ਹੁਣ ਹਵਾਈ ਸਫਰ ਹੋ ਸਕਦੇ ਮਹਿੰਗਾ

ਮੁੰਬਈ— ਈਰਾਨ-ਅਮਰੀਕਾ ਵਿਚਕਾਰ ਤਣਾਤਣੀ ਵਧਣ ਕਾਰਨ ਵੱਖ-ਵੱਖ ਜਹਾਜ਼ ਕੰਪਨੀਆਂ ਨੇ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਈਰਾਨ ਵੱਲੋਂ ਅਮਰੀਕੀ ਡਰੋਨ ਨੂੰ ਨਿਸ਼ਾਨਾ ਬਣਾਏ ਜਾਣ ਮਗਰੋਂ ਯੂਨਾਈਟਿਡ ਏਅਰਲਾਈਨਜ਼ ਨੇ ਨਿਊਯਾਰਕ ਤੇ ਮੁੰਬਈ ਵਿਚਕਾਰ ਆਪਣੀ ਉਡਾਣ ਰੱਦ ਕਰ ਦਿੱਤੀ ਹੈ। ਇਸ ਵਿਚਕਾਰ ਏਅਰ ਇੰਡੀਆ ਵੀ ਯੂਰਪ ਅਤੇ ਅਮਰੀਕਾ ਲਈ ਬਦਲਵੇਂ ਹਵਾਈ ਮਾਰਗਾਂ ਦੀ ਤਲਾਸ਼ ਕਰ ਰਹੀ ਹੈ। ਉੱਥੇ ਹੀ, ਯੂਰਪੀ ਹਵਾਈ ਜਹਾਜ਼ਾਂ ਨੇ ਵੀ ਈਰਾਨ ਦੇ ਆਸਮਾਨ ਤੋਂ ਬਚਦੇ ਹੋਏ ਉਡਾਣਾਂ ਭਰਨ ਦਾ ਐਲਾਨ ਕੀਤਾ ਹੈ।
ਇਸ ਕਾਰਨ ਭਾਰਤ-ਯੂਰਪ ਤੇ ਅਮਰੀਕਾ ਵਿਚਕਾਰ ਸਫਰ ਕਰਨ ਵਾਲੇ ਹਵਾਈ ਮੁਸਾਫਰਾਂ ਦੀ ਜੇਬ ਹੋਰ ਢਿੱਲੀ ਹੋ ਸਕਦੀ ਹੈ ਕਿਉਂਕਿ ਪਾਕਿਸਤਾਨ ਦਾ ਹਵਾਈ ਖੇਤਰ ਭਾਰਤੀ ਉਡਾਣਾਂ ਲਈ ਪਹਿਲਾਂ ਹੀ ਬੰਦ ਹੈ ਤੇ ਜੇਕਰ ਈਰਾਨ-ਅਮਰੀਕਾ ਵਿਚਕਾਰ ਤੱਲਖੀ ਵਧਦੀ ਹੈ ਤਾਂ ਏਅਰ ਇੰਡੀਆ ਨੂੰ ਹੋਰ ਲੰਮੇ ਰਸਤਿਓਂ ਘੁੰਮ ਕੇ ਜਾਣਾ ਪਾਵੇਗਾ। ਇਸ ਨਾਲ ਉਡਾਣਾਂ ਦਾ ਸਮਾਂ ਵੱਧ ਜਾਵੇਗਾ ਅਤੇ ਈਂਧਣ ‘ਤੇ ਵੀ ਵੱਧ ਖਰਚ ਹੋਵੇਗਾ, ਜਿਸ ਦਾ ਅਸਰ ਕਿਰਾਇਆਂ ‘ਤੇ ਪਵੇਗਾ।
ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਫਿਲਹਾਲ ਈਰਾਨ ਦੇ ਉੱਪਰੋਂ ਉਡਾਣ ਜਾਰੀ ਰੱਖੀ ਜਾਵੇਗੀ ਕਿਉਂਕਿ ਭਾਰਤ ਸਰਕਾਰ ਨੇ ਕੋਈ ਹੁਕਮ ਨਹੀਂ ਦਿੱਤਾ ਹੈ। ਹਾਲਾਂਕਿ ਕੰਪਨੀ ਬਦਲਵੇਂ ਰਸਤੇ ਲੱਭ ਰਹੀ ਹੈ ਤਾਂ ਕਿ ਸਰਕਾਰ ਤੋਂ ਹੁਕਮ ਮਿਲਣ ‘ਤੇ ਉਨ੍ਹਾਂ ਰਸਤਿਆਂ ਦਾ

Leave a Reply

Your email address will not be published. Required fields are marked *