spot_img
HomeLATEST UPDATEਫ਼ਰਜ਼ੀ ਪੁਲਿਸ ਮੁਕਾਬਲਾ ਮਾਮਲੇ 'ਚ ਰੋਪੜ ਦੇ ਸਾਬਕਾ ਥਾਣਾ ਮੁਖੀ ਹਰਜਿੰਦਰਪਾਲ ਨੂੰ...

ਫ਼ਰਜ਼ੀ ਪੁਲਿਸ ਮੁਕਾਬਲਾ ਮਾਮਲੇ ‘ਚ ਰੋਪੜ ਦੇ ਸਾਬਕਾ ਥਾਣਾ ਮੁਖੀ ਹਰਜਿੰਦਰਪਾਲ ਨੂੰ ਹੋਈ ਉਮਰ ਕੈਦ

ਐੱਸ.ਏ.ਐੱਸ.ਨਗਰ- ਜ਼ਿਲ੍ਹਾ ਰੋਪੜ ‘ਚ ਹੋਏ ਫ਼ਰਜ਼ੀ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਗੁਰਮੇਲ ਸਿੰਘ ਅਤੇ ਕੁਲਦੀਪ ਸਿੰਘ ਦੇ ਮਾਮਲੇ ‘ਚ ਸੀ. ਬੀ. ਆਈ. ਅਦਾਲਤ ਨੇ ਸਾਬਕਾ ਥਾਣਾ ਮੁਖੀ ਸਦਰ ਰੋਪੜ ਹਰਜਿੰਦਰਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਪੰਜ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਇਸ ਮਾਮਲੇ ਅਦਾਲਤ ਨੇ ਸੇਵਾ ਮੁਕਤ ਡੀ. ਐੱਸ. ਪੀ. ਅਵਤਾਰ ਸਿੰਘ ਅਤੇ ਏ. ਐੱਸ. ਆਈ. ਬਚਨ ਦਾਸ ਨੂੰ ਇੱਕ ਸਾਲ ਦੀ ਨੇਕ ਚਾਲ ਚਲਣੀ ਅਤੇ 20 ਹਜ਼ਾਰ ਮੁਚੱਲਕਾ ਭਰ ਕੇ ਛੱਡ ਦਿੱਤਾ ਹੈ, ਜਦੋਂਕਿ ਜਸਪਾਲ ਸਿੰਘ ਡੀ. ਐੱਸ. ਪੀ. ਅਤੇ ਦੋ ਹੋਰ ਪੁਲਿਸ ਕਰਮਚਾਰੀਆਂ ਹਰਜੀ ਰਾਮ ਅਤੇ ਕਰਨੈਲ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰ ਦਿੱਤਾ ਹੈ। ਸੀ. ਬੀ. ਆਈ. ਅਦਾਲਤ ‘ਚ ਸੀ. ਬੀ. ਆਈ. ਵਲੋਂ ਗੁਰਵਿੰਦਰਜੀਤ ਪਬਲਿਕ ਪ੍ਰਾਸੀਕਿਊਟਰ ਲੜ ਰਹੇ ਸਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments