ਬੀਜਿੰਗ — ਚੀਨ ਨੇ ਵੀਰਵਾਰ ਨੂੰ ਪੁਲਾੜ ਵਿਚ ਇਤਿਹਾਸ ਰਚ ਦਿੱਤਾ। ਅਮਰੀਕੀ ਮੀਡੀਆ ਮੁਤਾਬਕ ਚੀਨ ਨੇ ਚੰਨ ਦੇ ਬਾਹਰੀ ਹਿੱਸੇ ‘ਤੇ ਇਤਿਹਾਸ ਵਿਚ ਪਹਿਲੀ ਵਾਰ ਇਕ ਸਪੇਸ ਕ੍ਰਾਫਟ ਉਤਾਰਿਆ ਹੈ। ਇਸ ਸਪੇਸ ਕ੍ਰਾਫਟ ਦਾ ਨਾਮ ਚਾਂਗੇ-4 ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2013 ਵਿਚ ਚੀਨ ਨੇ ਚੰਨ ‘ਤੇ ਇਕ ਰੋਵਰ ਉਤਾਰਿਆ ਸੀ।ਚੀਨ ਤੋਂ ਪਹਿਲਾਂ ਅਮਰੀਕਾ ਅਤੇ ਸੋਵੀਅਤ ਯੂਨੀਅਨ ਨੇ ਉੱਥੇ ਹੀ ਲੈਂਡਿੰਗ ਕਰਵਾਈ ਸੀ। ਪਰ ਚਾਂਗੇ-4 ਨੂੰ ਚੰਨ ‘ਤੇ ਹੇਠਾਂ ਵੱਲ ਉਸ ਹਿੱਸੇ ‘ਤੇ ਉਤਾਰਿਆ ਗਿਆ ਹੈ ਜੋ ਧਰਤੀ ਤੋਂ ਦੂਰ ਰਹਿੰਦਾ ਹੈ।ਚੀਨ ਦੇ ਪੁਲਾੜ ਪ੍ਰਬੰਧਨ ‘ਤੇ ਬਾਰੀਕੀ ਨਾਲ ਕੰਮ ਕਰਨ ਵਾਲੀ ਮਕਾਊ ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀ ਦੇ ਪ੍ਰੋਫੈਸਰ ਝੂ ਮੇਂਘੁਆ ਨੇ ਕਿਹਾ,”ਇਹ ਪੁਲਾੜ ਮੁਹਿੰਮ ਦਰਸਾਉਂਦੀ ਹੈ ਕਿ ਚੀਨ ਡੂੰਘੀ ਪੁਲਾੜ ਖੋਜ ਵਿਚ ਉਨੱਤ ਵਿਸ਼ਵ ਪੱਧਰ ‘ਤੇ ਪਹੁੰਚ ਗਿਆ ਹੈ। ਅਸੀਂ ਚੀਨੀ ਲੋਕਾਂ ਨੇ ਕੁਝ ਅਜਿਹਾ ਕਰ ਦਿਖਾਇਆ ਹੈ ਜਿਸ ਨੂੰ ਕਰਨ ਦੀ ਹਿੰਮਤ ਅਮਰੀਕੀ ਲੋਕਾਂ ਨੇ ਨਹੀਂ ਕੀਤੀ।” ਉੱਧਰ ਮਾਹਰਾਂ ਦਾ ਕਹਿਣਾ ਹੈ ਕਿ ਚੀਨ ਚੀਜ਼ਾਂ ਨੂੰ ਬਹੁਤ ਜਲਦੀ ਸਮਝ ਰਿਹਾ ਹੈ। ਉਹ ਬਣਾਉਟੀ ਗਿਆਨ, ਕੁਇੰਟਮ ਕੰਪਿਊਟਿੰਗ ਅਤੇ ਹੋਰ ਦੂਜੇ ਖੇਤਰਾਂ ਵਿਚ ਅਮਰੀਕਾ ਨੂੰ ਚੁਣੌਤੀ ਦੇ ਸਕਦਾ ਹੈ। ਚੀਨ ਸਾਲ 2022 ਤੱਕ ਆਪਣੇ ਤੀਜੇ ਪੁਲਾੜ ਸਟੇਸ਼ਨ ਦਾ ਪੂਰੀ ਤਰ੍ਹਾਂ ਨਾਲ ਸੰਚਾਲਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਚੀਨ ਨੇ ਚੰਨ ‘ਤੇ ਇਕ ਅਜਿਹੀ ਜਗ੍ਹਾ ਜਹਾਜ਼ ਉਤਾਰਿਆ ਹੈ ਜਿੱਥੇ ਹੁਣ ਤੱਕ ਕੋਈ ਵੀ ਨਹੀਂ ਪਹੁੰਚ ਸਕਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਪੇਸ ਕ੍ਰਾਫਟ ਦੀ ਇਹ ਲੈਂਡਿੰਗ ਪ੍ਰਚਾਰ ਤੋਂ ਵੱਧ ਕੁਝ ਨਹੀਂ ਹੈ।
Related Posts
‘ ਢਾਹਵਾਂ ਦਿੱਲੀ ਦੇ ਕਿੰਗਰੇ ਤੇ ਭਾਜੜ ਪਾਵਾਂ ਲਾਹੌਰ ‘
ਜਦੋਂ ਵੀ ਕਦੇ ਲੋਹੜੀ ਦਾ ਤਿਉਹਾਰ ਆਉਂਦਾ ਹੈ ਤਾਂ ਬਾਬੇ ਦੁੱਲੇ ਦੀ ਯਾਦ ਸਾਡੇ ਚੇਤਿਆਂ ਵਿਚ ਐਦਾਂ ਉਕਰ ਆਉਂਦੀ ਹੈ…
ਉਮਰ ਮੁਤਾਬਕ ਕਿਹੜੀ ਕਸਰਤ ਤੁਹਾਡੇ ਲਈ ਸਹੀ ਹੈ
ਖੇਡਾਂ ਦੇ ਸਾਡੀ ਸਿਹਤ ‘ਤੇ ਪੈਣ ਵਾਲੇ ਚੰਗੇ ਪ੍ਰਭਾਵ ਕਿਸੇ ਤੋਂ ਲੁਕੇ ਨਹੀਂ ਹਨ। ਰੋਜ਼ਾਨਾ ਕਸਰਤ ਕਰਨ ਨਾਲ ਦਿਲ ਦੀ…
ਝੂਠੀਆਂ ਅਫਵਾਹਾਂ ,ਬਰਫ਼ ‘ਚ ਸੁੱਤੇ ‘ਭਾਰਤੀ ਫੌਜੀਆਂ’ ਦੀਆਂ ਵਾਇਰਲ ਤਸਵੀਰਾਂ ਦਾ ਸੱਚ
ਪਿਛਲੇ ਕੁਝ ਦਿਨਾਂ ਵਿੱਚ ਇੰਟਰਨੈੱਟ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਕਈ ਤਸਵੀਰਾਂ ‘ਚ ਦਾਅਵਾ ਹੈ ਕਿ ਇਹ ਔਕੜਾਂ ਝੱਲਦੇ ਭਾਰਤੀ…