ਵਾਸ਼ਿੰਗਟਨ, 19 ਜਨਵਰੀ (ਪੀ. ਟੀ. ਆਈ.)-ਇਕ ਭਾਰਤੀ-ਅਮਰੀਕੀ ਉੱਦਮੀ ਗੁਰਿੰਦਰ ਸਿੰਘ ਖ਼ਾਲਸਾ ਨੂੰ ਉਨ੍ਹਾਂ ਦੀ ਮੁਹਿੰਮ, ਜਿਸ ਨੇ ਸਿੱਖ ਭਾਈਚਾਰੇ ਦੀ ਦਸਤਾਰ ਬਾਰੇ ਅਮਰੀਕੀ ਅਧਿਕਾਰੀਆਂ ਨੂੰ ਆਪਣੀ ਨੀਤੀ ਬਦਲਣ ਲਈ ਮਜਬੂਰ ਕਰ ਦਿੱਤਾ, ਲਈ ਵਕਾਰੀ ਰੋਜ਼ਾ ਪਾਰਕਸ ਟਰੇਲਬਲੇਜ਼ਰ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ | ਇੰਡੀਆਨਾਪੋਲਿਸ ਵਿਚ ਰਹਿੰਦੇ 45 ਸਾਲਾ ਖ਼ਾਲਸਾ ਨੂੰ ਇਹ ਪੁਰਸਕਾਰ ਲਗਾਤਾਰ ਹੌਸਲਾ ਤੇ ਰਹਿਮਦਿਲੀ ਦਿਖਾਉਣ ਲਈ ਦਿੱਤਾ ਗਿਆ ਹੈ | 2007 ਵਿਚ ਖ਼ਾਲਸਾ ਨੇ ਦਸਤਾਰ ਕਾਰਨ ਜਹਾਜ਼ ਵਿਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ | ਹਵਾਈ ਅੱਡੇ ਦੇ ਅਧਿਕਾਰੀਆਂ ਨੇ ਖ਼ਾਲਸਾ ਨੂੰ ਜਹਾਜ਼ ‘ਤੇ ਚੜ੍ਹਨ ਤੋਂ ਪਹਿਲਾਂ ਦਸਤਾਰ ਉਤਾਰਨ ਲਈ ਕਿਹਾ ਸੀ ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ | ਇਸ ਪਿੱਛੋਂ ਉਨ੍ਹਾਂ ਦੀ ਹਵਾਈ ਅੱਡੇ ‘ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਹੋਈ ਸੀ | ਇਸ ਪਿੱਛੋਂ ਖ਼ਾਲਸਾ ਨੇ ਰਾਸ਼ਟਰਵਿਆਪੀ ਪਟੀਸ਼ਨ ਸ਼ੁਰੂ ਕੀਤੀ, ਜਿਸ ਨੂੰ 67 ਹਜ਼ਾਰ ਤੋਂ ਵੀ ਵੱਧ ਲੋਕਾਂ ਦਾ ਸਮਰਥਨ ਮਿਲਿਆ | ਅਮਰੀਕਾ ਵਿਚ ਕਿਸੇ ਪਟੀਸ਼ਨ ਨੂੰ ਆਨਲਾਈਨ 20 ਹਜ਼ਾਰ ਤੋਂ ਵੱਧ ਵਿਅਕਤੀਆਂ ਦਾ ਸਮਰਥਨ ਮਿਲਣ ਪਿੱਛੋਂ ਸਰਕਾਰ ਨੂੰ ਉਸ ਮੁੱਦੇ ‘ਤੇ ਕੋਈ ਨਾ ਕੋਈ ਫ਼ੈਸਲਾ ਲੈਣਾ ਪੈਂਦਾ ਹੈ | ਇਸੇ ਤਰ੍ਹਾਂ ਖ਼ਾਲਸਾ ਦੀ ਪਟੀਸ਼ਨ ਨੂੰ 67000 ਤੋਂ ਵੀ ਵੱਧ ਲੋਕਾਂ ਦਾ ਸਮਰਥਨ ਮਿਲਣ ਪਿੱਛੋਂ ਮਾਮਲਾ ਅਮਰੀਕੀ ਕਾਂਗਰਸ ਕੋਲ ਗਿਆ ਜਿਸ ਨੇ ਟਰਾਂਸਪੋਰਟ ਅਤੇ ਸੁਰੱਖਿਆ ਪ੍ਰਸ਼ਾਸਨ ਨੂੰ ਸਿੱਖ ਭਾਈਚਾਰੇ ਦੀ ਦਸਤਾਰ ਪ੍ਰਤੀ ਆਪਣੀ ਨੀਤੀ ਵਿਚ ਤਬਦੀਲੀ ਕਰਨ ਲਈ ਮਜਬੂਰ ਕਰ ਦਿੱਤਾ | ਇਸ ਤਬਦੀਲੀ ਦੇ ਸਿੱਟੇ ਵਜੋਂ ਹੁਣ ਸਿੱਖਾਂ ਨੂੰ ਅਮਰੀਕੀ ਹਵਾਈ ਅੱਡਿਆਂ ‘ਤੇ ਸੁਰੱਖਿਆ ਚੈਕਿੰਗ ਸਮੇਂ ਦਸਤਾਰ ਉਤਾਰਨ ਦੀ ਲੋੜ ਨਹੀਂ | ਖ਼ਾਲਸਾ ਜਿਹੜੇ ਇੰਡੀਅਨ ਸਿੱਖ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਵੀ ਹਨ ਨੇ ਕਿਹਾ ਕਿ ਉਨ੍ਹਾਂ ਨੂੰ ਜਹਾਜ਼ ‘ਤੇ ਸਵਾਰ ਹੋਣ ਤੋਂ ਰੋਕਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਆਪਣੀ ਦਸਤਾਰ ਉਤਾਰਨ ਤੋਂ ਇਨਕਾਰ ਕਰ ਦਿੱਤਾ ਸੀ | ਉਨ੍ਹਾਂ ਨੇ ਉਨ੍ਹਾਂ ਲੋਕਾਂ ਲਈ ਸਟੈਂਡ ਲਿਆ ਜਿਹੜੇ ਧਾਰਮਿਕ ਆਜ਼ਾਦੀ ਅਤੇ ਧਰਮ ਦੀ ਆਜ਼ਾਦੀ ਵਿਚ ਭਰੋਸਾ ਰੱਖਦੇ ਹਨ | ਖ਼ਾਲਸਾ ਨੇ ਪੁਰਸਕਾਰ ਸਿੱਖ ਭਾਈਚਾਰੇ ਨੂੰ ਸਮਰਪਿਤ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਮੇਰਾ ਨਹੀਂ | ਭਾਈਚਾਰੇ ਦੇ ਸਮਰਥਨ ਬਿਨਾਂ ਇਹ ਤਬਦੀਲੀ ਸੰਭਵ ਨਹੀਂ ਸੀ | ਉਹ ਇਹ ਪੁਰਸਕਾਰ ਸਮੁੱਚੇ ਅਮਰੀਕਾ ਦੇ ਵੱਖ ਵੱਖ ਖੇਤਰਾਂ ਦੇ 67 ਹਜ਼ਾਰ ਤੋਂ ਵੀ ਵੱਧ ਵਿਅਕਤੀਆਂ ਨੂੰ ਸਮਰਪਿਤ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਪਟੀਸ਼ਨ ਦਾ ਸਮਰਥਨ ਕੀਤਾ | ਇਨ੍ਹਾਂ ਵਿਚੋਂ ਸਿੱਖਾਂ ਦੇ ਹੱਕਾਂ ਦੀ ਆਵਾਜ਼ ਉਠਾਉਣ ਵਾਲਾ ਗਰੁੱਪ ਸਿੱਖ ਕੁਲੀਸ਼ਨ ਹੈ | ਪੁਰਸਕਾਰ ਸਮਾਰੋਹ ਵਿਚ ਚੋਟੀ ਦੇ ਸਰਕਾਰੀ ਅਧਿਕਾਰੀ ਅਤੇ ਸਿੱਖ ਆਗੂ ਸ਼ਾਮਿਲ ਹੋਏ |
Related Posts
ਸਵੀ ਸਿੱਧੂ ਦੀ ਹੁਣ ਬਦਲੇਗੀ ਕਿਸਮਤ, ਮੀਕਾ ਸਿੰਘ ਨੇ ਫਿਲਮ ”ਚ ਦਿੱਤਾ ਖਾਸ ਕਿਰਦਾਰ
ਮੁੰਬਈ — ਐਕਟਰ ਤੋਂ ਚੌਕੀਦਾਰ ਬਣੇ ਸਵੀ ਸਿੱਧੂ ਦੀ ਅਸਲ ਜ਼ਿੰਦਗੀ ਦੀ ਕਹਾਣੀ ਨੇ ਕਈਆਂ ਦੀਆਂ ਅੱਖਾਂ ਨਮ ਕੀਤੀਆਂ ਹਨ।…
ਹੁਣ ਚੰਡੀਗੜ੍ਹ ਸਟੇਸ਼ਨ ”ਤੇ ਵੀ ਲਓ Wi-Fi ਦਾ ਮਜ਼ਾ
ਨਵੀਂ ਦਿੱਲੀ— ਰੇਲਵੇ ਮੁਸਾਫਰਾਂ ਲਈ ਖੁਸ਼ਖਬਰੀ ਹੈ। ਹੁਣ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਮਾਰਗ ‘ਚ ਸਾਰੇ ਸਟੇਸ਼ਨਾਂ ‘ਤੇ ਹਾਈ ਸਪੀਡ ਵਾਇਰਲੈੱਸ ਇੰਟਰਨੈੱਟ…
‘ਮੰਜੇ ਬਿਸਤਰੇ 2’ ਨੇ ਕੀਤਾ ਦਰਸ਼ਕਾਂ ਦਾ ਖੂਬ ਮਨੋਰੰਜਨ
ਜਲੰਧਰ:ਗਿੱਪੀ ਗਰੇਵਾਲ ਤੇ ਸਿਮੀ ਚਾਹਲ ਦੀ ਸਟਾਰਰ ਫਿਲਮ ‘ਮੰਜੇ ਬਿਸਤਰੇ 2’ ਅੱਜ ਵੱਡੇ ਪੱਧਰ ‘ਤੇ ਰਿਲੀਜ਼ ਹੋ ਚੁੱਕੀ ਹੈ। ਦਰਸ਼ਕਾਂ…