ਓਨਟਾਰੀਓ—ਬੀਤੇ ਕੱਲ ਆਏ ਤੂਫਾਨ ਕਾਰਨ ਓਨਟਾਰੀਓ ‘ਚ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਿਆ ਹੈ। ਹਾਈਡਰੋ ਵਨ ਨੇ ਜਾਣਕਾਰੀ ਦਿੱਤੀ ਹੈ ਕਿ ਤੂਫਾਨ ਤੋਂ ਬਾਅਦ ਸੂਬੇ ਦੇ 32 ਹਜ਼ਾਰ ਘਰਾਂ ਦੀ ਬਿਜਲੀ ਬੰਦ ਹੋ ਗਈ ਹੈ। ਹਾਈਡਰੋ ਵਨ ਨੇ ਕਿਹਾ ਕਿ ਕਰੀਬ ਪਿਛਲੇ 24 ਘੰਟੇ ਤੋਂ ਤੂਫਾਨ ਚੱਲ ਰਿਹਾ ਹੈ ਅਤੇ ਉਦੋਂ ਤੋਂ ਲਗਭਗ 1,56,000 ਲੋਕਾਂ ਨੂੰ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਅਤੇ ਅਜੇ ਵੀ 32 ਹਜ਼ਾਰ ਲੋਕਾਂ ਦੇ ਘਰਾਂ ਤੱਕ ਬਿਜਲੀ ਨਹੀਂ ਪਹੁੰਚੀ। ਹਾਈਡਰੋ ਵਨ ਦੀ ਬੁਲਾਰਾ ਐਲੀਸੀਆ ਸਾਈਅਰਜ਼ ਨੇ ਕਿਹਾ ਕਿ ਵਿਭਾਗ ਵੱਲੋਂ 1,30,000 ਦੇ ਕਰੀਬ ਖਪਤਕਾਰਾਂ ਦੇ ਘਰਾਂ ਬਿਜਲੀ ਮੁੜ ਚਾਲੂ ਕਰ ਦਿੱਤੀ ਗਈ ਹੈ। ਇਨਵਾਇਰਨਮੈਂਟ ਕੈਨੇਡਾ ਨੇ ਕਿਹਾ ਕਿ ਬੀਤੀ ਸ਼ਾਮ ਤੂਫਾਨ ਆਪਣੇ ਉੱਚ ਪੱਧਰ ‘ਤੇ ਸੀ ਅਤੇ ਹੁਣ ਇਸ ਦੀ ਰਫਤਾਰ ‘ਚ ਲਗਾਤਾਰ ਗਿਰਾਵਟ ਆ ਰਹੀ ਹੈ। ਬੁਲਾਰੇ ਜੀਰਾਡਲ ਚੇਂਗ ਨੇ ਕਿਹਾ ਕਿ ਏਜੰਸੀ ਨੇ ਰਿਕਾਰਡ ਕੀਤਾ ਕਿ ਬੀਤੇ ਕੱਲ ਨਾਈਜੀਰੀਆ ਖੇਤਰ ‘ਚ ਹਵਾਵਾਂ ਦੀ ਰਫਤਾਰ ਦਾ ਪੱਧਰ 128 ਕਿਲੋਮੀਟਰ ਪ੍ਰਤੀ ਘੰਟੇ ‘ਤੇ ਪਹੁੰਚ ਗਿਆ ਸੀ।
Related Posts
ਗੁਰਦਿਆਂ ਦੀਆਂ ਬਿਮਾਰੀਆਂ ਅਤੇ ਡਾਇਲਸਿਸ
ਆਧੁਨਿਕਤਾ ਦੀ ਚਕਾਚੌਂਧ ਵਿਚ ਸਾਡੇ ਖਾਣ-ਪੀਣ, ਅਹਾਰ-ਵਿਹਾਰ ਅਤੇ ਜੀਵਨ ਸ਼ੈਲੀ ‘ਤੇ ਬੜਾ ਹੀ ਡੂੰਘਾ ਪ੍ਰਭਾਵ ਪਿਆ ਹੈ। ਵਧੇਰੇ ਧਨ ਦੀ…
ਕੈਨੇਡਾ ਦਾ ਇਹ ਸੂਬਾ ਵੀ ਤੁਰਨ ਲੱਗਾ ਅਮਰੀਕਾ ਦੀ ਰਾਹ ‘ਤੇ
ਕਿਊਬਕ – ਕੈਨੇਡਾ ਦੇ ਕਿਊਬਕ ਸੂਬੇ ਦੀ ਸਰਕਾਰ ਵੀ ਅਮਰੀਕਾ ‘ਤੇ ਚੱਲਣ ਜਾ ਰਹੀ ਹੈ। ਸੂਬੇ ਦੀ ਵਿਧਾਨ ਸਭਾ ਨੇ…
ਲਾਸ਼ ਨੂੰ ਸਸਕਾਰ ਲਈ ਲਿਜਾ ਰਿਹਾ ਵਾਹਨ ਖੱਡ ‘ਚ ਡਿੱਗਾ-8 ਮੌਤਾਂ
ਦੇਹਰਾਦੂਨ-ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਦੇ ਲੋਹਾਘਾਟ ਇਲਾਕੇ ‘ਚ ਇਕ ਵਾਹਨ ਦੇ ਡੂੰਘੀ ਖੱਡ ‘ਚ ਡਿੱਗ ਜਾਣ ਕਾਰਨ 8 ਲੋਕ ਮਾਰੇ…