ਨਵੀਂ ਦਿੱਲੀ: ਏਐਫਪੀ ਨੇ ਵਿਸ਼ਵ ਭਰ ਦੇ ਦੇਸ਼ਾਂ ਵੱਲੋਂ ਜਾਰੀ ਕੀਤੇ ਅਧਿਕਾਰਤ ਅੰਕੜਿਆਂ ਤੇ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਦੇ ਅਧਾਰ ‘ਤੇ ਹਿਸਾਬ ਲਾਇਆ ਹੈ। ਉਸ ਮੁਤਾਬਕ ਕੋਵਿਡ-19 ਦੇ ਸੰਕਰਮਣ ਨਾਲ ਘੱਟੋ-ਘੱਟ 10,00,036 ਮਾਮਲੇ ਦੁਨੀਆ ਦੇ 188 ਦੇਸ਼ਾਂ ਵਿੱਚੋਂ ਸਾਹਮਣੇ ਆ ਚੁੱਕੇ ਹਨ। ਹੁਣ ਤੱਕ 51,718 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਦਕਿ ਇਸ ਬਿਮਾਰੀ ਤੋਂ 212,035 ਲੋਕ ਠੀਕ ਵੀ ਹੋਏ ਹਨ।
ਅਮਰੀਕਾ ਵਿਚ ਸਥਿਤੀ ਭਿਆਨਕ: ਦੁਨੀਆ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 244,877 ਹੋ ਗਈ ਹੈ। ਇੱਥੇ ਇਸ ਮਹਾਮਾਰੀ ਕਾਰਨ 6,070 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ, 10,403 ਲੋਕ ਇਸ ਬਿਮਾਰੀ ਤੋਂ ਠੀਕ ਹੋਏ ਹਨ।
ਇਟਲੀ ‘ਚ 13,000 ਤੋਂ ਵੱਧ ਮੌਤਾਂ: ਇਸ ਸਮੇਂ ਇਟਲੀ ‘ਚ 11,5,242 ਲੋਕ ਇਸ ਮਹਾਮਾਰੀ ਦੀ ਪਕੜ ‘ਚ ਹਨ। ਹੁਣ ਤਕ ਕੁੱਲ 13915 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇੱਥੇ ਰਿਕਵਰੀ ਵਾਲੇ ਕੇਸਾਂ ਦੀ ਗਿਣਤੀ 18278 ਹੈ।
ਸਪੇਨ ਵਿੱਚ 10,000 ਤੋਂ ਵੱਧ ਲੋਕਾਂ ਨੇ ਗੁਆਈ ਆਪਣੀ ਜਾਨ: ਸਪੇਨ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 112,065 ਮਾਮਲੇ ਸਾਹਮਣੇ ਆਏ ਹਨ ਤੇ ਕੁੱਲ 10,348 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਇਸ ਬਿਮਾਰੀ ਦੇ ਇਲਾਜ ਤੋਂ ਬਾਅਦ ਇੱਥੇ 26,743 ਵਿਅਕਤੀ ਠੀਕ ਹੋ ਗਏ ਹਨ।
ਫਰਾਂਸ ਵਿੱਚ 5000 ਤੋਂ ਵੱਧ ਲੋਕਾਂ ਦੀ ਮੌਤ: ਫਰਾਂਸ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ 59,105 ਲੋਕ ਹਨ। ਇਸ ਮਹਾਮਾਰੀ ਕਾਰਨ 5387 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਭਾਰਤ ਵਿੱਚ 2500 ਤੋਂ ਵੱਧ ਲੋਕ ਕੋਰੋਨਾ ਸਕਾਰਾਤਮਕ: ਭਾਰਤ ਵਿੱਚ ਕੋਵਿਡ-19 ਨਾਲ 2543 ਲੋਕ ਪ੍ਰਭਾਵਤ ਹਨ। ਹੁਣ ਤੱਕ ਇੱਥੇ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਬਿਮਾਰੀ ਤੋਂ ਕੁੱਲ 189 ਵਿਅਕਤੀ ਠੀਕ ਵੀ ਹੋ ਚੁੱਕੇ ਹਨ।