ਜੇ ਮੁਸਲਮਾਨਾਂ ਨੇ ਰਹਿਣਾ ਮਾਉ ਦੇ ਦੇਸ, ਲੈਣਾ ਪਊ ਕਾਮਰੇਡਾਂ ਆਲਾ ਖੇਸ

 

ਸ਼ਿਨਜ਼ਿਆਂਗ : ਚੀਨ ਦੇ ਸ਼ਿਨਜ਼ਿਆਂਗ ਸੂਬੇ ਸਥਾਨਕ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਦੌਰਾਨ ਵਰਤੀ ਜਾਣ ਵਾਲੀ ਚਟਾਈ ਅਤੇ ਪਵਿੱਤਰ ਕੁਰਾਨ ਸਮੇਤ ਸਾਰੇ ਧਾਰਮਿਕ ਸਮਾਨ ਨੂੰ ਜਮ੍ਹਾਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ‘ਰੇਡਿਓ ਫਰੀ ਏਸ਼ੀਆ’ ਮੁਤਾਬਕ , ਇੱਥੇ ਜ਼ਿਆਦਾਤਰ ਮੁਸਲਮਾਨ ਵੀਗਰ, ਕੱਜ਼ਾਖ ਅਤੇ ਕਿਰਗਿਜ ਮੂਲ ਦੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਸ਼ਿਨਜ਼ਿਆਂਗ ‘ਚ ਸ਼ਾਂਤੀ ਹੈ ਅਤੇ ਸਥਾਨਕ ਲੋਕ ਸ਼ਾਂਤੀਮਈ ਤਰੀਕੇ ਨਾਲ ਰਹਿ ਰਹੇ ਹਨ।ਉਨ੍ਹਾਂ ਨੇ ਕਿਹਾ ਲੋਕ ਅਫ਼ਵਾਹਾਂ ਤੇ ਬੇਬੁਨਿਆਦ ਇਲਜ਼ਾਮਾਂ ਉੱਤੇ ਭਰੋਸਾ ਨਾ ਕਰਨ ।’ਰੇਡੀਓ ਫਰੀ ਏਸ਼ੀਆ’ ਮੁਤਾਬਿਕ ਅਧਿਕਾਰੀਆਂ ਨੇ ਸਥਾਨਕ ਲੋਕਾਂ ਤੇ ਮਸਜਿਦਾਂ ਨੂੰ ਕਿਹਾ ਕਿ ਇਨ੍ਹਾਂ ਹੁਕਮਾਂ ਦਾ ਪਾਲਣ ਕਰਨ ਜਾਂ ਫੇਰ ਸਜ਼ਾ ਭੁਗਤਣ ਲਈ ਤਿਆਰ ਰਹਿਣ। ਪਿਛਲੇ ਕੁਝ ਸਾਲਾਂ ਤੋਂ ਸ਼ਿਨਜ਼ਿਆਂਗ ‘ਚ ਮੁਸਲਮਾਨਾਂ ਨੂੰ ਲੰਬੀ ਦਾੜੀ ਰੱਖਣ ਅਤੇ ਰਮਜ਼ਾਨ ਦੇ ਦਿਨਾਂ ਵਿੱਚ ਰੋਜ਼ਾ ਰੱਖਣ ‘ਤੇ ਵੀ ਪਾਬੰਦੀ ਲਗਾਈ ਜਾਂਦੀ ਰਹੀ ਹੈ।ਪਿਛਲੇ ਬੁੱਧਵਾਰ ਨੂੰ ਕੱਜ਼ਾਖ਼ਸਤਾਨ ਦੀ ਸਰਹੱਦ ਦੇ ਨੇੜੇ ਆਲਟੇ ਇਲਾਕੇ ‘ਚ ਇੱਕ ਸ਼ਖ਼ਸ ਨੇ ਰੇਡੀਓ ਨੂੰ ਦੱਸਿਆ ਕਿ ਸਾਰੇ ਪਿੰਡਾਂ ‘ਚ ਕੁਰਾਨ ਜ਼ਬਤ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਿਕ,’ਥ੍ਰੀ ਐਲੀਗਲ ਐਂਡ ਵਨ ਆਇਟਮ’ ਮੁਹਿੰਮ ਤਹਿਤ ਮੁਸਲਮਾਨਾਂ ਦੀ ਪਵਿੱਤਰ ਕਿਤਾਬ ਸਮੇਤ ਸਾਰਾ ਧਾਰਮਿਕ ਸਾਹਿਤ ਅਤੇ ਸੰਭਾਵਿਤ ਭੜਕਾਉ ਸਮੱਗਰੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਜਿਵੇਂ ਕਿ ਰਿਮੋਟ ਕੰਟਰੋਲ ਵਾਲੇ ਖਿਡੌਣੇ, ਵੱਡੇ ਚਾਕੂ ਅਤੇ ਵਿਸਫ਼ੋਟਕ ਸਮੱਗਰੀ। ਇਸ ਮੁਹਿੰਮ ਤਹਿਤ ਵੀਗਰ ਲੋਕਾਂ ਦੇ ਕੋਲ ਮੌਜੂਦ ਵਿਵਾਦਤ ਸਮਾਨ ‘ਤੇ ਰੋਕ ਲਾਈ ਜਾਂਦੀ ਹੈ ਚੀਨ ਦੇ ਪੱਛਮੀ ਹਿੱਸੇ ਸ਼ਿਨਜ਼ਿਆਂਗ ਸੂਬੇ ‘ਚ ਵੀਗਰ ਭਾਈਚਾਰੇ ਦੇ ਕਰੀਬ ਇੱਕ ਕਰੋੜ ਲੋਕ ਰਹਿੰਦੇ ਹਨ ।

Leave a Reply

Your email address will not be published. Required fields are marked *