ਅੰਮ੍ਰਿਤਸਰ :ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ 200 ਫੀਸਦੀ ਕਸਟਮ ਡਿਊਟੀ ਲਗਾਉਣ ਤੋਂ ਬਾਅਦ ਪਾਕਿਸਤਾਨ ਦੇ ਵਣਜ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਭਾਰਤ ਤੋਂ ਉਥੇ ਜਾਣ ਵਾਲੀਆਂ 90 ਵਸਤੂਆਂ ਦੇ ਆਯਾਤ ‘ਤੇ ਰੋਕ ਲਗਾ ਦਿੱਤੀ ਹੈ। ਸ਼ੁੱਕਰਵਾਰ ਆਈ.ਸੀ.ਪੀ. ਅਟਾਰੀ ਤੋਂ ਨਾ ਕੋਈ ਟਰੱਕ ਪਾਕਿਸਤਾਨ ਗਿਆ ਤੇ ਨਾ ਹੀ ਕੋਈ ਸਾਮਾਨ ਨਾਲ ਲੱਦਿਆ ਟਰੱਕ ਪਾਕਿਸਤਾਨ ਤੋਂ ਭਾਰਤ ਆਇਆ, ਜਦਕਿ ਦੂਜੇ ਪਾਸੇ ਸ਼੍ਰੀਨਗਰ ਸਰਹੱਦ ਦੇ ਰਸਤੇ ਚੱਲ ਰਹੇ ‘ਬਾਟਰ ਟ੍ਰੇਡ’ ਦੇ ਜਰੀਏ 35 ਟਰੱਕ ਭਾਰਤ ਪਹੁੰਚੇ ਤੇ 35 ਟਰੱਕ ਹੀ ਭਾਰਤ ਵੱਲੋਂ ਪਾਕਿਸਤਾਨ ਰਵਾਨਾ ਹੋਏ।
ਹੁਣ ਆਈ.ਸੀ.ਪੀ. ਪੋਸਟ ‘ਤੇ 65 ਟਰੱਕਾਂ ‘ਤੇ ਲੱਦਿਆ ਮਾਲ ਫਸਿਆ ਹੋਇਆ ਹੈ। ਭਾਰਤ ਤੋਂ ਮਾਲ ਦੇ ਇਕ-ਦੋ ਟਰੱਕ ਹੀ ਪਾਕਿਸਤਾਨ ਜਾ ਰਹੇ ਸਨ, ਪਰ ਪਾਕਿਸਤਾਨ ਵੱਲੋਂ ਰੋਕ ਲਗਾਏ ਜਾਣ ਤੋਂ ਬਾਅਦ ਕੋਈ ਵੀ ਟਰੱਕ ਭਾਰਤ ਲਈ ਰਵਾਨਾ ਨਹੀਂ ਹੋਇਆ। ਅਫਗਾਨਿਸਤਾਨ ਤੋਂ ਆਉਣ ਵਾਲਾ ਸਾਮਾਨ ਪਹਿਲਾਂ ਦੀ ਤਰ੍ਹਾਂ ਜਾਰੀ ਹੈ।
ਸ਼ੀਨਗਰ ‘ਚ ‘ਬਾਟਰ ਟ੍ਰੇਡ’ ਫਾਰਮੈਟ ਕਾਰਨ ਜਾਰੀ ਹੈ ਕਾਰੋਬਾਰ
ਕਾਰੋਬਾਰੀਆਂ ਨੇ ਕਿਹਾ ਕਿ ਸ਼੍ਰੀਨਗਰ ਸਰਹੱਦ ਦੇ ਰਸਤੇ ਅਜੇ ਵੀ ਵਪਾਰ ਚੱਲ ਰਿਹਾ ਹੈ। ਕਿਉਂਕਿ ਉੱਥੇ ਉਤਪਾਦਕਾਂ ਦੇ ਬਦਲੇ ਉਤਪਾਦਕਾਂ ਦਾ ‘ਬਾਟਰ ਟ੍ਰੇਡ’ ਹੁੰਦਾ ਹੈ।