ਜੀਰਕਪੁਰ : ਜੀਰਕਪੁਰ ਪੁਲਿਸ ਨੂੰ ਬੀਤੇ ਕਲ ਮਿਲੀ ਅਣਪਛਾਤੀ ਲਾਸ਼ ਦੀ ਪਛਾਣ ਹੋ ਗਈ ਹੈ। ਮ੍ਰਿਤਕ ਲੜਕੀ ਬੀਤੀ 17 ਸਤੰਬਰ ਤੋਂ ਘਰ ਤੋਂ ਲਾਪਤਾ ਸੀ। ਇਸ ਦੇ ਬਾਵਜੂਦ ਉਸ ਦੇ ਵਾਰਸਾਂ ਵਲੋਂ ਉਸ ਦੀ ਗੁਮਸ਼ੁਦਗੀ ਦੀ ਸ਼ਿਕਾਇਤ ਪੁਲਿਸ ਨੂੰ ਨਹੀ ਦਿੱਤੀ ਗਈ ਸੀ। ਪੁਲਿਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਏ ਐਸ ਪੀ ਹਰਮਨ ਹਾਂਸ ਨੇ ਦਸਿਆ ਕਿ ਕਰਨੈਲ ਸਿੰਘ ਪੁੱਤਰ ਸਵਰਗੀ ਠਾਕੁਰ ਸਿੰਘ ਵਾਸੀ ਮਕਾਨ ਨੰਬਰ 102 ਪਿੰਡ ਲੋਹਗੜ• ਨੇ ਦਸਿਆ ਕਿ ਉਸ ਦੀ ਨਬਾਲਿਗ ਲੜਕੀ ਰਸਨਪ੍ਰੀਤ ਕੌਰ 17 ਸਤੰਬਰ ਨੂੰ ਪੈਰਾਮਾਊਂਟ ਸੁਸਾਇਟੀ ਵਿੱਚ ਰਹਿੰਦੀ ਮੈਡਮ ਸਵੀਟੀ ਕੋਲ ਟਿਊਸ਼ਨ ਪੜ•ਨ ਗਈ ਸੀ। ਉਸ ਨੇ ਦਸਿਆ ਕਿ ਸ਼ਾਮ ਕਰੀਬ 6 ਵਜੇ ਘਰ ਆ ਕੇ ਉਹ ਕਰੀਬ ਪੰਦਰਾਂ ਮਿੰਟ ਬਾਅਦ ਘਰ ਤੋਂ ਮੁੜ ਸਵੀਟੀ ਮੈਡਮ ਕੋਲ ਜਾਣ ਦੀ ਗੱਲ ਕਹਿ ਕੇ ਘਰ ਤੋਂ ਚਲੀ ਗਈ ਜੋ ਕਿ ਮੁੜ ਕੇ ਵਾਪਿਸ ਨਹੀ ਆਈ। ਉਸ ਨੇ ਦਸਿਆ ਕਿ ਇਸ ਦੌਰਾਨ ਉਹ ਅਪਣੀ ਲੜਕੀ ਨੂੰ ਅਪਣੇ ਰਿਸ਼ਤੇਦਾਰਾਂ ਵਿੱਚ ਉਸ ਦੀ ਭਾਲ ਕਰਦਾ ਰਿਹਾ ਪਰ ਉਸ ਦੀ ਕੋਈ ਉੱਘ ਸੁੱਘ ਨਹੀ ਮਿਲੀ। ਇਸ ਦੌਰਾਨ 20 ਸਤੰਬਰ ਨੂੰ ਪੁਲਿਸ ਨੂੰ ਉਸ ਦੀ ਲਾਸ਼ ਬਰਾਮਦ ਹੋ ਗਈ। ਉਸ ਨੇ ਸ਼ੱਕ ਪ੍ਰਗਟ ਕੀਤਾ ਕਿਸੇ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਪੈਰਾਮਾਊਂਟ ਸੁਸਾਇਟੀ ਨੇੜੇ ਸੁੱਟ ਦਿੱਤਾ ਹੈ। ਹਰਮਨ ਹਾਂਸ ਨੇ ਦਸਿਆ ਕਿ ਲਾਸ਼ ਗਲੀ ਸੜ•ੀ ਹੋਣ ਕਾਰਨ ਉਸ ਦਾ ਡੇਰਾਬਸੀ ਵਿਖੇ ਪੋਸਟਰਮਾਰਟਮ ਨਹੀ ਹੋ ਸਕਿਆ ਹੈ ਜਿਸ ਕਾਰਨ ਉਸ ਦੀ ਲਾਸ਼ ਨੂੰ ਪਟਿਆਲਾ ਸਥਿਤ ਫੋਰੈਸਿਕ ਸੈਂਟਰ ਭੇਜ ਦਿੱਤਾ ਗਿਆ ਹੈ। ਉਨ•ਾਂ ਦਸਿਆ ਕਿ ਫਿਲਹਾਲ ਪੁਲਿਸ ਨੇ ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਮੌਤ ਦੇ ਅਸਲ ਕਾਰਨਾ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।
Related Posts
ਹੈ ਕੋਈ ਸ਼ੱਕ , ਧੂੰਆਂ ਰਿਹਾ ਫੱਕ
ਚੰਡੀਗੜ੍ਹ: ਇੱਥੇ 7ਵੀਂ ਜਮਾਤ ‘ਚ ਪੜ੍ਹਦੇ ਇਕ ਵਿਦਿਆਰਥੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਸਾਈਕਲ ਚਲਾਉਂਦੇ ਸਮੇਂ ਟਰੈਕ ‘ਤੇ ਆਉਣ…
ਕੋਟਕਪੂਰਾ ਪੁਲਿਸ ਨਾਕੇ ‘ਤੇ ਦੋ ਮੋਟਰਸਾਈਕਲ ਸਵਾਰਾਂ ਨੇ ਕੀਤੀ ਫਾਇਰਿੰਗ
ਸ਼ਨਿੱਚਰਵਾਰ ਦੀ ਰਾਤ ਫ਼ਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ‘ਚ ਮੋਟਰਸਾਈਕਲ ਸਵਾਰਾਂ ਨੇ ਪੁਲਿਸ ਨਾਕੇ ਉੱਤੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ।…
ਪਹਿਲੀ ਜੰਗ ਦੇ ਬਾਜ਼ ਦੇ ਸਿਰ ਸਜੇਗਾ ਤਾਜ਼
ਲੰਡਨ (ਬਿਊਰੋ)— ਬ੍ਰਿਟਿਸ਼ ਸਰਕਾਰ ਨੇ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ 30 ਲੱਖ ਤੋਂ ਜ਼ਿਆਦਾ ਰਾਸ਼ਟਰਮੰਡਲ ਦੇ ਫੌਜੀਆਂ, ਮੱਲਾਹਾਂ,…