ਲੁਧਿਆਣਾ —ਤਾਜਪੁਰ ਰੋਡ ਕੇਂਦਰੀ ਜੇਲ ‘ਚ ਇਕ ਹਵਾਲਾਤੀ ਨੇ ਸ਼ੱਕੀ ਹਾਲਾਤ ‘ਚ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਦੇ ਲਗਭਗ ਹਵਾਲਾਤੀ ਲਵਤਾਰ ਸਿੰਘ ਨੇ ਸੈਂਟਰ ਬਲਾਕ ਦੀ ਬੈਰਕ ਨੰ. 1 ‘ਚ ਬਾਥਰੂਮ ‘ਚ ਪਜ਼ਾਮੇ ਦੇ ਨਾਲੇ ਨੂੰ ਗਲ ‘ਚ ਪਾ ਕੇ ਲੋਹੇ ਦੀ ਗਰਿੱਲ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਸਸਬੰਧ ‘ਚ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਜੇਲ ਦੀ ਬੰਦੀ ਸ਼ਾਮ 7 ਵਜੇ ਹੋ ਰਹੀ ਸੀ। ਉਸ ਵਿਚ ਉਕਤ ਹਵਾਲਾਤੀ ਦੀ ਗਿਣਤੀ ਘਟ ਰਹੀ ਸੀ। ਜਦ ਸੈਂਟਰ ਬਲਾਕ ਦੀਆਂ ਬੈਰਕਾਂ ਦੀ ਚੈਕਿੰਗ ਕੀਤੀ ਗਈ ਤਾਂ ਕੁੱਝ ਘੰਟਿਆਂ ਬਾਅਦ ਪਤਾ ਲੱਗਾ ਕਿ ਹਵਾਲਾਤੀ ਲਵਤਾਰ ਸਿੰਘ ਦੀ ਲਾਸ਼ ਬਾਥਰੂਮ ਦੀ ਗਰਿੱਲ ਨਾਲ ਲਟਕ ਰਹੀ ਸੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਫਾਹ ਤੋਂ ਉਤਾਰਿਆ ਅਤੇ ਸਿਵਲ ਹਸਪਤਾਲ ‘ਚ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਕਤ ਹਵਾਲਾਤੀ ਚੋਰੀ ਦੇ ਦੋਸ਼ ‘ਚ ਜੇਲ ‘ਚ ਬੰਦ ਸੀ।
Related Posts
ਜਦੋਂ ਬੇਨਜ਼ੀਰ ਭੁੱਟੇ ਨੇ ਕਿਹਾ : ਵਿਆਹ ਤੋਂ ਪਹਿਲਾਂ ਸੈਕਸ ਚ ਕੋਈ ਬੁਰਾਈ ਨਹੀਂ
ਬੇਨਜ਼ੀਰ ਭੁੱਟੋ ਆਪਣੇ ਆਖਰੀ ਸਿਆਸੀ ਜਲਸੇ ਸਮੇਂ 27 ਦਸੰਬਰ 2007 ਨੂੰ ਜਦੋਂ ਬੇਨਜ਼ੀਰ ਇੱਕ ਚੋਣ ਜਲਸੇ ਤੋਂ ਮਗਰੋਂ ਆਪਣੀ ਕਾਰ…
ਸ਼ੋਸਲ ਮੀਡੀਆ ਦੇ ‘ਤੋਤੇ’ਦੇ ਰਹੇ ਨੇ ਹਵਾਈ ਜਹਾਜ਼ਾਂ ਨੂੰ ਗੋਤੇ
ਨਵੀ ਦਿੱਲੀ : ਸ਼ੋਸਲ ਮੀਡੀਆ ਨੇ ਜਿੱਥੇ ਆਮ ਲੋਕਾ ਦੀ ਨੀਂਦ ਖਰਾਬ ਕਰ ਰੱਖੀ ਹੈ ਉੱਥੇ ਇਹ ਭਾਰਤੀ ਫੌਜ ਤੇ…
ਪਰਿਵਾਰਕ ਮੀਟਿੰਗ ਵਿੱਚ ਗਿਲੇ ਸਿਕਵੇ ਦੂਰ, ਮਹਾਂਪੁਰਸ਼ ਫਿਰ ਇਕਮੁਠ
ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਇਤਿਹਾਸਕ ਡਿਊੜੀ ਦੇ ਢਾਹੇ ਜਾਣ ਪਿੱਛੋਂ ਜਿਨ੍ਹਾਂ ਸਿੱਖ ਸੰਗਤਾਂ ਨੇ ਵਿਰੋਧ ਦਰਜ…