ਮਾਲੇਰਕੋਟਲਾ : ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਵਿਕਰਮਜੀਤ ਸਿੰਘ ਪਾਂਥੇ ਨੇ ਸਬ ਡਵੀਜ਼ਨ ਮਾਲੇਰਕੋਟਲਾ ਦੇ ਵੱਖ^ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ.ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਪਾਂਥੇ ਨੇ ਹਦਾਇਤ ਕੀਤੀ ਕਿ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਵੇਖਦਿਆਂ ਆਮ ਲੋੋਕਾਂ, ਵਿਸ਼ੇਸ਼ ਤੌੌਰ ਤੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ.ਸ੍ਰੀ ਪਾਂਥੇ ਨੇ ਦੱਸਿਆ ਕਿ ਇਸ ਸਮੁੱਚੇ ਪ੍ਰੋਗਰਾਮ ਦੇ ਨੋਡਲ ਅਫਸਰ ਖੇਤੀਬਾੜੀ ਅਫਸਰ, ਮਾਲੇਰਕੋਟਲਾ ਹੋਣਗੇ ਅਤੇ ਸਮੂਹ ਵਿਭਾਗ ਆਪਣੇ ਆਪਣੇ ਦਫਤਰ ਵਿਚ ਇਸ ਸਬੰਧ ਇਕ ਟੀਮ ਬਣਾਉਣਗੇ ਅਤੇ ਨੋਡਲ ਅਫਸਰ ਨਿਯੁਕਤ ਕਰਨਗੇ.ਸ੍ਰੀ ਪਾਂਥੇ ਨੇ ਦੱਸਿਆ ਕਿ ਟਿੱਡੀਆਂ ਦਾ ਹਮਲਾ ਹੋਣ ਦੀ ਸੂਰਤ ਵਿਚ ਪਿੰਡਾਂ ਵਿਚ ਬੀ.ਡੀ.ਪੀ.ਓਜ਼ ਅਤੇ ਸ਼ਹਿਰ ਵਿਚ ਕਾਰਜਸਾਧਕ ਅਫਸਰ ਤੁਰੰਤ ਖੇਤੀਬਾੜੀ ਅਫਸਰ ਨਾਲ ਤਾਲਮੇਲ ਕਰਦੇ ਹੋਏ ਟਿੱਡੀਆਂ ਦੇ ਹਮਲੇ ਨੂੰ ਰੋਕਣ ਲਈ ਤੁਰੰਤ ਐਕਸ਼ਨ ਲੈਣਗੇ.ਸ੍ਰੀ ਪਾਂਥੇ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਸਪਰੇਅ, ਛਿੜਕਾਅ ਵਾਲੇ ਪੰਪ, ਫਲੱਡ ਲਾਇਟਾਂ, ਪਾਣੀ, ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਲਾਊਡ ਸਪੀਕਰ, ਜਨਰੇਟਰ, ਪੀਪੇ ਆਦਿ ਦਾ ਅਗਾਊਂ ਪ੍ਰਬੰਧ ਕਰ ਲਿਆ ਜਾਵੇ.
