ਹੋਣਹਾਰ ਵਿਦਿਆਰਥੀ ਇੰਝ ਕਰ ਸਕਦੇ ਹਨ ਸਕਾਲਰਸ਼ਿਪ ਲਈ ਅਪਲਾਈ

– ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ‘ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼੍ਰੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਸਕਦੇ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ ‘ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।
1.
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਗੇਡਸ ਸਕਾਰਸ਼ਿਪ-2018
ਬਿਓਰਾ: ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਪਲਾਨਿੰਗ ਅਤੇ ਆਰਕੀਟੈਕਚਰ ‘ਚ ਗ੍ਰੈਜੂਏਟ, ਪੋਸਟ ਗ੍ਰੈਜੂਏਟ ਪੱਧਰ ਦੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ 6 ਮਹੀਨੇ ਦੀ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: 20 ਤੋਂ 30 ਸਾਲ ਦੀ ਉਮਰ ਵਾਲੇ ਨੌਜਵਾਨ, ਜੋ ਮਾਨਤਾ ਪ੍ਰਾਪਤ ਸੰਸਥਾ ਤੋਂ ਪਲਾਨਿੰਗ ਅਤੇ ਆਰਕੀਟੈਕਚਰ ‘ਚ ਗ੍ਰੈਜੂਏਟ, ਪੋਸਟਗ੍ਰੈਜੂਏਟ ਦਾਂ ਰਿਸਰਚ ਲੈਵਲ ਦੇ ਵਿਦਿਆਰਥੀ ਹੋਣ। ਅਭਿਆਸੀ ਪੇਸ਼ੇਵਰ ਨੌਜਵਾਨ ਵੀ ਅਪਲਾਈ ਕਰਨ ਦੇ ਯੋਗ ਹਨ।
ਵਜ਼ੀਫ਼ਾ/ਲਾਭ: 45,000 ਰੁਪਏ ਦੀ ਰਾਸ਼ੀ ਦੋ ਕਿਸ਼ਤਾਂ ਵਿਚ ਅਦਾ ਕੀਤਦੀ ਜਾਵੇਗੀ, ਪਹਿਲੀ ਕਿਸ਼ਤ ਸਕਾਲਰਸ਼ਿਪ ਦੇ ਸ਼ੁਰੂ ਵਿਚ ਅਤੇ ਦੂਸਰੀ ਕਿਸ਼ਤ ਪ੍ਰਾਜੈਕਟ ਪੂਰਾ ਹੋਣ ‘ਤੇ ਦਿੱਤੀ ਜਾਵੇਗੀ।
ਆਖ਼ਰੀ ਤਰੀਕ: 31 ਦਸੰਬਰ 2018
ਕਿਵੇਂ ਕਰੀਏ ਅਪਲਾਈ: ਇਸ ਸਕਾਲਰਸ਼ਿਪ ਲਈ ਚਾਹਵਾਨ ਉਮੀਦਵਾਰ ਆਨਲਾਈਨ ਤੋਂ ਇਲਾਵਾ ਡਾਰ ਜ਼ਰੀਏ ਵੀ ਅਪਲਾਈ ਕਰ ਸਕਦੇ ਹਨ। ਪਤਾ ਹੈ – ਹੈੱਡ ਆਫਿਸ ਸੰਸਕ੍ਰਿਤੀ ਫਾਊਂਡੇਸ਼ਨ ਸੀ-11, ਕੁਤੁਬ ਇੰਸਟੀਚਿਊਸ਼ਨਲ ਏਰੀਆ, ਨਵੀਂ ਦਿੱਲੀ-110016
ਅਪਲਾਈ ਕਰਨ ਲਈ ਲਿੰਕ http://www.b4s.in/Bani/GS29

