ਨਵੀਂ ਸਿੱਖਿਆ ਨੀਤੀ ਤਹਿਤ ਹਿੰਦੀ ਨੂੰ ਪੂਰੇ ਦੇਸ ਵਿੱਚ ਅੱਠਵੀਂ ਜਮਾਤ ਤੱਕ ਜ਼ਰੂਰੀ ਵਿਸ਼ਾ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।ਨਵੀਂ ਸਿੱਖਿਆ ਨੀਤੀ ਲਈ ਬਣਾਈ ਗਈ ਕਸਤੂਰੀਰੰਗਨ ਕਮੇਟੀ ਨੇ ਇਹ ਸਿਫਾਰਿਸ਼ ਕੀਤੀ ਹੈ। ਇਸ ਦੇ ਨਾਲ ਹੀ ਕਬੀਲਾਈ ਬੋਲੀਆਂ ਲਈ ਵੀ ਦੇਵਨਾਗਰੀ ਲਿਪੀ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।ਮੌਜੂਦਾ ਵੇਲੇ ਵਿੱਚ ਕੁਝ ਗ਼ੈਰ-ਹਿੰਦੀ ਬੋਲਣ ਵਾਲਿਆਂ ਸੂਬਿਆਂ ਵਿੱਚ ਹਿੰਦੀ ਇੱਕ ਜ਼ਰੂਰੀ ਵਿਸ਼ਾ ਨਹੀਂ ਹੈ। ਉਨ੍ਹਾਂ ਸੂਬਿਆਂ ਵਿੱਚ ਗੋਆ, ਤਮਿਲ ਨਾਡੂ, ਪੱਛਮੀ ਬੰਗਾਲ, ਤੇਲੰਗਾਨਾ ਤੇ ਆਂਧਰ ਪ੍ਰਦੇਸ ਵਰਗੇ ਸੂਬੇ ਸ਼ਾਮਿਲ ਹਨ।ਇਸਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਪੂਰੇ ਦੇਸ ਵਿੱਚ ਵਿਗਿਆਨ ਅਤੇ ਮੈਥਸ ਦਾ ਸਿਲੇਬਸ ਇੱਕੋ ਹੋਣਾ ਚਾਹੀਦਾ ਹੈ।ਕਸਤੂਰੀਰੰਗਨ ਕਮੇਟੀ ਨੇ ਆਪਣੀ ਰਿਪੋਰਟ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਨੂੰ ਸੌਂਪ ਦਿੱਤੀ ਹੈ
Related Posts
ਹਫਤਾ ਭਰ ਅਜਿਹਾ ਰਹੇਗਾ ਮੌਸਮ, 28 ਨੂੰ ਬਾਰਿਸ਼ ਦੇ ਆਸਾਰ
ਲੁਧਿਆਣਾ : ਸੂਬੇ ‘ਚ ਸ਼ਨੀਵਾਰ ਨੂੰ ਧੁੱਪ ਨਿਕਲੀ। ਦਿਨ ਢਲਣ ਤੋਂ ਬਾਅਦ ਕਈ ਥਾਈਂ ਆਸਮਾਨ ‘ਚ ਹਲਕੇ ਬੱਦਲ ਛਾਏ ਰਹੇ।…
ਗੂਗਲ ਜਲਦ ਹੀ ਬੰਦ ਕਰਨ ਜਾ ਰਿਹੈ ਆਪਣਾ ਸੋਸ਼ਲ ਨੈਟਵਰਕ
ਨਵੀਂ ਦਿੱਲੀ— ਗੂਗਲ ਆਪਣਾ ਸੋਸ਼ਲ ਨੈਟਵਰਕ ਆਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਸੁਰੱਖਿਆ ਦੇ ਮੱਦੇਨਜ਼ਰ 4 ਮਹੀਨੇ ਲਈ ਬੰਦ ਕਰਨ…
ਖਾਉ ਓਲਾ ਤੇ ਬਦਾਮ ਕਦੇ ਨਹੀਂ ਹੋਵੇਗੀ ਅੱਖਾਂ ਦੀ ਸ਼ਾਮ
ਜਲੰਧਰ— ਮੋਬਾਇਲ-ਕੰਪਿਊਟਰ ‘ਤੇ ਹਮੇਸ਼ਾ ਨਜ਼ਰ ਲਗਾਉਣ ਕਾਰਨ ਅਤੇ ਲਗਾਤਾਰ ਕਈ ਘੰਟੇ ਕੰਮ ਕਰਨ ਤੋਂ ਇਲਾਵਾ ਨੀਂਦ ਪੂਰੀ ਨਾ ਹੋਣ ‘ਤੇ…