ਲੰਡਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦੀ ਸਵੈ-ਜੀਵਨੀ ‘ਬਿਕਮਿੰਗ’ ਵਿਕਰੀ ਦੇ ਲਿਹਾਜ਼ ਨਾਲ ਨਵੇਂ ਰਿਕਾਰਡ ਬਣਾ ਦਿੱਤਾ ਹੈ। ਹੁਣ ਤੱਕ ਇਸ ਦੀ 1 ਕਰੋੜ ਤੋਂ ਜ਼ਿਆਦਾ ਕਾਪੀਆਂ ਵਿੱਕ ਚੁੱਕੀਆਂ ਹਨ। ਪਿਛਲੇ ਸਾਲ 13 ਨਵੰਬਰ ਨੂੰ ਬਜ਼ਾਰ ‘ਚ ਆਈ ਇਸ ਕਿਤਾਬ ਦੀ ਸ਼ੁਰੂਆਤੀ 15 ਦਿਨਾਂ ‘ਚ ਹੀ ਅਮਰੀਕਾ ਅਤੇ ਕੈਨੇਡਾ ‘ਚ 20 ਲੱਖ ਤੋਂ ਜ਼ਿਆਦਾ ਕਾਪੀਆਂ ਵਿੱਕ ਚੁੱਕੀਆਂ ਸਨ।
ਬ੍ਰਿਟੇਨ ‘ਚ ਇਸ ਦੀਆਂ 6 ਲੱਖ ਕਾਪੀਆਂ ਖਰੀਦਿਆਂ ਜਾ ਚੁੱਕੀਆਂ ਹਨ। ਇਸ ਕਿਤਾਬ ਨੂੰ ਪੇਂਗੁਇਨ ਰੈਂਡਮ ਹਾਊਸ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਪ੍ਰਕਾਸ਼ਨ ਦੀ ਇਹ ਸਭ ਤੋਂ ਜਲਦੀ ਵਿੱਕਣ ਵਾਲੀ ਸਵੈ-ਜੀਵਨੀ ਬਣ ਚੁੱਕੀ ਹੈ। ਬੈਸਟਸੇਲਿੰਗ ਕਿਤਾਬਾਂ ‘ਤੇ ਨਿਗਾਹ ਰੱਖਣ ਵਾਲੀ ਨੀਲਸਨ ਬੁਕਸਮੈਨ ਦੇ ਹਵਾਲੇ ਨਾਲ ਗਾਰਜ਼ੀਅਨ ਅਖਬਾਰ ‘ਚ ਕਿਹਾ ਗਿਆ ਹੈ ਕਿ ਸਵੈ-ਜੀਵਨੀ ਕਲਾਸ ‘ਚ ਬਿਕਮਿੰਗ ਦਾ ਪ੍ਰਦਰਸ਼ਨ ਸ਼ਾਨਦਾਰ ਹੈ। 1998 ਤੋਂ ਬ੍ਰਿਟੇਨ ‘ਚ ਸਭ ਤੋਂ ਜ਼ਿਆਦਾ ਵਿੱਕਣ ਵਾਲੀ ਸਵੈ-ਜੀਵਨੀਆਂ ਦੀ ਲਿਸਟ ‘ਚ ਮਿਸ਼ੇਲ ਦੀ ਇਹ ਕਿਤਾਬ 11ਵੇਂ ਨੰਬਰ ‘ਤੇ ਪਹੁੰਚ ਗਈ ਹੈ। ਇਸ ਨੂੰ ਇਕੱਠੇ 31 ਭਾਸ਼ਾਵਾਂ ‘ਚ ਲਾਂਚ ਕੀਤਾ ਗਿਆ ਸੀ।