ਲਾਹੌਰ : ਜਦੋਂ ਘਰ ਦੇ ਮਾਲਕ ਘਰ ਨਾ ਹੋਣ ਤਾਂ ਫਿਰ ਬਈ ਐਦਾਂ ਹੀ ਹੁੰਦੀ ਹੈ ਜਿਵੇਂ ਵਿਚਾਰੇ ਨਵਾਜ਼ ਸ਼ਰੀਫ ਦੀਆਂ ਮੱਝਾਂ ਨਾਲ ਹੋਈ ਹੈ। ਹੁਣ ਇਮਰਾਨ ਖਾਨ ਨੇ ਨੰਗ ਹੋਏ ਟੱਬਰ ਦੇ ਮਾਲਕ ਵਾਂਗ, ਘਰ ਦੇ ਗਲਾਸ ਕੌਲੀਆਂ ਵੇਚ ਕੇ ਰੋਟੀ ਦਾ ਹੀਲਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਦੀ ਨਿਗਾਹ ਨਵਾਜ਼ ਸ਼ਰੀਫ ਦੀਆਂ ਮੱਝਾਂ ‘ਤੇ ਜਾ ਪਈ । ਉਸ ਨੇ ਸੋਚਿਆ ਹੋਣਾ ਦੁੱਧ ਤਾਂ ਹੁਣ ਉਂਜ ਹੀ ਰੁਲਦਾ ਫਿਰਦਾ, ਕਾਹਨੂੰ ਮੁਫਤ ‘ਚ ਗੋਹਾ ਚੱਕਣਾ, ਸੋ ਮੱਝਾਂ ਨੂੰ ਹੀ ਗੱਡੀ ਚੜ੍ਹਾ ਦਿੱਤਾ। ਉਂਜ ਇਨ੍ਹਾਂ ਮੱਝਾਂ ਨੂੰ ਵੇਚਕੇ 19000 ਡਾਲਰ ਹੀ ਬਣੇ ਹਨ। ਸਿਆਣੇ ਸੱਚ ਕਹਿੰਦੇ ਐ ਕਿ ਥੁੱਕ ਨਾਲ ਵੜੇਵੇਂ ਨੀ ਪੱਕਦੇ। ਇਹ ਤਾਂ ਇਕ ਤਰ੍ਹਾਂ ਨਾਲ ਮੀਡੀਏ ਵਿਚ ਹੀਰੋ ਬਣਨ ਦੀ ਸਕੀਮ ਹੀ ਲਗਦੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਨਵਾਜ਼ ਸ਼ਰੀਫ ਦੀਆਂ ਮੱਝਾਂ ਨਿਲਾਮੀ ਵਿਚ ਖਰੀਦ ਕੇ ਉਸ ਦੇ ਪਾਰਟੀ ਕਾਰਕੁਨ ਹੀ ਲੈ ਕੇ ਗਏ ਹਨ। ਇਹ ਮੱਝਾਂ ਇਸਲਾਮਾਬਾਦ ਵਿਚ ਨਵਾਜ਼ ਦੇ ਘਰ ਰੱਖੀਆਂ ਹੋਈਆਂ ਸਨ ਤੇ ਉਸ ਦਾ ਟੱਬਰ ਇਨ੍ਹਾਂ ਦਾ ਦੁੱਧ ਪੀਂਦਾ ਸੀ।
Related Posts
ਪ੍ਰਸਿੱਧੀ ਤੇ ਪੈਸੇ ਦਾ ਮੇਲ, ਮੁਕਾਅ ਰਿਹਾ ਰਿਸ਼ਤਿਆਂ ਦੇ ਦੀਵੇ ਚੋਂ ਤੇਲ
ਸਿਰਸਾ : “ਬੀਤੀ 24 ਸਤੰਬਰ ਨੂੰ ਜਦੋਂ ਮੈਂ ਬਾਥਰੂਮ ‘ਚੋਂ ਨਹਾ ਕੇ ਬਾਹਰ ਨਿਕਲੀ ਤਾਂ ਪਹਿਲਾਂ ਤੋਂ ਤਿਆਰ ਖੜ੍ਹੇ ਮੇਰੇ…
ਨਿਊਜ਼ੀਲੈਂਡ : ਮਸਜਿਦ ‘ਚ ਗੋਲੀਬਾਰੀ, ਵਾਲ-ਵਾਲ ਬਚੀ ਬੰਗਲਾਦੇਸ਼ੀ ਕ੍ਰਿਕਟ ਟੀਮਖ.
ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਦੀ ਇਕ ਅਲ ਨੂਰ ਮਸਜਿਦ ਵਿਚ ਸ਼ੁੱਕਰਵਾਰ ਨੂੰ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਕਈ…
ਧਰਤੀ ਦੇ ‘ਸਵਰਗ’ ਕਸ਼ਮੀਰ ਦੀਆਂ ਖੂਬਸੂਰਤ ਤਸਵੀਰਾਂ
ਸਿਮਲਾ :ਦੂਰੋਂ-ਨੇੜਿਓਂ ਸੈਲਾਨੀ ਵੀ ਇਨ੍ਹਾਂ ਫੁੱਲਾਂ ਦੀ ਬਹਾਰ ਮਾਨਣ ਪਹੁੰਚ ਰਹੇ ਹਨ। ਟਿਊਲਿਪ ਦੀਆਂ ਵੱਖ-ਵੱਖ ਕਿਸਮਾਂ ਦੇ 12 ਲੱਖ ਬਲੱਬ…