ਮੁੰਬਈ — ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ ‘ਠਗਸ ਆਫ ਹਿੰਦੁਸਤਾਨ’ ਨਾਲ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਹੈਰਾਨੀ ‘ਚ ਪਾਉਣ ਲਈ ਤਿਆਰ ਹਨ। ਹਾਲ ਹੀ ‘ਚ ਰਿਲੀਜ਼ ਹੋਏ ਫਿਲਮ ਦੇ ਟਰੇਲਰ ਅਤੇ ਪੋਸਟਰਜ਼ ‘ਚ ਆਮਿਰ ਖਾਨ ਨੇ ਆਪਣੇ ਫਿਰੰਗੀ ਲੁੱਕ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਆਮਿਰ ਆਪਣੇ ਇਸ ਲੁੱਕ ‘ਚ ਵਿਸ਼ੇਸ਼ ਤੌਰ ‘ਤੇ ਸੁਰਮਾ ਲਗਾਉਂਦੇ ਨਜ਼ਰ ਆਏ ਪਰ ਕੀ ਤੁਸੀਂ ਜਾਣਦੇ ਹੋ ਕਿ ਆਮਿਰ ਲਈ ਇਹ ਸੁਰਮਾ ਬੇਹੱਦ ਖਾਸ ਹੈ! ਫਿਲਮ ‘ਚ ਆਮਿਰ ਦੀਆਂ ਅੱਖਾਂ ‘ਚ ਸੁਰਮਾ ਉਨ੍ਹਾਂ ਦੇ ਲੁੱਕ ਦਾ ਹੀ ਇਕ ਹਿੱਸਾ ਹੈ ਅਤੇ ਸਭ ਤੋਂ ਮਹੱਤਵਪੂਰਨ, ਆਮਿਰ ਨੂੰ ਇਹ ਸੁਰਮਾ ਉਨ੍ਹਾਂ ਦੀ ਮਾਂ ਨੇ ਭੇਟ ਦੇ ਤੌਰ ‘ਤੇ ਦਿੱਤਾ ਸੀ, ਜਿਸ ਨੂੰ ਉਹ ਪੂਰੀ ਫਿਲਮ ‘ਚ ਲਗਾਏ ਹੋਏ ਦਿਖਾਈ ਦੇਣਗੇ। ‘ਠਗਸ ਆਫ ਹਿੰਦੁਸਤਾਨ’ ਦੀ ਕਹਾਣੀ 1795 ਦੀ ਹੈ, ਜਦੋਂ ਈਸਟ ਇੰਡੀਆ ਕੰਪਨੀ ਭਾਰਤ ‘ਚ ਵਪਾਰ ਕਰਨ ਆਈ ਸੀ ਪਰ ਹੌਲੀ-ਹੌਲੀ ਰਾਜ ਕਰਨ ਲੱਗੀ । ਫਿਲਮ ‘ਚ ਅਮਿਤਾਭ ਬੱਚਨ ‘ਖੁਦਾਬਖਸ਼’ ਦੀ ਭੂਮਿਕਾ ਨਿਭਾ ਰਹੇ ਹਨ ਜਦਕਿ ਆਮਿਰ ਖਾਨ ‘ਫਿਰੰਗੀ’ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ।
Related Posts
ਪੱਗ ਸਾਡੇ ਸਿਰ ਦਾ ਤਾਜ, ਇਸ ਤੋਂ ਬਿਨਾਂ ਨੀ ਚੜ੍ਹਨਾ ਜਹਾਜ਼
ਵਾਸ਼ਿੰਗਟਨ, 19 ਜਨਵਰੀ (ਪੀ. ਟੀ. ਆਈ.)-ਇਕ ਭਾਰਤੀ-ਅਮਰੀਕੀ ਉੱਦਮੀ ਗੁਰਿੰਦਰ ਸਿੰਘ ਖ਼ਾਲਸਾ ਨੂੰ ਉਨ੍ਹਾਂ ਦੀ ਮੁਹਿੰਮ, ਜਿਸ ਨੇ ਸਿੱਖ ਭਾਈਚਾਰੇ ਦੀ…
ਬਾਪੂ ਦੀ ਕਮਾਈ, ਪੁੱਤ ਭਰਵਾਉਣ ਨੂੰ ਫਿਰੇ ਰਜਾਈ
ਜਲੰਧਰ — 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦੀ ਫਿਲਮ ‘ਸੰਨ ਆਫ…
ਦੋ ਦੂਣੀ ਪੰਜ’ ਦਾ ਟਰੇਲਰ ਰਿਲੀਜ਼, ਪੰਜਾਬ ਦੇ ਗੰਭੀਰ ਮੁੱਦਿਆਂ ਦੀ ਗਾਥਾ
ਜਲੰਧਰ —ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਲੁੱਟਣ ਵਾਲੇ ਅੰਮ੍ਰਿਤ ਮਾਨ ਦੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕੂਬ ਚਰਚੇ…