ਸ੍ਰੀ ਪਾਂਥੇ ਨੇ ਕਿਹਾ ਕਿ ਟਿੱਡੀ ਦਲ ਆਉਣ ਸਮੇਂ ਕੋਈ ਘਬਰਾਉਣ ਦੀ ਲੋੜ ਨਹੀਂ.ਆਮ ਲੋੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜੇਕਰ ਟਿੱਡੀ ਦਲ ਦੇ ਆਉਣ$ਦਿਸਣ ਅਤੇ ਬੈਠਣ ਵਾਲੀ ਥਾਂ ਦੀ ਜਾਣਕਾਰੀ ਤੁਰੰਤ ਖੇਤੀਬਾੜੀ ਵਿਭਾਗ ਨੂੰ ਦਿੱਤੀ ਜਾਵੇ.ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਆਪਣੇ ਸਪਰੇਅ ਪੰਪ (ਟਰੈਕਟਰ ਤੇ ਪਿੱਠੂ) ਹਰ ਸਮੇਂ ਚਾਲੂ ਹਾਲਤ ਵਿਚ ਰੱਖੇ ਜਾਣ ਅਤੇ ਕੰਟਰੋਲ ਆਪਰੇਸ਼ਨ ਦੌੌਰਾਨ ਸਪਰੇਅ ਲਈ ਲੋੜੀਂਦੇ ਪਾਣੀ ਲਈ ਆਪਣੇ ਆਪਣੇ ਟਿਊਬਵੈਲਾਂ ਤੇ ਪ੍ਰਬੰਧ ਕਰ ਲਿਆ ਜਾਵੇ.ਸ੍ਰੀ ਪਾਂਥੇ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਪਿੰਡ ਵਿਚ ਕੈਂਪ ਲਗਾ ਕੇ ਕਿਸਾਨਾਂ ਨੂੰ ਟਿੱਡੀ ਦਲ ਦੀ ਆਮਦ, ਸਮੇਂ ਤੇ ਕੰਟਰੋਲ ਕਰਨ ਲਈ ਕਿਸਾਨਾਂ ਦੇ ਯੋਗਦਾਨ ਸਬੰਧੀ ਜਾਗਰੂਕ ਕਰਨ.ਸ੍ਰੀ ਪਾਂਥੇ ਨੇ ਇਨ੍ਹਾਂ ਕੈਂਪਾਂ ਸਮੇਂ ਸੋਸ਼ਲ ਡਿਸਟੈਂਸ ਮੈਨਟੇਨ ਕਰਨ ਅਤੇ ਸਿਹਤ ਵਿਭਾਗ ਵੱਲੋੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਸਖਤ ਹਦਾਇਤ ਕੀਤੀ.ਸ੍ਰੀ ਪਾਂਥੇ ਨੇ ਮੀਟਿੰਗ ਵਿਚ ਹਾਜ਼ਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਹਰ ਪਿੰਡ ਦੇ ਕਿਸਾਨ ਕੋਲ ਕਸਟਮ ਹਾਇਰਿੰਗ ਸੈਂਟਰ, ਸੁਸਾਇਟੀਆਂ ਪਾਸ ਟਰੈਕਟਰ ਅਤੇ ਸਪਰੇਅ ਪੰਪ ਲੋੜੀਂਦੀ ਮਾਤਰਾ ਵਿਚ ਉਪਲਬੱਧ ਹੋਣ.ਉਨ੍ਹਾਂ ਨੇ ਮੀਟਿੰਗ ਵਿਚ ਹਾਜ਼ਰ ਨਗਰ ਕੌੌਂਸਲ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਫਾਇਰ ਟੈਂਡਰ ਅਤੇ ਸਪਰੇਅ ਪੰਪ ਹਰ ਸਮੇਂ ਲਈ ਚਾਲੂ ਹਾਲਤ ਵਿਚ ਰੱਖੇ ਜਾਣ.ਸ੍ਰੀ ਪਾਂਥੇ ਨੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੂੰ ਫਲੱਡ ਲਾਇਟ ਅਤੇ ਜਨਰੇਟਰ ਸਮੇਤ ਟਰੈਕਟਰ ਤਿਆਰ ਬਰ ਤਿਆਰ ਰੱਖਣ ਲਈ ਕਿਹਾ ਤਾਂ ਜ਼ੋ ਲੋੜ ਪੈਣ ਤੇ ਰਾਤ ਸਮੇਂ ਇਨ੍ਹਾਂ ਦੀ ਵਰਤੋੋਂ ਨਾਲ ਟਿੱਡੀਆਂ ਦੇ ਹਮਲੇ ਨੂੰ ਨਾਕਾਮ ਕੀਤਾ ਜਾ ਸਕੇ.
ਮੀਟਿੰਗ ਵਿਚ ਹੋਰਨਾਂ ਤੋੋਂ ਇਲਾਵਾ ਸ੍ਰੀ ਬਾਦਲ ਦੀਨ, ਤਹਿਸੀਲਦਾਰ, ਮਾਲੇਰਕੋਟਲਾ, ਸ੍ਰੀ ਸੁਸ਼ੀਲ ਕੁਮਾਰ, ਤਹਿਸੀਲਦਾਰ, ਅਹਿਮਦਗੜ੍ਹ, ਸ੍ਰੀ ਦਰਸ਼ਨ ਸਿੰਘ ਖੰਗੂੜਾ, ਨਾਇਬ ਤਹਿਸੀਲਦਾਰ, ਮਾਲੇਰਕੋਟਲਾ, ਸ੍ਰੀ ਜਗਦੀਪਇੰਦਰ ਸਿੰਘ, ਨਾਇਬ ਤਹਿਸੀਲਦਾਰ, ਅਮਰਗੜ੍ਹ, ਸ੍ਰੀ ਰਮਨ ਕੁਮਾਰ, ਨਾਇਬ ਤਹਿਸੀਲਦਾਰ, ਅਹਿਮਦਗੜ੍ਹ, ਸ੍ਰੀ ਹਰੀਪਾਲ ਸਿੰਘ ਖੇਤੀਬਾੜੀ ਅਫਸਰ, ਮਾਲੇਰਕੋਟਲਾ, ਸ੍ਰੀ ਕੁਲਬੀਰ ਸਿੰਘ, ਸਹਾਇਕ ਖੇਤੀਬਾੜੀ ਅਫਸਰ, ਅਹਿਮਦਗੜ੍ਹ, ਸ੍ਰੀ ਜ਼ਸਮੀਨ ਸਿੱਧੂ, ਸਹਾਇਕ ਖੇਤੀਬਾੜੀ ਅਫਸਰ, ਮਾਲੇਰਕੋਟਲਾ, ਸੰਦੀਪ ਕੌੌਰ, ਇੰਸਪੈਕਟਰ, ਸਹਿਕਾਰੀ ਸਭਾਵਾਂ, ਮਾਲੇਰਕੋਟਲਾ, ਡਾ: ਗੁਰਮੀਤ ਸਿੰਘ, ਮੈਡੀਕਲ ਅਫਸਰ, ਅਹਿਮਦਗੜ੍ਹ, ਰਸਵੀਰ ਸਿੰਘ, ਸਕੱਤਰ, ਮਾਰਕਿਟ ਕਮੇਟੀ, ਮਾਲੇਰਕੋਟਲਾ$ਅਮਰਗੜ੍ਹ, ਸ੍ਰੀ ਜ਼ਸਵਿੰਦਰ ਸਿੰਘ, ਐਸ.ਈ.ਪੀ.ਓ., ਬੀ.ਡੀ.ਪੀ.ਓ. ਮਾਲੇਰਕੋਟਲਾ, ਰਾਕੇਸ਼ ਗਰਗ, ਕਾਰਜ ਸਾਧਕ ਅਫਸਰ, ਨਗਰ ਪੰਚਾਇਤ ਅਮਰਗੜ੍ਹ, ਪਿ੍ਰਅੰਕਾ ਰਾਣੀ, ਫਾਰੈਸਟ ਗਾਰਡ, ਡਾ: ਮੋਨਾ ਸੱਦਾਫ, ਮੈਡੀਕਲ ਅਫਸਰ, ਸੀ.ਐਚ.ਸੀ. ਅਮਰਗੜ੍ਹ, ਰਾਜੇਸ਼ ਕਮਾਰ, ਐਸ.ਡੀ.ਓ., ਪੀ.ਐਸ.ਪੀ.ਸੀ.ਐਲ., ਮਾਲੇਰਕੋਟਲਾ, ਸੁਰਿੰਦਰ ਸਿੰਘ, ਸਕੱਤਰ, ਮਾਰਕਿਟ ਕਮੇਟੀ, ਅਹਿਮਦਗੜ੍ਹ, ਨਵਨੀਤ ਸਿੰਘ, ਭੂਮੀ ਰੱਖਿਆ ਅਫਸਰ, ਮਾਲੇਰਕੋਟਲਾ, ਪਰਮਜੀਤ ਸਿੰਘ, ਬੀ.ਡੀ.ਪੀ.ਓ. ਮਾਲੇਰਕੋਟਲਾ^2, ਚੰਦਰ ਪ੍ਰਕਾਸ਼, ਕਾਰਜ ਸਾਧਕ ਅਫਸਰ, ਨਗਰ ਕੌਂਸਲ, ਮਾਲਰਕੋਟਲਾ, ਅਵਤਾਰ ਸਿੰਘ ਨੱਤ, ਏ.ਐਮ.ਈ., ਨਗਰ ਕੌੌਂਸਲ, ਮਾਲੇਰਕੋਟਲਾ, ਸੁਖਜੀਵਨ ਸਿੰਘ, ਭੂਮੀ ਰੱਖਿਆ ਅਫਸਰ, ਮਾਲੇਰਕੋਟਲਾ, ਜ਼ਸਬੀਰ ਸਿੰਘ, ਸੁਪਰਡੰਟ, ਐਸ.ਡੀ.ਐਮ. ਦਫਤਰ, ਮਾਲੇਰਕੋਟਲਾ, ਬਲਬੀਰ ਸਿੰਘ, ਸੁਪਰਡੰਟ ਐਸ.ਡੀ.ਐਮ. ਦਫਤਰ, ਮਾਲੇਰਕੋਟਲਾ, ਮਨਪ੍ਰੀਤ ਸਿੰਘ, ਕਲਰਕ ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਵੀ ਮੌੌਜੂਦ ਸਨ.