2.
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਸਰਬ ਆਯੁਰਵੈਦਿਕ ਬਾਇਓਲੋਜੀ ਪ੍ਰੋਗਰਾਮ-2018
ਬਿਓਰਾ: ਮਾਨਤਾ ਪ੍ਰਾਪਤ ਸੰਸਥਾ ਵਿਚ ਅਕੈਡਮਿਕ ਜਾਂ ਰਿਸਰਚ ਪੋਜ਼ੀਸ਼ਨ ‘ਤੇ ਨਿਯਮਿਤਤੌਰ ‘ਤੇ ਕੰਮ ਕਰ ਰਹੇ ਉਮੀਦਵਾਰ, ਦੋ ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਉਕਤ ਪ੍ਰੋਗਰਾਮ ਵਿਚ ਖ਼ੁਦ ਜਾਂ ਸਮੂਹ ਦੇ ਰੂਪ ‘ਚ ਹਿੱਸਾ ਲੈਣ ਦੇ ਚਾਹਵਾਨ ਹਨ, ਅਪਲਾਈ ਕਰ ਸਕਦੇ ਹਨ। ਇਸ ਦੇ ਤਹਿਤ ਉਮੀਦਵਾਰਾਂ ਨੂੰ ਆਯੁਰਵੈਦਿਕ ਬਾਇਓਲੋਜੀ ਦੇ ਖੇਤਰ ‘ਚ ਖੋਜ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।
ਯੋਗਤਾ:ਮਾਨਤਾ ਪ੍ਰਾਪਤ ਸੰਸਥਾ ਵਿਚ ਰੈਗੁਲਰ ਅਕੈਡਮਿਕ ਜਾਂ ਰਿਸਰਚ ਪੋਜ਼ੀਸ਼ਨ ‘ਤੇ ਕੰਮ ਕਰ ਰਹੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ।
ਵਜ਼ੀਫ਼ਾ/ਲਾਭ: ਰਿਸਰਚ ਪ੍ਰਪੋਜ਼ਲ ਦੇ ਲਈ ਫੰਡ ਦਿੱਤਾ ਜਾਵੇਗਾ।
ਆਖ਼ਰੀ ਤਰੀਕ: 31 ਦਸੰਬਰ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/Bani/SAB1

3.
ਪੱਧਰ : ਰਾਸ਼ਟਰੀ ਪੱਧਰ
ਸਕਾਲਰਸ਼ਿਪ:ਮਾਧੋਬੀ ਚੈਟਰਜੀ ਮੈਮੋਰੀਅਲ ਫੈਲੋਸ਼ਿਪ 2018-19
ਬਿਓਰਾ:ਨੌਜਵਾਨ ਕਲਾਕਾਰਾਂ ਪਾਸੋਂ ਭਾਰਤੀ ਸ਼ਾਸਤਰੀ ਸੰਗੀਤ ਅਤੇ ਨ੍ਰਿਤ ਵਿਚ ਉਨ੍ਹਾਂ ਦੀ ਬਿਹਤਰੀਨ ਸਮਰਥਾ ਅਤੇ ਕੁਸ਼ਲਤਾ ਨੂੰ ਵਿਕਸਿਤ ਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਉਕਤ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ 10 ਮਹੀਨੇ ਦੀ ਫੈਲੋਸ਼ਿਪ ਹੈ, ਜਿਸ ਵਿਚ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਪ੍ਰਾਪਤ ਹੋਵੇਗਾ।
ਯੋਗਤਾ:
ਸ਼ਾਸਤਰੀ ਸੰਗੀਤ (ਆਵਾਜ਼ ਅਤੇ ਯੰਤਰ) ਜਾਂ ਕਿਸੇ ਵੀ ਸ਼ੈਲੀ ‘ਚ ਨਾਚ ਦੇ ਜਾਣਕਾਰ, ਜਿਨ੍ਹਾਂ ਨੇ ਕੁਝ ਸਾਲਾਂ ਦੀ ਰਸਮੀ ਸਿਖਲਾਈ ਪ੍ਰਾਪਤ ਕੀਤੀ ਹੋਵੇ ਅਤੇ 2-3 ਮੰਚ ਪੇਸ਼ਕਾਰੀਆਂ ਦਿੱਤੀਆਂ ਹੋਣ, ਉਹ ਅਪਲਾਈ ਕਰਨ ਦੇ ਯੋਗ ਹਨ।
ਵਜ਼ੀਫ਼ਾ/ਲਾਭ:
ਉਮੀਦਵਾਰ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਦੋ ਕਿਸ਼ਤਾਂ ਵਿਚ ਦਿੱਤੀ ਜਾਵੇਗੀ।
ਆਖ਼ਰੀ ਤਰੀਕ: 31 ਦਸੰਬਰ 2018
ਕਿਵੇਂ ਕਰੀਏ ਅਪਲਾਈ: ਇਸ ਫੈਲੋਸ਼ਿਪ ਲਈ ਚਾਹਵਾਨ ਉਮੀਦਵਾਰ ਆਨਲਾਈਨ ਤੋਂ ਇਲਾਵਾ ਡਾਕ ਰਾਹੀਂ ਵੀ ਅਪਲਾਈ ਕਰ ਸਕਦੇ ਹਨ। ਪਤਾ ਹੈ – ਹੈੱਡ ਆਫਿਸ, ਸੰਸਕ੍ਰਿਤੀ ਫਾਊਂਡੇਸ਼ਨ ਸੀ-11, ਕੁਤੁਬ ਇੰਸਟੀਚਿਊਸ਼ਨਲ ਏਰੀਆ, ਨਵੀਂ ਦਿੱਲੀ-110016
ਅਪਲਾਈ ਕਰਨ ਲਈ ਲਿੰਕ http://www.b4s.in/Bani/MCM13

Leave a Reply

Your email address will not be published. Required fields are marked *