ਐੱਸ.ਏ.ਐੱਸ.ਨਗਰ- ਜ਼ਿਲ੍ਹਾ ਰੋਪੜ ‘ਚ ਹੋਏ ਫ਼ਰਜ਼ੀ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਗੁਰਮੇਲ ਸਿੰਘ ਅਤੇ ਕੁਲਦੀਪ ਸਿੰਘ ਦੇ ਮਾਮਲੇ ‘ਚ ਸੀ. ਬੀ. ਆਈ. ਅਦਾਲਤ ਨੇ ਸਾਬਕਾ ਥਾਣਾ ਮੁਖੀ ਸਦਰ ਰੋਪੜ ਹਰਜਿੰਦਰਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਪੰਜ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਇਸ ਮਾਮਲੇ ਅਦਾਲਤ ਨੇ ਸੇਵਾ ਮੁਕਤ ਡੀ. ਐੱਸ. ਪੀ. ਅਵਤਾਰ ਸਿੰਘ ਅਤੇ ਏ. ਐੱਸ. ਆਈ. ਬਚਨ ਦਾਸ ਨੂੰ ਇੱਕ ਸਾਲ ਦੀ ਨੇਕ ਚਾਲ ਚਲਣੀ ਅਤੇ 20 ਹਜ਼ਾਰ ਮੁਚੱਲਕਾ ਭਰ ਕੇ ਛੱਡ ਦਿੱਤਾ ਹੈ, ਜਦੋਂਕਿ ਜਸਪਾਲ ਸਿੰਘ ਡੀ. ਐੱਸ. ਪੀ. ਅਤੇ ਦੋ ਹੋਰ ਪੁਲਿਸ ਕਰਮਚਾਰੀਆਂ ਹਰਜੀ ਰਾਮ ਅਤੇ ਕਰਨੈਲ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰ ਦਿੱਤਾ ਹੈ। ਸੀ. ਬੀ. ਆਈ. ਅਦਾਲਤ ‘ਚ ਸੀ. ਬੀ. ਆਈ. ਵਲੋਂ ਗੁਰਵਿੰਦਰਜੀਤ ਪਬਲਿਕ ਪ੍ਰਾਸੀਕਿਊਟਰ ਲੜ ਰਹੇ ਸਨ।
Related Posts
ਜਿਹੜੇ ਹਲੇ ਹੋਏ ਨਹੀਂ ਸੈਲਫੀ ਦਾ ਸ਼ਿਕਾਰ, ਉਹ ਵੀ ਹਣ ਡੁੱਬਣ ਲਈ ਰਹਿਣ ਤਿਆਰ
ਗੈਜੇਟ ਡੈਸਕ– ਅੱਜ ਦੇ ਸਮੇਂ ਵਿਚ ਸਮਾਰਟਫੋਨ ਨਿਰਮਾਤਾ ਕੰਪਨੀਆਂ ਨਵੀਂ ਤਕਨੀਕ ਪੇਸ਼ ਕਰ ਕੇ ਗਾਹਕਾਂ ਦਾ ਧਿਆਨ ਆਪਣੇ ਉਤਪਾਦ ਵੱਲ…
ਸ਼ਿਵਲੇਖ ਸਿੰਘ ਹੁਣ ਹਮੇਸ਼ਾ ਲਈ ਦੁਨੀਆ ਨੂੰ ਕਹਿ ਗਏ ਅਲਵਿਦਾ
ਮੁੰਬਈ (ਬਿਊਰੋ) — ‘ਸੰਕਟਮੋਚਨ ਹਨੂੰਮਾਨ’ ਅਤੇ ‘ਸਸੁਰਾਲ ਸਿਮਰ ਕਾ’ ਵਰਗੇ ਫੇਮਸ ਟੀ. ਵੀ. ਸੀਰੀਅਲ ‘ਚ ਕੰਮ ਕਰ ਚੁੱਕੇ ਬਾਲ ਕਲਾਕਾਰ ਸ਼ਿਵਲੇਖ ਸਿੰਘ ਦੀ ਸੜਕ…
ਨੂੰਹ ਮਾਰ ਕੇ ਨੱਪੀ ਤੂੜੀ ਵਾਲੇ ਕੋਠੇ ’ਚ, ਵਟਸਐਪ ’ਤੇ ਪਾਇਆ ਲਾਪਤਾ ਦਾ ਸਟੇਟਸ
ਲਹਿਰਾਗਾਗਾ- ਪਿੰਡ ਨੰਗਲਾ ਵਿਖੇ ਆਪਣੀ ਨੂੰਹ ਨੂੰ ਮਾਰ ਕੇ ਘਰ ‘ਚ ਦੱਬਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਦੀ ਗੁੰਮਸ਼ੁਦਗੀ…