ਅੰਮ੍ਰਿਤਸਰ :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਕਰਤਾਰਪੁਰ ਸਾਹਿਬ ਗਲਿਆਰੇ ਨੂੰ ਖੋਲ੍ਹਣ ਦੇ ਸਬੰਧ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਅਟਾਰੀ-ਵਾਹਗਾ ਸਰਹੱਦ ‘ਤੇ ਬੈਠਕ ਹੋਈ। ਇਸ ਬੈਠਕ ‘ਚ ਹਿੱਸਾ ਲੈਣ ਲਈ ਪਾਕਿਸਤਾਨ ਤੋਂ 20 ਅਧਿਕਾਰੀ ਭਾਰਤ ਪੁੱਜੇ ਤੇ ਇਹ ਬੈਠਕ ਕਰੀਬ 5 ਘੰਟੇ ਚੱਲੀ। ਇਸ ਬੈਠਕ ਉਪਰੰਤ ਭਾਰਤੀ ਅਧਿਕਾਰੀਆਂ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਭਾਰਤ ਵਲੋਂ ਪਾਕਿਸਤਾਨ ਸਾਹਮਣੇ ਵੀਜ਼ਾ ਫ੍ਰੀ ਐਂਟਰੀ, ਹਰ ਧਰਮ ਦੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਪੈਦਲ ਜਾਣ ਦੀ ਖੁੱਲ੍ਹ, ਸ਼ਰਧਾਲੂਆਂ ਦੀ ਗਿਣਤੀ 5 ਹਜ਼ਾਰ ਤੇ ਖਾਸ ਮੌਕੇ ‘ਤੇ ਗਿਣਤੀ ਵਧਾ ਕੇ 10 ਹਜ਼ਾਰ ਕਰਨ ਦ ਪ੍ਰਸਤਾਵ ਰੱਖਿਆ ਗਿਆ ਹੈ, ਜਿਸ ‘ਤੇ ਪਾਕਿਸਤਾਨ ਵਲੋਂ ਇਹ ਪ੍ਰਸਤਾਵ ਮੰਨਣ ਲਈ ਹਾਮੀ ਭਰ ਦਿੱਤੀ ਗਈ ਹੈ। ਇਸ ਦੌਰਾਨ ਦੋਵਾਂ ਪਾਸਿਆਂ ਵਲੋਂ ਡਰਾਫਟ ਐਗਰੀਮੈਂਟ ਵੀ ਸਾਂਝੇ ਕੀਤੇ ਗਏ ਤੇ ਭਾਰਤ ਵਲੋਂ ਪਾਕਿਸਤਾਨ ਨੂੰ ਵੀਡੀਓ ਜਰੀਏ ਆਪਣੀਆਂ ਭਾਵਨਾਵਾਂ ਦੱਸੀਆਂ ਗਈਆਂ।
Related Posts
ਐਵੇਂ ਨਾ ਚੜ੍ਹਾਉ ਬੱਖੀਆਂ, ਮੌਜਾਂ ਲੁੱਟੋ ਪਾਲ਼ੋ ਮੱਖੀਆਂ
ਪੰਜਾਬ ਦਾ ਇਹ ਪੜ੍ਹਿਆ-ਲਿਖਿਆ ਨੌਜਵਾਨ ਉਨ੍ਹਾਂ ਕਿਸਾਨਾਂ ਲਈ ਉਮੀਦ ਦੀ ਕਿਰਨ ਬਣ ਸਕਦਾ ਹੈ ਜਿਹੜੇ ਕਣਕ ਅਤੇ ਝੋਨੇ ਦੀ ਮਾਰੂ…
ਪਾਕਿਸਤਾਨ ਨੇ ਭਾਰਤ ਦੀਆਂ 90 ਵਸਤੂਆਂ ਦੇ ਆਯਾਤ ”ਤੇ ਲਗਾਈ ਰੋਕ
ਅੰਮ੍ਰਿਤਸਰ :ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ 200 ਫੀਸਦੀ ਕਸਟਮ ਡਿਊਟੀ ਲਗਾਉਣ ਤੋਂ ਬਾਅਦ ਪਾਕਿਸਤਾਨ ਦੇ ਵਣਜ ਮੰਤਰਾਲੇ ਨੇ ਸ਼ੁੱਕਰਵਾਰ…
ਬਾਲਮੀਕ ਕਾਲੋਨੀ ਵਿੱਚ ਲੋੜਵੰਦਾਂ ਨੂੰ ਕਣਕ ਵੰਡੀ
ਐਸ.ਏ.ਐਸ. ਨਗਰ : ਸੀਨੀਅਰ ਸਿਟੀਜ਼ਨ ਹੈਲਪਏਜ ਐਸੋਸੀਏਸ਼ਨ ਵਲੋਂ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਨਰਾਇਣ…