ਤਰਨਤਾਰਪ-ਸ਼ਹਿਰਾਂ ਦੀਆਂ ਆਰਟ ਗੈਲਰੀਆਂ ‘ਚ ਵਾਹਯਾਤ ਚੀਜਾਂ, ਤਸਵੀਰਾਂ ਤੇ ਕਲਾਕਾਰੀਆਂ ਦੁਆਲੇ ਕੱਠੇ ਹੋ ਕੇ ਲੋਕ “ਵਾਯੋ ਵਾਯੋ” ਕਰਦੇ ਵੇਖੇ ਹੋਣਗੇ । ਬੰਦਾ ਸੋਚਦਾ ਕਿ ਗੱਲ ਤਾਂ ਕੁਝ ਵੀ ਨਹੀਂ ਪਰ ਇਨ੍ਹਾਂ ਨੂੰ ਕੀ ਦਿਖ ਰਿਹਾ ਜਿਹੜਾ ਮੈਨੂੰ ਨਹੀਂ ਦਿਸ ਰਿਹਾ ? ਇਉਂ ਅਸੀਂ ਘਟੀਆਪਨ ਦੇ ਅਹਿਸਾਸ ਥੱਲੇ ਦਬ ਜਾਂਦੇ ਹਾ ਕਿ ਸਾਨੂੰ ਸਾਇਦ ਕਲਾ ਦੀ ਸਮਝ ਘੱਟ ਆ ਤੇ ਜਾ ਫਿਰ ਆਪ ਵੀ “ਵਾਯੋ ਵਾਯੋ” ਨਾਇਸ , ਗੁੱਡ ਆ ਨਾ” …ਸ਼ੁਰੂ ਕਰ ਦਿੰਨੇ ਆ ।
ਸੈਨ ਫਰੈਨਸਿਸਕੋ ਦੀ ਇਕ ੧੭ ਸਾਲਾਂ ਦੀ ਕੁੜੀ ਇਹੋ ਜਿਹੇ ਫੁਕਰਿਆ ਫੁਕਰੀਆਂ ਦਾ ਅਕਸਰ ਖਿੱਚਦੀ ਰਹਿੰਦੀ ਹੈ । ਇਕ ਵਾਰੀ ਉਹਨੇ ਅਾਰਟ ਗੈਲਰੀ ਦੇ ਕੂੜਾਦਾਨ ਤੇ ਟੋਪੀ ਰੱਖ ਦਿੱਤੀ ਤਾਂ ਕਲਾਪ੍ਰੇਮੀਆਂ ਦਾ ਗਾਹ ਪੈ ਗਿਆ ।
ਅੈਤਕੀ ਉਹਨੇ ਗੈਲਰੀ ਦੇ ਫਰਸ਼ ਤੇ ਅੈਨਕਾਂ ਰੱਖ ਦਿੱਤੀਆਂ । ਕਲਾ ਪ੍ਰੇਮੀਆਂ ਨੂੰ ਲੱਗਾ ਕਿ ਇਹ ਵੀ ਕੋਈ ਕਲਾ ਵਰਤਾਈ ਏ । ਲੋਕ ਮੂਧੇ ਹੋ ਹੋ ਕੇ ਫੋਟੋਆਂ ਖਿੱਚਣ ਲੱਗੇ । ਕਈ ਬਹੁਤ ਪੜ੍ਹੇ ਲਿਖੇ ਭੁੰਝੇ ਪਈਆਂ ਐਨਕਾਂ ਨੂੰ “ਧਰਤੀ ਦੀਆਂ ਅੱਖਾਂ ” , “ਅਸਲੀ ਅੱਖਾਂ” ਦੀਆਂ ਤਸ਼ਬੀਹਾਂ ਦੇਣ ਲੱਗੇ ।
ਬੁੱਧੂ ਬਣਾਉਣ ਵਾਲੀ ਗੁੱਡੀ ਪਾਸੇ ਖੜ੍ਹੀ ਮਲਕੜੇ ਤਸਵੀਰਾਂ ਖਿੱਚੀ ਗਈ ਤੇ ਫਿਰ ਟਵਿਟਰ ‘ਤੇ ਪਾ ਦਿੱਤੀਆਂ । ਵਾਹਵਾ ਖੇਹ ਉਡੀ ।
ਕੁੱਲ ਮਿਲਾ ਕੇ ਤੱਤ ਇਹ ਕੱਢਿਆ ਕਿ ਜ਼ਰੂਰੀ ਨਹੀਂ ਕਿ ਕਿਸੇ ਸਾਧ ਦੇ ਡੇਰੇ ਤੇ ਸੁਆਹ ਦੀਆਂ ਪੁੜੀਆਂ ਲੈਣ ਜਾਣ ਵਾਲੀ ਅਨਪੜ੍ਹ ਜਨਤਾ ਹੀ ਭੇਡਾਂ ਹੋਵੇ , ਪੜ੍ਹੇ ਲਿਖੇ, ਸਿਆਣੇ, ਰੱਬ ਨੂੰ ਨਾ ਮੰਨਣ ਵਾਲੇ, ਤਰਕਸ਼ੀਲ ਸੂਟਡ ਬੂਟਡ ਵੀ ਭੇਡ ਚਾਲਾਂ ਚ ਫਸੇ ਹੁੰਦੇ ਹਨ । ਬਸ ਇਨ੍ਹਾਂ ਭੇਡਾਂ ਦੀ ਚਾਲ ਚ ਥੋੜ੍ਹਾ “ਅੈਟੀਟਿਉਡ” ਹੁੰਦਾ ।