ਨਵੀਂ ਦਿੱਲੀ— ਦੇਸ਼ਭਰ ‘ਚ ਦੀਵਾਲੀ ਦੀ ਧੂਮ ਤੋਂ ਬਾਅਦ ਦਿੱਲੀ ਐੱਨ.ਸੀ.ਆਰ. ਦੇ ਪੱਧਰ ‘ਚ ਵਾਧਾ ਦੇਖਿਆ ਗਿਆ ਹੈ। ਦਿੱਲੀ ‘ਚ ਸਵੇਰੇ ਧੁੰਦ ਦੀ ਮੋਟੀ ਚਾਦਰ ਵਿਛੀ ਦੇਖੀ ਗਈ ਸੀ.ਪੀ.ਸੀ.ਬੀ. ਨੇ ਅਧਿਕਾਰੀਆਂ ਨੂੰ ਕਿਹਾ ਕਿ ਅੱਜ ਤੋਂ ਰਾਤ 11 ਵਜੇ ਤੋਂ 11 ਨਵੰਬਰ ਤਕ ਭਾਰੀ ਵਾਹਨਾਂ ਦੇ ਪ੍ਰਵੇਸ਼ ‘ਤੇ ਰੋਕ ਲਗਾ ਦਿੱਤੀ ਗਈ ਹੈ। ਕਿਉਂਕਿ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਹੋਰ ਖਰਾਬ ਹੋ ਕੇ ਬੇਹੱਦ ਗੰਭੀਰ ਸ਼੍ਰੇਣੀ ‘ਚ ਪਹੁੰਚ ਚੁੱਕੀ ਹੈ। ਦੱਸ ਦਈਏ ਕਿ ਦੀਵਾਲੀ ਮੌਕੇ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਟ੍ਰੈਫਿਕ ਪੁਲਸ ਨੇ ਇਹ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਵਾਤਾਵਰਣ ਮੰਤਰਾਲਾ ਦੇ ਅਧੀਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਮੈਂਬਰ ਸਕੱਤਰ ਪ੍ਰਸ਼ਾਂਤ ਗਾਗਵ ਨੇ ਬੀਤੇ ਮੰਗਲਵਾਰ ਨੂੰ ਆਵਾਜਾਈ ਅਧਿਕਾਰੀ ਨਾਲ ਬੈਠਕ ਵੱਲ 8 ਤੋਂ 11 ਨਵੰਬਰ ਤਕ ਦਿੱਲੀ ‘ਚ ਭਾਰੀ ਵਾਹਨਾਂ ਦੇ ਪ੍ਰਵੇਸ਼ ‘ਤੇ ਪਾਬੰਦੀ ਦੀ ਸਿਫਾਰਿਸ਼ ਕੀਤੀ ਸੀ.ਪੀ.ਸੀ.ਬੀ. ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਹ ਵਾਹਨ ਹਵਾ ਪ੍ਰਦੂਸ਼ਣ ਨੂੰ ਕਾਫੀ ਵਧਾਉਂਦੇ ਹਨ।
Related Posts
87 ਦਾ ਬਾਬਾ ਜਵਾਨੀ ਵਾਲਾ ਖੋਲੀ ਬੈਠਾ ‘ਢਾਬਾ’
ਮਲੋਟ: ਸ਼ਹਿਰ ਨੇੜਲੇ ਪਿੰਡ ਰੱਤਾਖੇੜਾ ਦੇ ਵਾਸੀ 87 ਸਾਲਾ ਇੰਦਰ ਸਿੰਘ ਨੇ ਐਥਲੈਟਿਕਸ ਚੈਪੀਅਨਸ਼ਿਪ ਵਿਚ 4 ਗੋਲਡ ਮੈਡਲ ਜਿੱਤ ਕੇ…
ਵਿਆਹ ਦੀਆਂ ਤਿਆਰੀਆਂ ਵਿਚਾਲੇ ਘਰ ‘ਚ ਲੱਗੀ ਅੱਗ, ਦੁਲਹਨ ਸਮੇਤ ਚਾਰ ਸਹੇਲੀਆਂ ਦੀ ਮੌਤ
ਇਸਲਾਮਾਬਾਦ- ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ‘ਚ ਲੰਘੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਘਰ ‘ਚ ਅੱਗ ਲੱਗਣ ਕਾਰਨ ਦੁਲਹਨ…
ਲਾਟਰੀ ਚ ਜਿੱਤੇ ਤੇਤੀ ਕਰੋੜ, ਸੁਣ ਕੇ ਸ਼ਰੀਕਾਂ ਨੂੰ ਲੱਗੇ ਮਰੋੜ
ਦੁਬਈ (ਪੀ. ਟੀ. ਆਈ.)-ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ‘ਚ ਰਹਿੰਦੇ ਇਕ ਭਾਰਤੀ ਵਿਅਕਤੀ ਦੀ 48 ਲੱਖ ਅਮਰੀਕੀ ਡਾਲਰ ਦੀ…