਆਂ, ਦੁਨੀਆਂ ਤੋਂ ਬੇਘਰ ਬੈਠੇ ਜੋੜੇ, ਅਚਾਨਕ ਨਜ਼ਰ ਅੰਬ ਥੱਲੇ ਬੈਠੇ ਇੱਕ ਬਾਬੇ ਤੇ ਪਈ , ਬਾਬਾ ਮੰਜੇ ਤੇ ਬੈਠਾ ਸਤਰੰਗਾ ਪਰਨਾ ਬੰਨੀ ਰੋਟੀਆਂ ਖਾਵੇ। ਪੰਕਾ ਰੰਗ ਜਿਵੇਂ ਸਮੇਂ ਦੀਆਂ ਧੁੱਪਾ ਨੇ ਰਾੜਿਆ ਹੋਵੇਂ। ਸੋਚਿਆਂ ਬਾਬੇ ਕੌਲ ਬੈਠ ਕੇ ਰੂਹ ਦਾ ਸੌਕਾ ਦੂਰ ਕੀਤਾ ਜਾਵੇਂ । ਗੱਲਾਂ ਸ਼ੁਰੂ ਹੋਈਆਂ ।ਬਾਬੇ ਨੇ ਗੱਲਾਂ ਦਾ ਗੋਹਾਰਾ ਖੌਲ ਲਿਆ ਤੇ ਪਾਥੀਆਂ ਦੀ ਪਥਨਾ ਵਾਂਗ ਗੱਲਾਂ ਚਿਣ ਚਿਣ ਕੇ ਰੱਖਣ ਲੱਗ ਗਿਆ। ਬਾਬੇ ਦੀਆਂ ਅੱਖਾਂ ਵੇਖ ਕੇ ਲੱਗਦਾ ਸੀ ਜਿਵੇਂ ਉਹ ਪਤਾਂ ਨਹੀਂ ਕਿੰਨੇ ਜੁੰਗਾ ਤੋਂ ਨਖਸ਼ ਨਾਲ ਲਈ ਫਿਰਦਾ ਸੀ। ਇਕ ਸਦੀ ਤੋਂ ਉੱਪਰ ਇੰਜ ਲੱਗਦੀ ਜਿਵੇਂ ਦਰਿਆ ਕਿੰਨੀਆਂ ਹੀ ਕਲਰ ਜ਼ਮੀਂਨਾ ਨੂੰ ਤਰ ਕਰਨ ਤੋਂ ਬਾਅਦ ਹੱਲ੍ਹੇ ਵੀ ਚਾਵਾਂ ਮੱਤੇ ਵੇਗ ਨਾਲ ਹਾਲੇ ਵੀ ਤੁਰਿਆ ਜਾ ਰਿਹਾ ਹੈ । ਬੂਰ ਨਾਲ ਭਰਿਆ ਅੰਬ ਉਪਰ ਕੋਇਲਾ ਕੂਕਦੀਆਂ ,ਥੱਲ੍ਹੇ ਬੈਠਾ ਬਾਬਾ ਸੱਤ ਜੁੰਗ ਦੇ ਪਰਚੇ ਖੌਲ ਕੇ ਮੁੱਹਬਤ ਦੀਆਂ ਗਲੀਆਂ ਦੇ ਗੇੜੇ ਲਵਾ ਰਿਹਾ ਸੀ ।ਜਦੋਂ ਬਾਬੇ ਨੂੰ ਪੁੱਛਿਆ ਕਿ ਮਾਹਾ ਰਾਜਾ ਭੁਪਿੰਦਰ ਸਿੰਘ ਕਦੋਂ ਮਰਿਆ ਸੀ ਤਾਂ ਉਸ ਦਾ ਜਵਾਬ ਇਵੇਂ ਸੀ। ਜਿਵੇਂ ਕੋਈ ਸਵੇਰੇ ਪੈ ਕੇ ਹਟੇ ਮੀਂਹ ਦੀ ਗੱਲ ਕਰ ਰਿਹਾ ਹੋਵੇਂ।ਬਾਬਾ ਉਪਰ ਨੂੰ ਹੱਥ ਕਰਕੇ ਕਹਿਣ ਲੱਗਾ ਇਹ ਤਾਂ ਕੱਲ ਦੀਆ ਬਾਤਾ। ਜਦੋਂ ਬਾਬੇ ਨੇ ਪੁਛਿਆ ਕਿ ਬੇਬੇ ਕਿੱਥੇ ਐ , ਤਾਂ ਬਾਬੇ ਨੇ ਮੁੱਛਾਂ ਤੇ ਹੱਥ ਫੇਰ ਕੇ ਕਿਹਾ ਝੋਲੇ ‘ਚ ਰੱਖੀ ਹੋਈ ਐ।ਸੋਚਿਆ ਕਿ ਬੇਬੇ ਦੀ ਮੂਰਤ ਹੋਏਗੀ। ਪਰ ਜਦੋਂ ਬਾਬੇ ਨੇ ਅਲਗੋਜਿਆ ਦੀ ਜੋੜੀ ਬਾਹਰ ਕੱਢ ਲਈ ਤਾਂ ਇੰਜ ਲੱਗਿਆ ਕਿ ਜਿਵੇਂ ਬੇਬੇ ਨੇ ਸੰਦੂਖ ‘ਚ ਅਪਣੇ ਮੁੱਕਲਾਵੇ ‘ਚ ਆਇਆ ਸ਼ਿਸਾ ਕਿਸੇ ਨੂੰ ਮੂੰਹ ਦਿਖਾਉਂਣ ਲਈ ਕੱਢਿਆ ਹੋਵੇ।