ਨਵੀਂ ਦਿੱਲੀ : ਹੁਣ ਕੋਈ ਵੀ ਬੰਦਾ ਇੱਕ ਦਰਮਿਆਨੇ ਹੋਟਲ ‘ਚ ਖਾਣਾ ਖਾਣ ਦੇ ਮੁੱਲ ‘ਚ ਆਸਮਾਨ ‘ਚ ਉਡਾਰੀਆਂ ਲਗਾ ਸਕਦਾ ਹੈ। ਜਹਾਜ਼ ਕੰਪਨੀ ਏਅਰ ਏਸ਼ੀਆਂ ਦੇਸੀ ਬੰਦਿਆ ਦੇ ਜਹਾਜ ‘ਚ ਬੈਠੇ ਸੁਪਨੇ ਨੂੰ ਸੱਚ ਕਰਨ ਜਾ ਰਹੀ ਹੈ ।ਕੰਪਨੀ 23 ਸਤੰਬਰ ਤੋਂ ਪਹਿਲਾ ਟਿਕਟ ਬੁੱਕ ਕਰਨ ਦੀ ਪੇਸ਼ਕਸ਼ ਦੇ ਰਹੀ ਹੈ , ਟਿਕਟ ਕੰਪਨੀ ਦੀ ਐਪ ਜਾ ਵੈਬ ਸਾਈਟ ਤੇ ਬੁੱਕ ਕਰਨਾ ਹੋਵੇਗਾ ।ਇਹ ਪੇਸ਼ਕਸ਼ 21 ਘਰੇਲੂ ਰੂਟਾਂ ਤੇ ਦਿੱਤੀ ਜਾ ਰਹੀ ਹੈ।ਇਹਨਾਂ ਵਿੱਚ ਹੈਦਰਾਬਾਦ ,ਵਿਸ਼ਾਖਾਪਟਨਮ, ਕੌਚੀ, ਚੰਡੀਗੜ੍ਹ, ਅੰਮ੍ਰਿਤਸਰ , ਸੂਰਤ ,ਜੈਪੁਰ, ਭੁਬਨੇਸ਼ਵਰ, ਇੰਦੋਰ,ਗੁਹਾਟੀ, ਬੰਗਲੋਰ, ਨਵੀ ਦਿੱਲੀ, ਕੋਲਕਤਾ ਸ਼ਾਮਿਲ ਹਨ।ਕੰਪਨੀ ਮੁਤਾਬਕ ਇਹ ਪੇਸ਼ਕਾਰੀ ਦਾ ਲਾਭ ਲੈਣ ਲਈ 17 ਸਤੰਬਰ ਤੋਂ 23 ਸਤੰਬਰ ਦੇ ਵਿੱਚ ਟਿਕਟ ਬੁੱਕ ਕਰਨੀ ਹੋਵੇਗੀ। ਇਹ ਸਫ਼ਰ 17 ਸਤੰਬਰ ਤੋਂ 30 ਨਵੰਬਰ 2019ਦੇ ਵਿੱਚ ਕੀਤਾ ਜਾ ਸਕਦਾ ਹੈ।
Related Posts
ਮਹਿਲਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਕੁੱਤੇ ਦੀ ਦਿੱਤੀ ”ਬਲੀ”
ਵਾਸ਼ਿੰਗਟਨ— ਅਮਰੀਕਾ ਦੇ ਵਰਜੀਨੀਆ ਸੂਬੇ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮੌਤ, ਜ਼ਿੰਦਗੀ ਤੇ ਇੱਛਾਵਾਂ ਦਾ ਅਜਿਹਾ ਮਿਸ਼ਰਣ…
ਭੂਟਾਨ ’ਚ ਜਦੋਂ ਚੰਗਿਆੜਿਆਂ ਦਾ ਮੀਂਹ ਪਿਆ
ਭੂਟਾਨ ’ਚ ਵੜਕੇ ਐਦਾਂ ਲਗਦਾ ਜਿਵੇਂ ਯੂਰਪ ’ਚ ਵੜ ਗਏ ਹੋਈਏ। ਨਾ ਰਿਕਸ਼ਾ ਨਾ ਯੱਕਾ ਤੀਵੀਂ ਡਰੈਵਰ ਹਰ ਟੈਕਸੀ…
ਵੱਧ ਸਕਦੀ ਹੈ ਯੂਕੇ ਦੀ ਵੀਜ਼ਾ ਫ਼ੀਸ
ਨਵੀਂ ਦਿੱਲੀ : ਯੂਕੇ ਸਰਕਾਰ ਨੇ ਦਸੰਬਰ ਤੋਂ ਇਮੀਗ੍ਰੇਸ਼ਨ ਹੈਲਥ ਸਰਚਾਰਜ ਦੁਗਣਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ…