ਜੀਰਕਪੁਰ : ਅਣਪਛਾਤੇ ਚੋਰ ਜ਼ੀਰਕਪੁਰ ਦੀ ਕਲਗੀਧਰ ਇਨਕਲੇਵ ਮਾਰਕੀਟ ਵਿੱਚ ਸਥਿਤ ਜਿੰਮ ਵਿੱਚ ਕਸਰਤ ਕਰਨ ਆਏ ਇੱਕ ਨੌਜਵਾਨ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਤੀਕ ਲਾਂਬਾ ਪੁੱਤਰ ਰਾਜ ਕੁਮਾਰ ਲਾਭਾ ਵਾਸੀ ਮਕਾਨ ਨੰਬਰ 1234 ਸੈਕਟਰ 19 ਪੰਚਕੁਲਾ ਨੇ ਦਸਿਆ ਕਿ ਉਹ ਅਪਣੇ ਆਰ 1-5 ਮੋਟਰਸਾਈਕਲ ਤੇ ਸਵਾਰ ਹੋ ਕੇ ਕਲਗੀਧਰ ਇਨਕਲੇਵ ਮਾਰਕੀਟ ਵਿੱਚ ਸਥਿਤ ਜਿੰਮ ਵਿੱਚ ਕਸਰਤ ਕਰਨ ਲਈ ਆਇਆ ਸੀ ਜਦ ਉਹ ਵਾਪਿਸ ਜਾਣ ਲਗਿਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁਕਿਆ ਸੀ।ਪੁਲਿਸ ਨੇ ਪ੍ਰਤੀਕ ਲਾਂਬਾ ਦੀ ਸ਼ਿਕਾਇਤ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਅਣਪਛਾਤੇ ਚੋਰਾਂ ਦੀ ਭਾਲ ਆਰੰਭ ਕਰ ਦਿੱਤੀ ਹੈ।
Related Posts
ਖੇਡ ਮੈਂ ਬਹੁਤ ਜ਼ਿਆਦਾ ਅੱਗੇ ਦੀ ਨਹੀਂ ਸੋਚਦਾ : ਵਿਸ਼ਵਨਾਥਨ ਆਨੰਦ
ਪੁਣੇ- ਭਾਰਤ ਦੇ 5 ਵਾਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਸਾਬਕਾ ਵਿਸ਼ਵ ਚੈਂਪੀਅਨ ਅਤੇ ਉਸ ਦੇ ਚੰਗੇ ਦੋਸਤ…
ਬਾਇਓਮਾਸ ਪਾਵਰ ਪਲਾਂਟਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਤੋਂ ਵੀ.ਜੀ.ਐਫ ਦੀ ਮੰਗ
ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੇਂਦਰ ਸਰਕਾਰ ਤੋਂ ਪੰਜਾਬ ਲਈ ਵਾਇਬਲ ਗੈਪ ਫੰਡਿੰਗ (ਵੀ.ਜੀ.ਐਫ)…
ਰਣਜੀਤ ਐਵੀਨਿਊ ਗੋਲੀ ਕਾਂਡ: ਤਿੰਨ ਕਾਬੂ; ਅਪਰਾਧ ਵਿੱਚ ਵਰਤੀ ਗਈ ਕਾਰ ਵੀ ਬਰਾਮਦ
ਚੰਡੀਗੜ੍ਹ : ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਨੀਰਜ…