ਵਾਸ਼ਿੰਗਟਨ- ਅਮਰੀਕਾ ਦੇ ਇਕ ਰੇਸਤਰਾਂ ‘ਚ ਇਕ ਡਾਕਟਰ ਨੇ ਆਪਣੇ ਗੁੱਟ ‘ਤੇ ਬੰਨ੍ਹੀ ‘ਐਪਲ ਵਾਚ ਸੀਰੀਜ਼-4’ ਦੀ ਮਦਦ ਨਾਲ ਇਕ ਵਿਅਕਤੀ ਦੇ ਸਰੀਰ ‘ਚ ਆਰਟਰੀ ਫਾਈਬ੍ਰਿਲੇਸ਼ਨ (ਏ-ਫਿਬ) ਦਾ ਪਤਾ ਲਾ ਕੇ ਉਸ ਦਾ ਜੀਵਨ ਬਚਾਅ ਲਿਆ। ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ। ‘ਏ-ਫਿਬ’ ਇਕ ਖਤਰਨਾਕ ਸਥਿਤੀ ਹੈ, ਜਿਸ ਦਾ ਇਲਾਜ ਨਹੀਂ ਕੀਤਾ ਜਾ ਸਕਦਾ ਅਤੇ ਇਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। ਅਕਸਰ ਇਸ ਸਥਿਤੀ ਦਾ ਪਤਾ ਨਹੀਂ ਲੱਗਦਾ ਕਿਉਂਕਿ ਕਈ ਲੋਕਾਂ ਨੂੰ ਇਸ ਦੇ ਲੱਛਣਾਂ ਦਾ ਅਹਿਸਾਸ ਨਹੀਂ ਹੁੰਦਾ। ਐਪਲ ਵਾਚ ‘ਚ ‘ਇਰਰੈਗੂਲਰ ਰਿਦਮ ਨੋਟੀਫਿਕੇਸ਼ਨ’ ਫੀਚਰ ਦਿਲ ਦੀ ਗਤੀ ਦੀ ਲੈਅ ਜਾਂਚ ਸਕਦਾ ਹੈ ਅਤੇ ਨੋਟੀਫਿਕੇਸ਼ਨ ਭੇਜ ਸਕਦਾ ਹੈ ਕਿ ਦਿਲ ਦੀ ਅਨਿਯਮਿਤ ਲੈਅ ਕਾਰਨ ‘ਏ-ਫਿਬ’ ਹੈ ਜਾਂ ਨਹੀਂ। ਕੈਲਫੋਰਨੀਆ ਦੇ ਸਾਨ ਡਿਆਗੋ ‘ਚ ਅੱਖਾਂ ਦੇ ਮਾਹਿਰ ਟਾਮੀ ਕਾਰਣ ਨੇ ਟਵੀਟ ਕੀਤਾ, ”ਇਕ ਫਿਜ਼ੀਸ਼ੀਅਨ ਦੇ ਤੌਰ ‘ਤੇ ਬੀਮਾਰੀ ਦਾ ਪਤਾ ਲਾਉਣ ਲਈ ਕਿਸੇ ਜਨਤਕ ਸਥਾਨ ‘ਤੇ ਈ.ਸੀ.ਜੀ. ਮਸ਼ੀਨ ਲੱਭਣ ਤੋਂ ਛੇਤੀ ਆਪਣੀ ਐਪਲ ਵਾਚ-4 ਨੂੰ ਕਿਸੇ ਹੋਰ ਦੇ ਗੁੱਟ ‘ਤੇ ਰੱਖਿਆ ਜਾ ਸਕਦਾ ਹੈ।” ਐਂਪਲ ਵਾਚ ਸੀਰੀਜ਼-4 ਹੁਣ ਅਮਰੀਕਾ, ਯੂਰਪ ਅਤੇ ਹਾਂਗਕਾਂਗ ‘ਚ ਹਲਕੀ ਅਤੇ ਤੇਜ਼ ਦਿਲ ਦੀ ਗਤੀ ਦਾ ਅਹਿਸਾਸ ਕਰ ਰਹੇ ਯੂਜ਼ਰਸ ਦਾ ਇਲੈਕਟ੍ਰੋ ਕਾਰਡੀਓ ਗ੍ਰਾਮ (ਈ.ਸੀ.ਜੀ.) ਉਨ੍ਹਾਂ ਦੇ ਗੁੱਟ ਤੋਂ ਕੁਝ ਹੀ ਸਕਿੰਟਾਂ ‘ਚ ਉਨ੍ਹਾਂ ਦੀ ਦਿਲ ਦੀ ਗਤੀ ਦੀ ਲੈਅ ਨੂੰ ਸਮਝਣ ਅਤੇ ਫਿਜ਼ੀਸ਼ੀਅਨ ਨੂੰ ਅਹਿਮ ਜਾਣਕਾਰੀ ਦੇਣ ‘ਚ ਮਦਦ ਕਰ ਰਿਹਾ ਹੈ। ਐਪਲ ਵਾਚ ਦਾ ਇਹ ਹੈਲਥ ਫੀਚਰ ਫਿਲਹਾਲ ਭਾਰਤ ‘ਚ ਉਪਲੱਬਧ ਨਹੀਂ ਹੈ।
Related Posts
ਅੱਜ ਰਾਤ 11 ਵਜੇ ਤੋਂ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਲੱਗੀ ਰੋਕ
ਨਵੀਂ ਦਿੱਲੀ— ਦੇਸ਼ਭਰ ‘ਚ ਦੀਵਾਲੀ ਦੀ ਧੂਮ ਤੋਂ ਬਾਅਦ ਦਿੱਲੀ ਐੱਨ.ਸੀ.ਆਰ. ਦੇ ਪੱਧਰ ‘ਚ ਵਾਧਾ ਦੇਖਿਆ ਗਿਆ ਹੈ। ਦਿੱਲੀ ‘ਚ…
ਅਮਰੀਕਾ ’ਚ ਇੱਕੋ ਦਿਨ ’ਚ 2,228 ਮੌਤਾਂ, ਦੁਨੀਆ ’ਚ 20 ਲੱਖ ਕੋਰੋਨਾ–ਪਾਜ਼ਿਟਿਵ
ਦੁਨੀਆ ’ਚ ਇਸ ਵੇਲੇ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 20 ਲੱਖ ਹੋ ਗਈ ਹੈ ਤੇ 1 ਲੱਖ 26 ਹਜ਼ਾਰ…
ਧਰਤੀ ਦੇ ‘ਸਵਰਗ’ ਕਸ਼ਮੀਰ ਦੀਆਂ ਖੂਬਸੂਰਤ ਤਸਵੀਰਾਂ
ਸਿਮਲਾ :ਦੂਰੋਂ-ਨੇੜਿਓਂ ਸੈਲਾਨੀ ਵੀ ਇਨ੍ਹਾਂ ਫੁੱਲਾਂ ਦੀ ਬਹਾਰ ਮਾਨਣ ਪਹੁੰਚ ਰਹੇ ਹਨ। ਟਿਊਲਿਪ ਦੀਆਂ ਵੱਖ-ਵੱਖ ਕਿਸਮਾਂ ਦੇ 12 ਲੱਖ ਬਲੱਬ…