ਬਾਂਦਰਾਂ ‘ਚ ਸੁੱਟਤੀ ਟਿੱਕ ਟਾਕ ਆਲੀ ਭੇਲੀ , ਹਰ ਕੋਈ ਬਣਿਆ ਫਿਰਦਾ ਮੇਲੀ
ਬਾਬੇ ਦੁੱਲੇ ਭੱਟੀ ਨੇ ਕਦੀ ਅਕਬਰ ਵਰਗੇ ਸ਼ਹਿਨਸ਼ਾਹ ਨੂੰ ਕਦੀ ਲਲਕਾਰ ਕੇ ਕਿਹਾ ਸੀ ਢਾਹਵਾਂ ਦਿੱਲੀ ਦੇ ਕਿੰਗਰੇ ਤੇ ਭਾਜੜ ਪਾਵਾਂ ਲਾਹੌਰ । ਅੱਜ ਉਸ ਬਾਬੇ ਦੇ ਵਾਰਸ ਹੋਣ ਦਾ ਦਾਵਾ ਕਰਨ ਵਾਲੇ ਟਿੱਕ ਟਾਕ ਆਲੀ ਭੇਲੀ ਅਪਣੇ ਸਿਰ ਤੇ ਚੁੱਕ ਕੇ ਨੱਚਦੇ ਫਿਰ ਰਹੇ ਹਨ ।ਉੱਝ ਤਾਂ ਜੇਕਰ ਕਿਸੇ ਦੇ ਘਰ ਪ੍ਰੋਹਣਾ ਆ ਜਾਵੇਂ ਤਾਂ ਬਹੁਤੀਆਂ ਤੀਵੀਂਆਂ ਦਾ ਮੂੰਹ ਭੋਗ ਦੇ ਕਾਰਡ ਵਰਗਾ ਹੋ ਜਾਂਦਾ ਹੈ। ਪਰ ਟਿੱਕ ਟਾਕ ਤੇ ਕਰੀਨਾ ਕਪੂਰ ਵਰਗੇ ਐਕਸ਼ਨ ਕਰਨ ਲਈ ਉਹਨਾਂ ਕੋਲ ਵਾਧੂ ਸਮਾਂ ਹੁੰਦਾ ਹੈ । ਕਈ ਰਸੋਈ ਵਿੱਚ ਭਾਂਡੇ ਮਾਂਜਦੀਆਂ ਹਨ । ਤੇ ਨਾਲ ਹੀ ਘਰ ਵਾਲੇ ਦੇ ਹੱਥ ‘ਚ ਫੜੇ ਮੋਬਾਇਲ ਦੇ ਸਾਹਮਣੇ ਸ਼ੂਟਿੰਗ ਵੀ ਕਰਦੀਆਂ ਹਨ ।ਲੌਕ ਫਿਲਮਾਂ ਵੀ ਬੜੇ ਕਮਾਲ ਦੀਆ ਬਣਾ ਰਹੇ ਨੇ ,ਇੱਕ ਸਵਾ ਕੁਇੰਟਲ ਦੀ ਤੀਵੀਂ ਕਹਿ ਰਹੀ ਹੈ ਚਿੰਤ ਕਰੇ ਸੋਹਣਿਆ ਤੇਰੇ ਕੋਲ ਆਜਾ ਉੱਡ ਕੇ ,ਭਲਾ ਸੋਚਣ ਵਾਲੀ ਗੱਲ ਹੈ ਜੇਕਰ ਇਹੋ ਜਿਹੀਆਂ ਤੀਵੀਂਆਂ aੁੱਡਣ ਲੱਗ ਗਈਆਂ ਤਾਂ ਜ਼ਹਾਜ ਤਾਂ ਖਾਲੀ ਹੀ ਜਾਣਗੇ । ਇਹੋ ਜਿਹੀ ਤੀਵੀਂ ਨੂੰ ਉੱਡ ਦੀ ਵੇਖ ਕੇ ਸ਼ਾਇਦ ਪੰਛੀ ਸੋਚਣ ਗੇ ਅਸੀ ਤੇ ਖੇਤਾਂ ‘ਚ ਚੋਗਾ ਚੁਗਣ ਗਏ ਸੀ ਇਹ ਤੂੜੀ ਦੀ ਪੰਡ ਸਾਡੇ ਨਾਲ ਹੀ ਤੁਰੀ ਆਉਂਦੀ ਹੈ ।ਦਾਣਾ ਪਾਣੀ ਫਿਲਮ ਦਾ ਗਾਣਾ ਅਪਾ ਦੋ ਤੋਂ ਲੱਗੇ ਹਾਂ ਇੱਕ ਹੋਣ ‘ਚ ਤੀਵੀਂ ਅਪਣੇ ਘਰਵਾਲੇ ਵੱਲ ਵੇਖਣ ਦੀ ਥਾਂ ਬਨੇਰੇ ਵੱਲ ਦੇਖ ਰਹੀ ਹੈ । ਸ਼ਾਇਦ ਬਨੇਰੇ ਤੋਂ ਕੋਈ ਦਾਣਾ ਪਾਣੀ ਲਈ ਬੈਠਾ ਹੈ।ਇਕ ਪੈਲਸ ਦੇ ਬਾਹਰ ਵਿਆਹ ‘ਚ ਇੱਕ ਕੁੜੀ ਨੇ ਫੋਨ ਮੁੰਡੇ ਨੂੰ ਫੜਾਇਆ ਹੋਇਆ ਸੀ ਤੇ ਕੁੜੀ ਉਸਦੇ ਸਾਹਮਣੇ ਇੰਝ ਨੱਚ ਰਹੀ ਸੀ ਜਿਵੇਂ ਬਲੂੰਗੜੇ ਦੇ ਭਰਿੰਡਾਂ ਲੜ ਰਹੀਆਂ ਹੁੰਦੀਆਂ ।ਪੰਜਾਬੀਆਂ ਨਵੀਂ ਪੀੜ੍ਹੀ ਦੀ ਬਹੁਗਿਣਤੀ ਗੋਹੇ ਦੇ ਸਮੁੰਦਰ ਵਿੱਚ ਵੜ ਗਈ ਹੈ ਤੇ ਇੱਕ ਦੂਜੇ ਦੇ ਮੂੰਹ ਤੇ ਗੋਹਾ ਮਲ਼ ਕੇ ਜਿੰਦਗੀ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ।