ਕਰਵਾਚੌਥ ਦੇ ਤਿਉਹਾਰ ਮੌਕੇ ਔਰਤਾਂ ਆਪਣੇ ਪਤੀ ਦੀ ਲੰਮੀ ਉੁਮਰ ਲਈ ਕਾਮਨਾ ਕਰਦੀਆਂ ਹੋਈਆਂ ਪੂਰਾ ਦਿਨ ਵਰਤ ਰੱਖਦੀਆਂ ਹਨ। 27 ਅਕਤੂਬਰ ਨੂੰ ਮਨਾਏ ਜਾਣ ਵਾਲੇ ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਮਹਿੰਦੀ ਅਤੇ ਮਨਿਆਰੀ ਦੀਆਂ ਦੁਕਾਨਾਂ ਤੋਂ ਲੈ ਕੇ ਪਾਰਲਰ ਤੱਕ ਸਜੇ ਹੋਏ ਹਨ ਅਤੇ ਕਰਵਾਚੌਥ ‘ਚ ਸ਼ਾਮ ਦੀ ਪੂਜਾ ਅਤੇ ਮਨੋਰੰਜਨ ਨੂੰ ਲੈ ਕੇ ਹੋਟਲਾਂ ‘ਚ ਬੁਕਿੰਗ ਜਾਰੀ ਹੈ। ਬਾਜ਼ਾਰ ‘ਚ ਸੈਲੂਨ ਸੰਚਾਲਕਾਂ ਦਾ ਆਪਸ ਵਿਚ ਕੰਪੀਟੀਸ਼ਨ ਦੇਖਣ ਨੂੰ ਸਾਫ ਮਿਲ ਰਿਹਾ ਹੈ। ਇਸ ਤਿਉਹਾਰ ‘ਤੇ ਜਿੱਥੇ ਮਹਿੰਦੀ ਦਾ ਵਿਸ਼ੇਸ਼ ਮਹੱਤਵ ਹੈ, ਉਥੇ ਹੀ ਮਹਿੰਦੀ ਲਵਾਉਣ ਵਾਲੇ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਮਹਿੰਦੀ ਕਾਰੀਗਰਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਸਥਾਨਕ ਬਾਗ ਗਲੀ ਮਾਰਕੀਟ ਵਿਚ ਦੂਸਰੇ ਰਾਜਾਂ ਤੋਂ ਆ ਕੇ ਬੈਠੇ ਮਹਿੰਦੀ ਕਾਰੀਗਰਾਂ ਵੱਲੋਂ ਮਹਿੰਦੀ ਲਾਉਣ ਲਈ 100 ਤੋਂ 1000 ਰੁਪਏ ਤੱਕ ਲਏ ਜਾ ਰਹੇ ਹਨ। ਹਲਵਾਈ, ਸੈਲੂਨ ਅਤੇ ਹੋਟਲ ਸੰਚਾਲਕਾਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਸਜਾਇਆ ਗਿਆ ਹੈ। ਮੋਗਾ ਦੀ ਬਾਗਗਲੀ ਮਾਰਕੀਟ, ਮੇਨ ਬਾਜ਼ਾਰ, ਪ੍ਰਤਾਪ ਰੋਡ, ਜਵਾਹਰ ਨਗਰ, ਨਿਊ ਟਾਊਨ, ਚੌਕ ਸੇਖਾਂ, ਅੰਮ੍ਰਿਤਸਰ ਰੋਡ ਆਦਿ ਖੇਤਰਾਂ ਵਿਚ ਔਰਤਾਂ ਦੀ ਖਰੀਦਦਾਰੀ ਨੂੰ ਲੈ ਕੇ ਭੀੜ ਹੈ।
Related Posts
ਵਿਦੇਸ਼ਾਂ ”ਚ ਵੀ ਵੱਜੇ ਸਰਪੰਚੀ ਵਾਲੇ ਢੋਲ ਤੇ ਵੰਡੇ ਲੱਡੂ
ਮਿਲਾਨ/ਇਟਲੀ -ਦੇਸ਼ ‘ਚ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਲਈ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦਾ ਉਤਸ਼ਾਹ ਹਮੇਸ਼ਾ ਵੇਖਣ ਯੋਗ…
ਸੁਖਪਾਲ ਖਹਿਰਾ ਨੇ ਕੀਤਾ ”ਸ਼ਹੀਦਾਂ” ਦਾ ਅਪਮਾਨ, ਲਾਏ ਗੰਭੀਰ ਦੋਸ਼
ਚੰਡੀਗੜ੍ਹ : ਜਿੱਥੇ ਪੂਰਾ ਦੇਸ਼ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਅਤੇ ਪਾਕਿਸਤਾਨ ਖਿਲਾਫ ਆਪਣਾ ਗੁੱਸਾ ਦਿਖਾ…
ਗੁਰਦਿਆਲ ਸਿੰਘ ਦੇ ਪਾਤਰਾਂ ਦੀ ਫ਼ਿਕਰ ਕਿਉਂ ਹੁੰਦੀ ਹੈ
ਲਗਪਗ 25 ਸਾਲਾਂ ਤੋਂ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਤੇ ਅਧਿਆਪਨ ਨਾਲ ਬਾਵਸਤਾ ਹੁੰਦਿਆਂ ਮੇਰਾ ਵਾਹ ਪੰਜਾਬੀ ਲੇਖਕਾਂ…