ਨਵੀ ਦਿਲੀ –ਅਮਰੀਕੀ ਕੰਪਨੀ ਐਪਲ ਨੇ 2017 ’ਚ ਆਈਫੋਨ X ਦੇ ਨਾਲ ਵਾਇਰਲੈੱਸ ਚਾਰਜਿੰਗ ਪੈਡ ਨਾਲ ਜੁੜੀ ਅਨਾਊਂਸਮੈਂਟ ਕੀਤੀ ਸੀ, ਇਸ ਦੇ 2018 ’ਚ ਲਾਂਚ ਹੋਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋਇਆ। ਜਾਣਕਾਰੀ ਮੁਤਾਬਕ, ਇਹ ਐਪਲ ਏਅਰਪਾਵਰ ਚਾਰਜਿੰਗ ਪੈਡ ਪ੍ਰੋਡਕਸ਼ਨ ਸਟੇਜ ’ਚ ਪਹੁੰਚ ਗਿਆ ਹੈ। MacRumors ਮੁਤਾਬਕ, ਇਹ ਏਅਰਪਾਵਰ ਜਲਦੀ ਹੀ ਆਉਣ ਵਾਲਾ ਹੈ। ਹਾਲਾਂਕਿ ਇਸ ਨੂੰ ਲੈ ਕੇ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ।
ਇਸ ਕਾਰਨ ਹੋਈ ਦੇਰ
ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਵਾਇਰਲੈੱਸ ਚਾਰਜਰ ਨੂੰ ਪ੍ਰੋਡਕਸ਼ਨ ਤੋਂ ਪਹਿਲਾਂ ਕਈ ਇੰਟਰਨਲ ਡਿਵੈਲਪਮੈਂਟ ਚੈਲੇਂਜਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਇੰਨੀ ਦੇਰ ਹੋਈ। ਐਪਲ ਨੇ ਤਾਂ ਸਤੰਬਰ, 2018 ’ਚ ਆਪਣੇ ਨਵੇਂ ਆਈਫੋਨ ਮਾਡਲਾਂ ਦੇ ਲਾਂਚ ਤੋਂ ਬਾਅਦ ਏਅਰਪਾਵਰ ਨੂੰ ਆਪਣੀ ਵੈੱਬਸਾਈਟ ’ਤੇ ਮੈਂਸ਼ਨ ਤਕ ਨਹੀਂ ਕੀਤਾ ਸੀ।
ਮਾਸ ਪ੍ਰੋਡਕਸ਼ਨ
ਇਕ ਫਾਲੋ-ਅਪ ਟਵੀਟ ’ਚ ਚਾਰਜਰਲੈਬ ਨੇ ਲਿਖਿਆ ਕਿ ਪੇਗਾਟ੍ਰੋਨ ਵੀ 21 ਜਨਵਰੀ ਤੋਂ ਏਅਰਪਾਵਰ ਦਾ ਮਾਸ ਪ੍ਰੋਡਕਸ਼ਨ ਸ਼ੁਰੂ ਕਰੇਗੀ, ਇਹ ਸ਼ਡਿਊਲ ਹੈ। ਐਪਲ ਦਾ ਵਾਇਰਲੈੱਸ ਪੈਡ ਆਈਫੋਨ, ਐਪਲ ਵਾਚ ਅਤੇ ਏਅਰਪੌਡਸ ਨੂੰ ਇਕੱਠੇ ਚਾਰਜ ਕਰ ਸਕਦਾ ਹੈ।