ਨਾਭਾ —ਨਾਭਾ ਬਲਾਕ ਦੇ ਪਿੰਡ ਨਾਨੂੰਕੀ ਵਿਖੇ ਪਹੁੰਚੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇੱਕ ਵਾਰ ਫਿਰ ਬਾਦਲਾਂ ‘ਤੇ ਸ਼ਬਦੀ ਵਾਰ ਕੀਤੇ ਹਨ।ਢੱਡਰੀਆਂ ਵਾਲੇ ਨੇ ਕੋਟਕਪੁਰਾ ਗੋਲੀਕਾਂਡ ਅਤੇ ਪੰਜਾਬ ‘ਚ ਹੋਈਆਂ ਬੇਅਦਬੀਆਂ ‘ਤੇ ਬੋਲਦਿਆਂ ਕਿਹਾ ਕਿ ਬਾਦਲਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਭ ਕੁੱਝ ਬਾਦਲਾਂ ਦੇ ਕਹਿਣ ‘ਤੇ ਹੋਇਆ ਹੈ। ਸਰਸੇ ਵਾਲੇ ਬਾਬੇ ਨੂੰ ਬਚਾਉਣ ਲਈ ਬਾਦਲਾਂ ਨੇ ਇਹ ਸਭ ਕੁਝ ਕਰਵਾਇਆ ਹੈ ਅਤੇ ਸਿੱਖਾਂ ਨੂੰ ਤਾਂ ਇਹ ਆਪਣੀਆਂ ਭੇਡਾਂ ਮੰਨਦੇ ਸਨ ਅਤੇ ਉਨ੍ਹਾਂ ਤੋਂ ਹੀ ਵੋਟਾਂ ਵਟੋਰਦੇ ਸਨ। ਢੱਡਰੀਆਂ ਵਾਲੇ ਨੇ ਕਿਹਾ ਕਿ ਸਿੱਟ ਦੀ ਜਾਂਚ ਹੁਣ ਤੱਕ ਤਾ ਠੀਕ ਚੱਲ ਰਹੀ ਹੈ ਪਰ ਇਹ ਸਭ ਇਕੋ ਥਾਲੀ ਦੇ ਚੱਟੇ ਵੱਟੇ ਹਨ।
ਫਖਰ-ਏ-ਕੌਮ ਬਾਦਲ ਤੋਂ ਐਵਾਰਡ ਵਾਪਸ ਲੈਣ ‘ਤੇ ਬੋਲਦਿਆਂ ਢਡੱਰੀਆਂ ਵਾਲੇ ਨੇ ਕਿਹਾ ਕਿ ‘ਅੰਨਾ ਵੰਡੇ ਰਿਊੜੀਆਂ ਮੁੜ ਘਰਦਿਆਂ ਨੂੰ ਵੰਡੇ’ ਇਹ ਹੀ ਸਭ ਕੁੱਝ ਬਾਦਲਾਂ ਨੇ ਆਪਣੇ ਹੀ ਲਾਏ ਹੋਏ ਸੀ ਅਤੇ ਆਪੇ ਹੀ ਐਵਾਰਡ ਦੇਣ ਵਾਲੇ ਸਨ।ਐੱਸ.ਜੀ.ਪੀ.ਸੀ ਚੋਣਾਂ ‘ਚ ਦੇਰੀ ਹੋਣ ‘ਤੇ ਢੱਡਰੀਆਂ ਵਾਲੇ ਨੇ ਤੱਜ ਕੱਸਦਿਆਂ ਕਿਹਾ ਕਿ ਧਰਮ ‘ਤੇ ਰਾਜਨੀਤੀ ਹਾਵੀ ਹੁੰਦੀ ਜਾ ਰਹੀ ਹੈ, ਜਿਸ ਕਾਰਨ ਸਾਰਾ ਸਿਸਟਮ ਹੀ ਗੰਦਲਾ ਹੋ ਗਿਆ ਹੈ।ਨਾਨਕਸ਼ਾਹੀ ਕਲੰਡਰ ‘ਤੇ ਬੋਲਦਿਆਂ ਢੱਡਰੀਆਂ ਵਾਲੇ ਨੇ ਕਿਹਾ ਕਿ ਸਾਰਾ ਸਮਾਜ ਗੰਦਲਾ ਹੋਇਆ ਪਿਆ ਹੈ ਅਤੇ ਇਸ ਕਲੰਡਰ ਨੂੰ ‘ਮਿਲਗੋਭਾ’ ਦਾ ਦਰਜਾ ਦਿੱਤਾ ਗਿਆ ਹੈ।
ਇਸ ਦੌਰਾਨ ਉਨ੍ਹਾਂ ਨੇ ਜੱਥੇਦਾਰ ਪਟਨਾ ਸਾਹਿਬ ‘ਤੇ ਤੰਜ ਕਸਦਿਆਂ ਕਿਹਾ ਉਸ ਨੇ 3 ਵਿਆਹ ਕਰਵਾਏ ਹਨ ਉਹ ਕਿਥੋਂ ਦਾ ਜੱਥੇਦਾਰ ਹੈ ਉਸ ਨੂੰ ਜੱਥੇਦਾਰ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਹੈ।ਐੱਚ.ਐੱਸ.ਫੂਲਕਾ ਵਲੋਂ ਐਸ.ਜੀ.ਪੀ.ਸੀ ਨੂੰ ਬਾਦਲਾਂ ਤੇ ਕਬਜ਼ੇ ‘ਚੋ ਹਟਾਉਣ ਤੇ ਢੱਡਰੀਆਂ ਵਾਲੇ ਨੇ ਕਿਹਾ ਕਿ ਜਿਹੜਾ ਵੀ ਬੰਦਾ ਯਤਨ ਕਰ ਰਿਹਾ ਹੈ ਬਹੁਤ ਵੀ ਵਧੀਆ ਉਪਰਾਲਾ ਹੈ ਅਤੇ ਸਾਰੀਆ ਨੂੰ ਇੱਕਠੇ ਹੋਣ ਦੀ ਲੋੜ ਹੈ।