ਹੁਣ ਸਿੰਗਲ ਮੁਸਾਫ਼ਰ ਵੀ ਕਰ ਸਕਦੈ ਝਰੋਖਾ ਤੇ ਰੇਲ ਮੋਟਰ ਕਾਰ ’ਚ ਸਫਰ

ਚੰਡੀਗੜ੍ਹ— ਸੈਲਾਨੀਆਂ ਦੀ ਵਧਦੀ ਮੰਗ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਵੱਲੋਂ ਕਾਲਕਾ-ਸ਼ਿਮਲਾ ਰੇਲਵੇ ਟਰੈਕ ‘ਤੇ ਦੁਬਾਰਾ ਝਰੋਖਾ ਅਤੇ ਰੇਲ ਮੋਟਰ ਕਾਰ (ਆਰ.ਐੱਮ. ਸੀ.) ਅਤੇ ਆਰ. ਏ. ਨੂੰ ਰੇਟ ਰਿਵਾਇਜ਼ ਕਰਕੇ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਰੇਲਵੇ ਵੱਲੋਂ ਇਹ ਤਿੰਨੇ ਸਪੈਸ਼ਲ ਕੋਚ 14 ਜੂਨ ਤੋਂ 10 ਸਤੰਬਰ ਤੱਕ ਚਲਾਉਣ ਦਾ ਐਲਾਨ ਕੀਤਾ ਹੈ। ਝਰੋਖਾ ਕੋਚ ਦਾ ਆਨੰਦ ਹੁਣ ਸਿੰਗਲ ਸੈਲਾਨੀ ਅਤੇ ਕੁਝ ਪਰਿਵਾਰ ਮਿਲ ਕੇ ਲੈ ਸਕਦੇ ਹਨ। ਝਰੋਖਾ ‘ਚ ਸਫਰ ਕਰਨ ਵਾਲਾ ਸੈਲਾਨੀ ਇਕ ਪਾਸੇ ਲਈ 3500 ਰੁਪਏ ਖਰਚ ਕੇ ਸ਼ਾਹੀ ਆਨੰਦ ਦਾ ਮਜ਼ਾ ਲੈ ਸਕਦਾ ਹੈ। ਪਰ ਇਸਦੇ ਨਾਲ ਹੀ ਰੇਲਵੇ ਵੱਲੋਂ ਕੁਝ ਨਿਯਮ ਵੀ ਤੈਅ ਕੀਤੇ ਗਏ ਹਨ, ਜਿਸ ਤਹਿਤ ਇਨ੍ਹਾਂ ਕੋਚਾਂ ਦੀ ਐਡਵਾਂਸ ਬੁਕਿੰਗ ਨਹੀਂ ਕੀਤੀ ਜਾਵੇਗੀ। ਸੈਲਾਨੀਆਂ ਨੂੰ ਕਾਲਕਾ ਜਾਂ ਸ਼ਿਮਲਾ ਰੇਲਵੇ ਸਟੇਸ਼ਨ ‘ਤੇ ਪਹੁੰਚ ਕੇ ਬੁੱਕ ਕਰਨਾ ਹੋਵੇਗਾ।
ਰੇਲਵੇ ਵੱਲੋਂ ਇਕ ਪਾਸੇ ਦਾ 3500 ਰੁਪਏ ਤੈਅ :
ਰੇਲਵੇ ਵੱਲੋਂ ਤਿੰਨੇ ਸਪੈਸ਼ਲ ਕੋਚਾਂ ਲਈ ਵੱਖ-ਵੱਖ ਮੁੱਲ ਤੈਅ ਕੀਤੇ ਹਨ। ਜਿਸ ਲਈ ਵਿਭਾਗ ਵੱਲੋਂ ਝਰੋਖਾ ਦਾ ਮੁੱਲ ਹਾਲੇ ਇਨ੍ਹਾਂ ਤਿੰਨੇ ਲਗਜ਼ਰੀ ਕੋਚਾਂ ਤੋਂ ਜ਼ਿਆਦਾ ਹੈ ਪਰ ਇਸਤੋਂ ਬਾਅਦ ਵੀ ਵਿਦੇਸ਼ੀ ਸੈਲਾਨੀ ਅਤੇ ਦੱਖਣ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਦੀ ਮੰਗ ਝਰੋਖਾ ਕੋਚ ਦੀ ਜ਼ਿਆਦਾ ਹੁੰਦੀ ਹੈ। ਪਰ ਮੁੱਲ ਜ਼ਿਆਦਾ ਹੋਣ ਕਾਰਨ ਇਸ ਕੋਚ ਦਾ ਲਾਭ ਨਹੀਂ ਲੈ ਸਕਦੇ ਸਨ। ਹੁਣ ਰੇਲਵੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜੇਕਰ ਵੱਖ-ਵੱਖ 6 ਤੋਂ 8 ਲੋਕ ਮਿਲਕੇ ਸਟੇਸ਼ਨ ‘ਤੇ ਬੁਕਿੰਗ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਇਹ ਸਪੈਸ਼ਲ ਕੋਚ ਤਿਆਰ ਕਰ ਦਿੱਤਾ ਜਾਵੇਗਾ।

ਲੜੀ ਨੰ. ਟਰੇਨ ਮੁੱਲ ਸੀਟ
1. ਝਰੋਖਾ ਆਰ. ਏ.-100 3500 ਰੁਪਏ 8
2. ਆਰ. ਐੱਮ. ਸੀ. 1600 ਰੁਪਏ 12
3. ਆਰ. ਏ.- 100 2200 ਰੁਪਏ 8
ਰੇਲਵੇ ਦੀ ਸ਼ਰਤ:
* ਝਰੋਖਾ ਕੋਚ ‘ਚ ਕੁਲ 8 ਸੀਟਾਂ ਹਨ ਪਰ ਇਸ ‘ਚ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਘੱਟ ਤੋਂ ਘੱਟ 6 ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮੁਸਾਫਰਾਂ ਨੂੰ 2 ਘੰਟੇ ਪਹਿਲਾਂ ਟਿਕਟ ਲੈਣਾ ਜ਼ਰੂਰੀ ਹੋਵੇਗਾ।
* ਰੇਲ ਮੋਟਰ ਕਾਰ ‘ਚ ਕੁਲ 12 ਸੀਟਾਂ ਹਨ ਪਰ ਇਸ ‘ਚ ਸਫਰ ਕਰਨ ਲਈ ਘੱਟ ਤੋਂ ਘੱਟ 8 ਸੈਲਾਨੀ ਹੋਣੇ ਜ਼ਰੂਰੀ ਹਨ। ਇਸ ਤੋਂ ਇਲਾਵਾ ਮੁਸਾਫਰਾਂ ਨੂੰ 1 ਵਜੇ ਤੋਂ ਪਹਿਲਾਂ ਬੁਕਿੰਗ ਕਰਵਾਉਣੀ ਹੋਵੇਗੀ। ਇਸ ਤੋਂ ਬਾਅਦ ਦੋ ਘੰਟੇ ਦੇ ਅੰਦਰ ਇਹ ਕੋਚ ਸੈਲਾਨੀਆਂ ਲਈ ਚਲਾਇਆ ਜਾਵੇਗਾ।
* ਕੋਚ ਆਰ. ਏ.- 100 ‘ਚ ਕੁਲ 8 ਸੀਟਾਂ ਹਨ ਪਰ ਇਸ ‘ਚ ਵੀ ਸਫਰ ਦੌਰਾਨ ਲਗਭਗ 6 ਸੈਲਾਨੀ ਹੋਣੇ ਜ਼ਰੂਰੀ ਹਨ।
* ਇਨ੍ਹਾਂ ਤਿੰਨੇ ਸਪੈਸ਼ਲ ਕੋਚਾਂ ‘ਚ ਕੋਈ ਛੋਟ ਨਹੀਂ ਦਿੱਤੀ ਜਾਵੇਗੀ।
* ਇਕ ਵਾਰ ਟਿਕਟ ਲੈਣ ਤੋਂ ਬਾਅਦ ਰਿਫੰਡ ਨਹੀਂ ਹੋਵੇਗਾ।
* 5 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਦੀ ਪੂਰੀ ਟਿਕਟ ਲੱਗੇਗੀ ਅਤੇ 5 ਸਾਲ ਤੋਂਂ ਘੱਟ ਬੱਚਿਆਂ ਤੋਂ ਟਿਕਟ ਦਾ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ ਪਰ ਸਫਰ ਦੌਰਾਨ ਸੀਟ ਉਪਲੱਭਧ ਨਹੀਂ ਹੋਵੇਗੀ।
ਟਿਕਟ ਲੈਣ ਲਈ ਇਨ੍ਹਾਂ ‘ਚੋਂ ਇਕ ਆਈ. ਡੀ. ਪਰੂਫ਼ ਹੋਣਾ ਜ਼ਰੂਰੀ
* ਇਨ੍ਹਾਂ ਤਿੰਨੇ ਸਪੈਸ਼ਲ ਕੋਚਾਂ ‘ਚ ਸਫਰ ਕਰਨ ਲਈ ਮੁਸਾਫਰਾਂ ਕੋਲ ਵੋਟਰ ਕਾਰਡ, ਪੈਨ ਕਾਰਡ, ਡਰਾਈਵਿੰਗਗ ਲਾਈਸੈਂਸ, ਸੈਂਟਰਲ ਅਤੇ ਸਟੇਟ ਗੌਰਮੈਂਟ ਜਾਬ ਆਈ. ਕਾਰਡ, ਮਾਨਤਾ ਪ੍ਰਾਪਤ ਅਤੇ ਕਾਲਜ ਦਾ ਆਈ. ਕਾਰਡ, ਬੈਂਕ ਪਾਸਬੁੱਕ, ਆਧਾਰ ਕਾਰਡ ਦੀ ਫੋਟੋ ਕਾਪੀ ਜਮ੍ਹਾਂ ਕਰਵਾਉਣਾ ਜ਼ਰੂਰੀ ਹੋਵੇਗਾ।

Leave a Reply

Your email address will not be published. Required fields are marked *