ਲੁਧਿਆਣਾ —ਤਾਜਪੁਰ ਰੋਡ ਕੇਂਦਰੀ ਜੇਲ ‘ਚ ਇਕ ਹਵਾਲਾਤੀ ਨੇ ਸ਼ੱਕੀ ਹਾਲਾਤ ‘ਚ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਦੇ ਲਗਭਗ ਹਵਾਲਾਤੀ ਲਵਤਾਰ ਸਿੰਘ ਨੇ ਸੈਂਟਰ ਬਲਾਕ ਦੀ ਬੈਰਕ ਨੰ. 1 ‘ਚ ਬਾਥਰੂਮ ‘ਚ ਪਜ਼ਾਮੇ ਦੇ ਨਾਲੇ ਨੂੰ ਗਲ ‘ਚ ਪਾ ਕੇ ਲੋਹੇ ਦੀ ਗਰਿੱਲ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਸਸਬੰਧ ‘ਚ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਜੇਲ ਦੀ ਬੰਦੀ ਸ਼ਾਮ 7 ਵਜੇ ਹੋ ਰਹੀ ਸੀ। ਉਸ ਵਿਚ ਉਕਤ ਹਵਾਲਾਤੀ ਦੀ ਗਿਣਤੀ ਘਟ ਰਹੀ ਸੀ। ਜਦ ਸੈਂਟਰ ਬਲਾਕ ਦੀਆਂ ਬੈਰਕਾਂ ਦੀ ਚੈਕਿੰਗ ਕੀਤੀ ਗਈ ਤਾਂ ਕੁੱਝ ਘੰਟਿਆਂ ਬਾਅਦ ਪਤਾ ਲੱਗਾ ਕਿ ਹਵਾਲਾਤੀ ਲਵਤਾਰ ਸਿੰਘ ਦੀ ਲਾਸ਼ ਬਾਥਰੂਮ ਦੀ ਗਰਿੱਲ ਨਾਲ ਲਟਕ ਰਹੀ ਸੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਫਾਹ ਤੋਂ ਉਤਾਰਿਆ ਅਤੇ ਸਿਵਲ ਹਸਪਤਾਲ ‘ਚ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਕਤ ਹਵਾਲਾਤੀ ਚੋਰੀ ਦੇ ਦੋਸ਼ ‘ਚ ਜੇਲ ‘ਚ ਬੰਦ ਸੀ।
Related Posts
ਰਾਜ ਦੇ ਸਰਕਾਰੀ ਕੈਂਟਲ ਪੌਂਡਾਂ ਅਤੇ ਗਊ ਸ਼ਾਲਾਵਾਂ ਵਿੱਚ ਮੂੰਹ ਖੁਰ ਦੇ ਟੀਕਾਕਰਨ ਦਾ ਕੰਮ ਜਾਰੀ : ਸਚਿਨ ਸ਼ਰਮਾ
ਪਟਿਆਲਾ : ਰਾਜ ਦੇ 20 ਸਰਕਾਰੀ ਕੈਂਟਲ ਪੌਂਡਾਂ ਅਤੇ ਲਗਭਗ 435 ਗਊ ਸ਼ਾਲਾਵਾਂ ਵਿੱਚ ਮੂੰਹ ਖੁਰ ਦੀ ਬਿਮਾਰੀ ਦੀ ਰੋਕਥਾਮ ਅਤੇ…
ਹੋਲੇ-ਮਹੱਲੇ ਦਾ ਦੂਜਾ ਦਿਨ, ਅਲੌਕਿਕ ਰੰਗ ”ਚ ਰੰਗਿਆ ਸ੍ਰੀ ਆਨੰਦਪੁਰ ਸਾਹਿਬ
ਸ੍ਰੀ ਆਨੰਦਪੁਰ ਸਾਹਿਬ — 19 ਮਾਰਚ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦੇ ਪਾਵਨ ਅਸਥਾਨ ਤੋਂ ਖਾਲਸਾਈ ਜਾਹੋ ਜਲਾਲ ਅਤੇ ਜੈਕਾਰਿਆਂ…
ਲੋਕਡਾਊਨ ਕਰਕੇ ਪਿੰਡ ਵਿੱਚ ਨਾਕਾ ਲਗਾ ਕੇ ਡਿਊਟੀ ਕਰੇ ਰਹੇ ਮ੍ਰਿਤਕ ਜੱਜ ਸਿੰਘ ਦੇ ਪਰਿਵਾਰ ਨੂੰ ਸਰਕਾਰ ਦੇਵੇ ਮੁਆਵਜ਼ਾ
ਖਾਲੜਾ : ਅੱਜ ਦੁਨੀਆਂ ਭਰ ਵਿਚ ਕਰੋਨਾ ਵਾਇਰਸ ਕਰਕੇ ਜਿਥੇ ਮਹਾਂਮਾਰੀ ਫੈਲੀ ਹੋਈ ਹੈ । ਉਥੇ ਸਮਾਜਸੇਵੀ ਸੰਸਥਾਵਾਂ ਅਤੇ ਪਿੰਡਾਂ…