ਨਵੀਂ ਦਿੱਲੀ, 9 ਦਸੰਬਰ (ਏਜੰਸੀ)- ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ. ਡਬਲਿਊ.) ਨੇ ਫ਼ਿਲਮਕਾਰ ਵਾਸੂ ਭਗਨਾਨੀ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਬਾਲੀਵੁੱਡ ਨਿਰਮਾਤਾ ਪ੍ਰੇਰਨਾ ਅਰੋੜਾ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ | ਅਧਿਕਾਰੀ ਮੁਤਾਬਿਕ ਅਰੋੜਾ ਨੇ ਇਕ ਫ਼ਿਲਮ ਦੇ ਵਿਸ਼ੇਸ਼ ਅਧਿਕਾਰ ਲਈ ਭਗਨਾਨੀ ਦੀ ਕੰਪਨੀ ਪੂਜਾ ਇੰਟਰਟੇਨਮੈਂਟ ਤੋਂ ਪੈਸੇ ਲਏ ਸਨ | ਅਰੋੜਾ ਨੇ ਇਕ ਹੀ ਫ਼ਿਲਮ ਦੇ ਵਿਸ਼ੇਸ਼ ਅਧਿਕਾਰ ਲਈ ਕਈ ਹੋਰ ਨਿਵੇਸ਼ਕਾਂ ਤੋਂ ਵੀ ਪੈਸੇ ਲੈ ਲਏ | ਪੁਲਿਸ ਅਧਿਕਾਰੀ ਨੇ ਕਿਹਾ ਕਿ ਅਜਿਹਾ ਕਰਦੇ ਹੋਏ ਅਰੋੜਾ ਨੇ ਕਿਸੇ ਨਿਵੇਸ਼ਕ ਨੂੰ ਦੂਸਰੇ ਨਿਵੇਸ਼ਕ ਤੋਂ ਵਿਸ਼ੇਸ਼ ਅਧਿਕਾਰ ਲਈ ਹਾਸਲ ਕੀਤੇ ਗਏ ਪੈਸੇ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਅਤੇ ਅਨੁਬੰਧ ਦੀ ਉਲੰਘਣਾ ਕੀਤੀ | ਅਰੋੜਾ ਨੂੰ ਬੀਤੇ ਦਿਨੀਂ ਗਿ੍ਫ਼ਤਾਰ ਕੀਤਾ ਗਿਆ ਅਤੇ ਸੋਮਵਾਰ ਤੱਕ ਲਈ ਉਸ ਨੂੰ ਈ.ਓ. ਡਬਲਿਊ. ਦੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ | ਭਗਨਾਨੀ ਨੇ ਪਹਿਲੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਅਰੋੜਾ ਦੀ ਕੰਪਨੀ ਕ੍ਰੀਅਰਜ਼ ਇੰਟਰਟੇਨਮੈਂਟ ਦੁਆਰਾ ‘ਫੰਨੇ ਖਾਂ’ ਅਤੇ ‘ਬੱਤੀ ਗੁੱਲ ਮੀਟਰ ਚਾਲੂ’ ਫ਼ਿਲਮਾਂ ਦੇ ਬਰਾਬਰ ਅਧਿਕਾਰ ਦਿੱਤੇ ਗਏ ਹਨ | ਜ਼ਿਕਰਯੋਗ ਹੈ ਕਿ ਪ੍ਰੇਰਨਾ, ਅਕਸ਼ੈ ਕੁਮਾਰ ਦੀ ਫ਼ਿਲਮ ‘ਪੈਡਮੈਨ’ ਦੀ ਵੀ ਨਿਰਮਾਤਾ ਸੀ |
Related Posts
ਕਰੋਨਾ ਦਾ ਕਹਿਰ : ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ 1409 ਮਾਮਲੇ ਅਤੇ ਦੇਸ਼ ਦੇ 78 ਜ਼ਿਲ੍ਹੇ ਕਰੋਨਾ ਮੁਕਤ
ਨਵੀਂ ਦਿੱਲੀ : ਭਾਰਤ ਵਿੱਚ ਲੌਕਡਾਊਨ ਨੂੰ ਲਾਗੂ ਕੀਤੇ ਹੋਏ ਨੂੰ ਭਾਵੇਂ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਵੀ ਕਰੋਨਾ…
ਪ੍ਰਕਾਸ ਪੁਰਬ ਮੌਕੇ ‘ਤੇ ਮੋਦੀ ਕਰਨਗੇ ਸਤਿਸੰਗ ਸਰਵਣ
ਜਲੰਧਰ ਅਮ੍ਰਿਤਸਰ —ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ‘ਤੇ ਆਪਣੀ ਸ਼ਾਮ ਸ੍ਰੀ ਗੁਰੂ…
ਜਿਹੜੇ ਭੱਜਣ ਲਈ ਨੇ ਤਿਆਰ ਉਹਨਾਂ ਨੂੰ ਹੁਣ ਹੋਰ ਜਲਦ ਮਿਲਣਗੇ ‘ ਹਥਿਆਰ’
ਨਵੀਂ ਦਿੱਲੀ— ਪੁਲਸ ਪੜਤਾਲ ਕਾਰਨ ਪਾਸਪੋਰਟ ਬਣਨ ‘ਚ ਲੱਗਣ ਵਾਲਾ ਸਮਾਂ ਹੁਣ ਹੋਰ ਘੱਟ ਹੋਣ ਜਾ ਰਿਹਾ ਹੈ। ਭਾਰਤ ‘ਚ…