ਸੁਨੇਜਾ ਦੇ ਲਿੰਕਡਿਨ ਪ੍ਰੋਫਾਈਲ ਅਨੁਸਾਰ ਉਹ 2011 ਵਿੱਚ ਇਸ ਏਅਰਲਾਈਨਜ਼ ਨਾਲ ਜੁੜੇ ਸਨ। ਸੁਨੇਜਾ ਨੂੰ 2009 ਵਿੱਚ ਬੇਲ ਏਅਰ ਇੰਟਰਨੈਸ਼ਨਲ ਤੋਂ ਪਾਇਲਟ ਦਾ ਲਾਈਸੈਂਸ ਮਿਲਿਆ ਸੀ।ਏ ਲੋਇਨ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਅਜੇ ਤੱਕ ਇਹ ਨਹੀਂ ਪਤਾ ਨਹੀਂ ਲੱਗਾ ਕਿ ਇਹ ਹਾਦਸਾ ਕਿਉਂ ਹੋਇਆ।ਇਹ ਜਹਾਜ਼ ਬੋਇੰਗ 737 ਮੈਕਸ 8, ਬਿਲਕੁੱਲ ਨਵੇਕਲਾ ਏਅਰਕ੍ਰਾਫਟ ਸੀ।ਇੰਡੋਨੇਸ਼ੀਆ ਆਪਦਾ ਏਜੰਸੀ ਦੇ ਮੁੱਖੀ ਸੁਤੋਪੋ ਪੁਰਵੋ ਨੁਗਰੋਹੋ ਨੇ ਕੁਝ ਤਸਵੀਰਾਂ ਟਵੀਟ ਕਰ ਕੇ ਦੱਸਿਆ ਕਿ ਜਹਾਜ਼ ਦਾ ਮਲਬਾ ਅਤੇ ਮੁਸਾਫ਼ਰਾਂ ਦਾ ਸਾਮਾਨ ਸਮੁੰਦਰ ਵਿੱਚ ਤੈਰਦਾ ਮਿਲਿਆ ਹੈ।ਯੁਸੁਫ਼ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ, “ਜਹਾਜ਼ ਪਾਣੀ 30 ਤੋਂ 40 ਮੀਟਰ ਅੱਦਰ ਜਾ ਕੇ ਕ੍ਰੈਸ਼ ਹੋਇਆ ਹੈ। ਅਸੀਂ ਅਜੇ ਵੀ ਜਹਾਜ਼ ਦੇ ਮਲਬੇ ਦੀ ਭਾਲ ਕਰ ਰਹੇ ਹਾਂ।”
Related Posts
ਬਜਟ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਚ ਹੋਇਆਂ ਵਾਧਾ
ਨਵੀਂ ਦਿੱਲੀ—ਸਰਕਾਰ ਵਲੋਂ ਪੀਲੀ ਧਾਤੂ ‘ਤੇ ਕਸਟਮ ਡਿਊਟੀ ਵਧਾਉਣ ਨਾਲ ਬੀਤੇ ਹਫਤੇ ਸੋਨੇ ‘ਚ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 1,200…
ਈ-ਵਾਲਿਟ ਬਣਿਆ ਪੈਸੇ ਟਰਾਂਸਫਰ ਕਰਨ ਦਾ ਸਸਤਾ ਸਾਧਨ
ਨਵੀਂ ਦਿੱਲੀ— ਹੁਣ ਮੋਬਾਇਲ ਈ-ਵਾਲਿਟ ਦੇ ਯੂਜ਼ਰਸ ਜਲਦ ਹੀ ਇਕ ਵਾਲਿਟ ਤੋਂ ਦੂਜੇ ਵਾਲਿਟ ‘ਚ ਵੀ ਪੈਸੇ ਟਰਾਂਸਫਰ ਕਰ ਸਕਣਗੇ।…
ਮੰਗਾਂ ਮੰਨਣ ਦੇ ਵਿਸ਼ਵਾਸ ਉਪਰੰਤ ਬਰਗਾੜੀ ਇਨਸਾਫ਼ ਮੋਰਚਾ ਸਮਾਪਤ
ਬਰਗਾੜੀ (ਫ਼ਰੀਦਕੋਟ), 9 ਦਸੰਬਰ -ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ‘ਚ ਚੱਲ ਰਹੇ ਇਨਸਾਫ਼ ਮੋਰਚੇ ਦੇ 192ਵੇਂ ਦਿਨ…