ਨਵੀਂ ਦਿੱਲੀ— ਗੂਗਲ ਆਪਣਾ ਸੋਸ਼ਲ ਨੈਟਵਰਕ ਆਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਸੁਰੱਖਿਆ ਦੇ ਮੱਦੇਨਜ਼ਰ 4 ਮਹੀਨੇ ਲਈ ਬੰਦ ਕਰਨ ਜਾ ਰਿਹਾ ਹੈ। ਗੂਗਲ ਨੇ ਇਹ ਫੈਸਲਾ ਦੂਜੀ ਵਾਰ ਬਗ ਮਿਲਣ ਤੋਂ ਬਾਅਦ ਲਿਆ ਹੈ। ਇਸ ਬਗ (ਵਾਇਰਸ) ਕਾਰਨ 52.5 ਮਿਲੀਅਨ ਯੂਜ਼ਰਸ ਦਾ ਨਿਜੀ ਡਾਟਾ ਪ੍ਰਭਾਵਿਤ ਹੋਇਆ ਹੈ।
ਗੂਗਲ ਪਲਸ ਇਸ ਬਗ ਕਾਰਨ ਅਕਤੂਬਰ ਮਹੀਨੇ ਦੇ ਸ਼ੁਰੂਆਤ ‘ਚ ਪ੍ਰਭਾਵਿਤ ਹੋਣ ਲੱਗ ਗਿਆ ਸੀ। ਕੰਪਨੀ ਨੇ ਇਹ ਖੁਲਾਸਾ ਕੀਤਾ ਕਿ ਇਸ ਸਕਿਊਰਿਟੀ ਬਗ ਨੇ 5 ਲੱਖ ਯੂਜ਼ਰਸ ਦੇ ਅਕਾਊਂਟ ਦੀ ਜਾਣਕਾਰੀ ਚੋਰੀ ਕਰ ਲਈ। ਇਸ ਬਗ ਨੇ ਉਪਭੋਗਤਾਵਾ ਦੇ ਨਿਜੀ ਡਾਟਾ ਨੂੰ ਹੈਕ ਕਰ ਲਿਆ ਸੀ ਤੇ ਉਸ ਸਮੇਂ ਗੂਗਲ ਨੇ ਆਪਣਾ ਨੈਟਵਰਕ ਅਗਸਤ 2019 ‘ਚ ਬੰਦ ਕਰਨ ਬਾਰੇ ਫੈਸਲਾ ਲਿਆ ਸੀ ਪਰ ਗੂਗਲ ਨੇ ਸੋਮਵਾਰ ਨੂੰ ਦੂਜਾ ਬਗ ਮਿਲਣ ਕਾਰਨ ਇਸ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਬੰਦ ਕਰਨ ਦਾ ਫੈਸਲਾ ਲਿਆ ਹੈ।