ਬਸ ਫਿਰ ਅੰਬ ਦੀ ਸ਼ਾਹ ਹੇਠ ਬਾਬੇ ਦੀ ਜੋੜੀ ਨੇ ਕਾਇਨਾਤ ਨਾਲ ਬੰਨ੍ਹ ਲਿਆ ਹੋਵੇ। ਅਲਗੋਜੇ ਵੱਜ ਰਹੇ ਸੀ ਬਾਬਾ ਲੋਰ’ਚ ਸਿਰ ਮਾਰ ਰਿਹਾ ਸੀ ।”ਕਲਹਿਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ ” ਕਲਹਿਰੀ ਮੋਰ ਤੋਂ ਬਾਅਦ ਬਾਬੇ ਨੇ ਸ਼ਾਹਣੀ ਕੌਲਾਂ ਦਾ ਕਿੱਸਾ ਸ਼ੋਹ ਲਿਆ ।ਕੌਲਾਂ ਦੇ ਦਰਦ ਨੂੰ ਬਿਆਨ ਕਰਦਾ ਬਾਬਾ ਆਪ ਦਰਦਾ ਦਾ ਦਰਿਆ ਬਣਿਆ ਲੱਗਦਾ ਸੀ।ਬਾਬੇ ਕੋਲ ਅਰਮਾਨਾ ਭਰੀ ਰੂਹ ਸੀ ਜਿਸ ਆਸਮਾਨ ਵਿੱਚ ਪਤਾ ਨਹੀਂ ਕਿੰਨੇ ਤਾਰੇ ਸਨ।ਚਾਵਾਂ ਦੀ ਪੀਂਘ ਨੂੰ ਬਾਬੇ ਦੀ ਵਿਹੜੇ ‘ਚ ਕਦੇ ਫਿਰ ਹੋਰ ਹੁਲਾਰੇ ਦੇਣ ਦੀ ਗੱਲ ਕਰਕੇ ਅਸੀਂ ਬਾਬੇ ਦੇ ਕਲਾਵੇ ਭਰੇ ਤੇ ਰੱਜੀ ਹੋਈ ਰੂਹ ਨਾਲ ਹੋਰ ਸਫ਼ਰਾ ਤੇ ਤੁਰ ਪਏ।
Related Posts
ਲਸਣ, ਪਿਆਜ਼ ਖਾਣ ਨਾਲ ‘ਕੋਲੋਰੈਕਟਲ’ ਕੈਂਸਰ ਦਾ ਖਤਰਾ ਹੁੰਦੈ ਘੱਟ
ਬੀਜਿੰਗ–ਪਿਆਜ਼, ਲਸਣ ਵਾਲੀ ਸਬਜ਼ੀ ਖਾਣ ਨਾਲ ਗੁਦਾਂ (ਕੋਲੋਰੈਕਟਲ) ਦੇ ਕੈਂਸਰ ਦੇ ਵਿਕਸਿਤ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਇਕ…
ਊਠ ਦੀ ਪਿੱਠ ਤੋਂ ਰੇਗਿਸਤਾਨ ਅਮਰੀਕਾ ਦਾ ਸਫ਼ਰ
ਸਾਊਦੀ ਅਰਬ ਵਿੱਚ ਊਠਾਂ ਦੀ ਦੌੜ ‘ਚ ਇੱਕ ਪੰਜ ਸਾਲਾਂ ਦਾ ਬੱਚਾ ਊਠ ਭਜਾਉਂਦਾ ਸੀ। ਉਹ ਪਾਕਿਸਤਾਨ ਤੋਂ ਸੀ ਤੇ…
ਓਬਾਮਾ ਦੀ ਪਤਨੀ ਮਿਸ਼ੇਲ ਦੀ ਕਿਤਾਬ ਨੇ ਰਚਿਆ ਇਤਿਹਾਸ
ਲੰਡਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦੀ ਸਵੈ-ਜੀਵਨੀ ‘ਬਿਕਮਿੰਗ’ ਵਿਕਰੀ ਦੇ ਲਿਹਾਜ਼ ਨਾਲ ਨਵੇਂ…