ਪਟਿਆਲਾ—ਇਕ ਪਾਸੇ ਕਾਂਗਰਸ ਤਾਂ ਦੂਜੇ ਪਾਸੇ ਅਕਾਲੀ ਦਲ, ਇਨ੍ਹਾਂ ਦੋਵਾਂ ਰਾਜਨੀਤੀ ਪਾਰਟੀਆਂ ਨਾਲ ਜੁੜੇ ਦੋ ਵੱਡੇ ਰਾਜਨੀਤੀ ਪਰਿਵਾਰਾਂ ਨਾਲ ਸੰਭਵ ਉਮੀਦਵਾਰਾਂ ‘ਚ ਵਰਤਮਾਨ ਸਾਂਸਦ ਡਾ.ਧਰਮਵੀਰ ਗਾਂਧੀ ਚੋਣਾਂ ਨੂੰ ਖਰਚੇ ਦੀ ਚਿੰਤਾ ਸਤਾਉਣ ਲੱਗੀ ਹੈ। ਪਟਿਆਲਾ ਸੰਸਦੀ ਸੀਟ ਤੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਰੀ ਖਰਚ ਦੀ ਚਿੰਤਾ ਦੇ ‘ਚ ਡਾ.ਧਰਮਵੀਰ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਆਪਣੇ ਸਮਰਥਕਾਂ ਤੋਂ ਮਹਿੰਗੀਆਂ ਚੋਣਾਂ ਦੇ ਇਸ ਦੌਰ ‘ਚ ਵਿੱਤੀ ਸਹਾਇਤਾ ਲਈ ਮਦਦ ਮੰਗੀ ਹੈ। ਇਸ ਅਪੀਲ ‘ਚ ਡਾ.ਧਰਮਵੀਰ ਗਾਂਧੀ ਨੇ 100 ਤੋਂ 200 ਰੁਪਏ ਦੀ ਵਿੱਤੀ ਸਹਾਇਤਾ ਦਾ ਵੀ ਸੁਆਗਤ ਕੀਤਾ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਡਾ.ਗਾਂਧੀ ਨੇ ਕਿਹਾ ਕਿ ਮਨੀ ਪਾਵਰ ਦੇ ਚੱਲਦੇ ਮੌਜੂਦਾ ਸਮੇਂ ‘ਚ ਚੋਣਾਂ ਲੜਨਾ ਕਾਫੀ ਮਹਿੰਗਾ ਸਾਬਤ ਹੋਣ ਲੱਗਾ ਹੈ। ਪਟਿਆਲਾ ਸੰਸਦੀ ਸੀਟ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਂਇੰਸ ਦੇ ਉਮੀਦਵਾਰ ਡਾ. ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਮਹਿੰਗੇ ਚੋਣਾਂ ਦੇ ਇਸ ਦੌਰ ‘ਚ ਉਨ੍ਹਾਂ ਦਾ ਮੁਕਾਬਲਾ ਵੀ ਦੋ ਵੱਡੇ ਰਾਜਨੀਤੀ ਪਰਿਵਾਰਾਂ ਨਾਲ ਹੈ, ਜਿਨ੍ਹਾਂ ਦੇ ਕੋਲ ਫੰਡ ਦੀ ਕੋਈ ਕਮੀ ਨਹੀਂ। ਆਪਣੇ ਪਿਛਲੇ ਸੰਸਦੀ ਕਾਰਜਕਾਲ ਦੌਰਾਨ ਕਾਫੀ ਵਧ ਵਿਕਾਸ ਕਾਰਜ ਕਰਵਾਉਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਚਾਹੇ ਉਹ ਆਮ ਆਦਮੀ ਪਾਰਟੀ ਤੋਂ ਚੋਣਾਂ ਨਹੀਂ ਲੜ ਰਹੇ ਹਨ ਪਰ ਉਨ੍ਹਾਂ ਦੇ ਸਮਰਥਕ ਚਾਹੁੰਦੇ ਹਨ ਕਿ ਉਹ ਚੋਣਾਂ ਜ਼ਰੂਰ ਲੜਨ। ਇਸ ਕਾਰਨ ਉਹ ਚੋਣਾਂ ਲੜ ਰਹੇ ਹਨ, ਪਰ ਮੌਜੂਦਾ ਸਮੇਂ ‘ਚ ਚੋਣਾਂ ਦਾ ਖਰਚਾ ਇਕੱਠਾ ਕਰਨਾ ਉਨ੍ਹਾਂ ਦੇ ਲਈ ਮੁਸ਼ਕਲ ਹੋ ਰਿਹਾ ਹੈ।
ਡਾ.ਗਾਂਧੀ ਨੇ ਕਿਹਾ ਇਸ ਲਈ ਉਨ੍ਹਾਂ ਦਾ ਕੋਈ ਸਮਰਥਕ ਜੇਕਰ 100 ਜਾਂ 200 ਰੁਪਏ ਵੀ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦਾ ਹੈ ਤਾਂ ਉਸ ਦਾ ਵੀ ਉਹ ਸੁਆਗਤ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿੱਤੀ ਸਹਾਇਤਾ ਦਾ ਮੁੱਦਾ ਉਹ ਆਪਣੀ ਹਰ ਮੀਟਿੰਗ ਅਤੇ ਰੈਲੀ ‘ਚ ਚੁੱਕਣਗੇ ਤਾਂਕਿ ਵਿੱਤੀ ਰੂਪ ‘ਚ ਵਿਰੋਧੀ ਉਮੀਦਵਾਰਾਂ ਦਾ ਡਟ ਕੇ ਮੁਕਾਬਲਾ ਕਰ ਸਕਣ।