ਰੋਮ- ਉਂਝ ਇਹ ਆਮ ਧਾਰਨਾ ਹੈ ਕਿ ਗੁਰੂ ਦਾ ਅਸਲ ਸਿੱਖ, ਧਰਮ ਲਈ ਸਦਾ ਸਿਰ ਦੇਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ ਪਰ ਇਟਲੀ ਵਿਚ ਹੁਣ ਤੱਕ ਇਹ ਧਾਰਨਾ ਸੰਗਤਾਂ ਨੂੰ ਨਜ਼ਰੀ ਨਹੀਂ ਆਈ। ਜਿਸ ਕਾਰਨ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦਾ ਮਾਮਲਾ ਕਰੀਬ 20 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਉਥੇ ਹੀ ਖੜ੍ਹਾ ਦਿਖਾਈ ਦੇ ਰਿਹਾ ਹੈ ਜਿੱਥੋਂ ਚੱਲਿਆ ਸੀ। ਹਾਂ ਇਹ ਜ਼ਰੂਰ ਹੋਇਆ ਹੈ ਕਿ ਇਟਲੀ ਦੇ ਬਹੁਤੇ ਸਿੱਖ ਆਗੂ ਸਿੱਖ ਧਰਮ ਰਜਿਸਟਰਡ ਕਰਵਾਉਣ ਦੇ ਮਾਮਲੇ ਨੂੰ ਮੁੱਦਾ ਬਣਾ ਆਪ ਗੰਗਾਧਰ ਤੋਂ ਸ਼ਕਤੀਮਾਨ ਬਣ ਗਏ ਹਨ। ਇਟਲੀ ਵਿਚ ਸਿੱਖ ਧਰਮ ਦੇ ਆਗੂ ਜਿੰਨ੍ਹਾਂ ਵਿਚ ਆਪਸੀ ਗੁੱਟਬੰਦੀ ਹੋਣ ਕਾਰਨ ਆਪਸੀ ਸਹਿਮਤੀ ਨਾ ਹੋਣ ਦੀ ਵਜ੍ਹਾ ਮੋਹਤਬਰੀ ਦਾ ਝੰਡਾ ਆਪੋ ਆਪਣੇ ਹੱਥ ਵਿਚ ਲੈਣ ਦੀ ਜਿੱਦ ਨੇ ਇਟਲੀ ਵੱਸਦੇ ਸਿੱਖਾਂ ਲਈ ਇੱਕ ਚਿੰਤਾ ਦਾ ਵਿਸਾ ਬਣਾਇਆ ਹੋਇਆ ਹੈ, ਜਿਸ ਦੇ ਕਾਰਨ ਇਟਲੀ ਵਿਚ ਕਈ ਸਿੱਖਾਂ ਉੱਪਰ ਸਿਰੀ ਸਾਹਿਬ ਪਾਉਣ ਦੇ ਕੇਸ ਇਟਲੀ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਹੋ ਚੁੱਕੇ ਹਨ ਜਿਹੜੇ ਕਿ ਅੱਜ ਤੱਕ ਵੀ ਤਰੀਕਾਂ ਭੁਗਤਣ ਲਈ ਇਟਲੀ ਦੇ ਕੋਟ ਕਚਿਹਰੀਆਂ ਵਿਚ ਜਲਾਲਤ ਵਾਲੇ ਖੱਜਲ-ਖੁਆਰੀ ਦੇ ਧੱਕੇ ਖਾ ਰਹੇ ਹਨ ਤੇ ਜਿੰਨ੍ਹਾਂ ਦੀ ਕੋਈ ਸਿੱਖ ਆਗੂ ਸਾਰ ਤੱਕ ਨਹੀ ਲੈ ਰਹੇ ਹਨ । ਇੱਥੇ ਦੱਸਣਯੋਗ ਬਣਦਾ ਹੈ ਕਿ ਇਟਲੀ ਸਰਕਾਰ ਦੇ ਕਾਨੂੰਨ ਤਹਿਤ ਕਿਸੇ ਵੀ ਵਿਅਕਤੀ ਨੂੰ ਸਿਰੀ ਸਾਹਿਬ ਜਾਂ ਕਿਰਪਾਨ ਆਦਿ ਜਨਤਕ ਥਾਵਾਂ ਉੱਪਰ ਲਿਜਾਣ ਦੀ ਇਜ਼ਾਜ਼ਤ ਨਹੀਂ ਹੈ ਭਾਵੇਂ ਇਹ ਕਕਾਰ (ਸਿਰੀ ਸਾਹਿਬ) ਸਿੱਖ ਕੌਮ ਲਈ ਧਰਮ ਦੀ ਰੱਖਿਆ ਸਬੰਧੀ ਅਹਿਮ ਸਥਾਨ ਰੱਖਦੇ ਹਨ ।