ਰਾਜਪੁਰਾ : ਸਵਾਮੀ ਵਿਵੇਕਾਨੰਦ ਇੰਸਟੀਚਿਊਟ ਸਵਾਈਟ ਦੇ ਪਾੜ੍ਹੇ ਜਾਵੇਦ ਖਾਨ ਨੇ ਸਭ ਤੋਂ ਤੇਜ਼ ਬਿਜਲੀ ਵਾਲੀ ਕਾਰ ਬਣਾ ਕੇ ਬਹਿਜਾ ਬਹਿਜਾ ਕਰਵਾ ਦਿੱਤੀ ਐ। ਬੀ ਟੈਕ ਫਾਈਨਲ ਦੇ ਪਾੜ੍ਹੇ ਜਵਾਦ ਖਾਨ ਨੇ ਕਾਲਜ ਦੇ ਤਜਰਬਾ ਘਰ ਵਿਚ ਬਿਜਲੀ ਵਾਲੀ ਕਾਰ ਬਣਾਉਣ ਦਾ ਸੁਪਨਾ ਸਿਰਜ ਲਿਆ ਸੀ। ਉਸ ਨੇ ਕਾਰ ਦਾ ਡੀਜ਼ਾਈਨ ਬਣਾ ਕੇ ਉਸ ਦੀ ਪਰਖ ਲਈ ਪੇਸ਼ ਕਰ ਦਿੱਤਾ। ਇਹ ਕਾਰ ਹੁਣ ਤੱਕ ਦੀ ਸਭ ਤੋਂ ਸਸਤੀ ਢਾਈ ਲੱਖ ਰੁਪਏ ਦੀ ਹੈ ਤੇ ਤੇਜ਼ ਰਫਤਾਰ ਨਾਲ ਚਲਦੀ ਹੈ। ਉਸ ਨੇ ਦਸਿਆ ਕਿ ਇਸ ਕਾਰਨ ਨੂੰ ਤਿਆਰ ਕਰਨ ਵਿਚ 22 ਮਹੀਨੇ ਦਾ ਸਮਾਂ ਲੱਗਾ। ਇਸ ਕਾਰ ‘ਚ ਦੋ ਬੰਦੇ ਸਵਾਰੀ ਕਰ ਸਕਦੇ ਹਨ ਤੇ ਇਹ ਚਾਰ ਪੰਜ ਘੰਟੇ ਵਿਚ ਤਿਆਰ ਹੋ ਜਾਂਦੀ ਹੈ। ਇਹ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਭੱਜ ਸਕਦੀ ਹੈ। ਇਸ ਤਰ੍ਹਾਂ ਦੀ ਹੁਣ ਤੱਕ ਕੋਈ ਵੀ ਬਿਜਲੀ ਕਾਰ ਤਿਆਰ ਨਹੀਂ ਹੋਈ। ਕਾਲਜ ਵੱਲੋਂ ਇਸ ਨੂੰ ਪੇਟੇਂਟ ਕਰਵਾਇਆ ਜਾ ਰਿਹਾ ਹੈ।
Related Posts
ਅਪੂਰਵੀ ਚੰਦੇਲਾ ਦੁਨੀਆ ਦੀ ਨੰਬਰ 1 ਨਿਸ਼ਾਨੇਬਾਜ਼ ਜਦਕਿ ਅੰਜੁਮ ਦੂਜੇ ”ਤੇ
ਨਵੀਂ ਦਿੱਲੀ : ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਬੁੱਧਵਾਰ ਨੂੰ ਆਈ. ਐੱਸ. ਐੱਸ. ਐੱਫ. ਵਿਸ਼ਵ ਰੈਂਕਿੰਗ ਵਿਚ ਮਹਿਲਾਵਾਂ ਦੇ 10 ਮੀਟਰ ਏਅਰ…
ਲੋਕ ਸਭਾ ਚੋਣਾਂ ਵਿੱਚ ਬੁਨਿਆਦੀ ਮੁੱਦੇ ਗਾਇਬ : ਬਲਕਰਨ ਮੋਗਾ
ਮੋਗਾ : ਪ੍ਰਗਤੀਸ਼ੀਲ ਮੰਚ ਜ਼ਿਲ੍ਹਾ ਮੋਗਾ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ…
ਸ੍ਰੀ ਦਰਬਾਰ ਸਹਿਬ ਦੇ ਅਲੌਕਿਕ ਜਲੌਅ ਨੇ ਕੀਲੇ ਸ਼ਰਧਾਲੂ
ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵਾਂ ਪ੍ਰਕਾਸ਼ ਪੁਰਬ ਤੇ ਲੋਹੜੀ ਦਾ ਤਿਉਹਾਰ ਮਨਾਇਆ…