ਜਿਸ ਸਬੰਧੀ ਬੀਤੇ ਸਮੇਂ ਵਿਚ ਇਟਲੀ ਸਰਕਾਰ ਦਾ ਵਿਸ਼ੇਸ਼ ਵਫ਼ਦ ਇਟਲੀ ਦੇ ਸਿੱਖ ਆਗੂਆਂ ਨੂੰ ਇਟਲੀ ਵਿਚ ਸੁੱਰਖਿਆ ਸਬੰਧੀ ਜਾਣੂੰ ਕਰਵਾਉਂਦਾ ਹੋਇਆ (4) ਇੰਚ ਦੀ ਕਿਰਪਾਨ ਦੀ ਇਜਾਜ਼ਤ ਸਬੰਧੀ ਇਟਲੀ ਦੇ ਸਿੱਖ ਆਗੂਆਂ ਨਾਲ ਵਿਚਾਰ ਵਟਾਂਦਰਾ ਕਰ ਚੁੱਕਾ ਹੈ, ਪਰ ਇੰਨ੍ਹਾਂ ਸਿੱਖ ਆਗੂਆਂ ਦੀ ਆਪਸੀ ਸਹਿਮਤੀ ਨਾ ਹੋਣ ਕਾਰਨ ਸਿੱਖ ਧਰਮ ਦੀ ਰਜਿਸਟਰੇਸ਼ਨ ਅਤੇ ਸਿਰੀ ਸਾਹਿਬ ਦਾ ਮੁੱਦਾ ਉੱਥੇ ਹੀ ਖੜ੍ਹਾ ਹੈ।ਸਿੱਖ ਧਰਮ ਦੇ ਮਾਮਲੇ ਸਬੰਧੀ ਕਈ ਸਿੱਖ ਆਗੂਆਂ ਨਾਲ ਗੱਲਬਾਤ ਦੌਰਾਨ ਧਰਮ ਰਜਿਸਟਰਡ ਕਰਵਾਉਣ ਦੀ ਦਿਲਚਸਪੀ ਖਤਮ ਹੋ ਗਈ ਹੈ ਤੇ ਕਿਸੇ ਦਾ ਵੀ ਧਰਮ ਰਜਿਸਟਰਡ ਕਰਵਾਉਣ ਲਈ ਉਤਸ਼ਾਹ ਨਹੀ ਦਿਸ ਰਿਹਾ।
Related Posts
ਪੰਜਾਬੀ ਪਛਾਣ ਨਾਲ ਜੋੜ ਕੇ ਪੰਜਾਬੀ ਕੌਮ ਦਾ ਫਿਕਰ ਕਰਨ ਵਾਲਾ
ਲਹਿੰਦੇ ਪੰਜਾਬ (ਪਾਕਿਸਤਾਨ ) ਵਿੱਚ ਜਦੋਂ ਕੋਈ ਪੰਜਾਬੀ ਜ਼ਬਾਨ ਜਾਂ ਪੰਜਾਬੀ ਪਛਾਣ ਦੀ ਗੱਲ ਕਰਦਾ ਤਾਂ ਉਸ ਨੂੰ ਕੌਮ (ਰਾਸ਼ਟਰ)…
ਨੈਣਾ ਦੇਵੀ-ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ
ਚੰਡੀਗੜ੍ਹ: ਸ੍ਰੀ ਆਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਪੰਜਾਬ ਸਰਕਾਰ ਨੇ ਸ਼ਰਧਾਲੂਆਂ ਨੂੰ…
ਹੁਣ ਉਡਾਣ ਦੌਰਾਨ ਕਰ ਸਕੋਗੇ ਮੋਬਾਇਲ ”ਤੇ ਗੱਲ, ਨਿਯਮਾਂ ਨੂੰ ਮਿਲੀ ਮਨਜ਼ੂਰੀ
ਨਵੀਂ ਦਿੱਲੀ—ਜਹਾਜ਼ ਯਾਤਰੀਆਂ ਨੂੰ ਨਵੇਂ ਸਾਲ ‘ਤੇ ਉਡਾਣ ਦੇ ਦੌਰਾਨ ਇੰਟਰਨੈੱਟ ਕਨੈਕਟੀਵਿਟੀ ਦਾ ਤੋਹਫਾ ਮਿਲ ਸਕਦਾ ਹੈ। ਕੇਂਦਰੀ ਹਵਾਬਾਜ਼ੀ ਸਕੱਤਰ…