ਹੁਣ ਸਮਾਰਟ ਫੈਨ, ਸਮਾਰਟਫੋਨ ਨਾਲ ਹੋਵੇਗਾ ਕੰਟਰੋਲ

ਨਵੀਂ ਦਿੱਲੀ—ਭਾਰਤੀ ਕੰਪਨੀ Ottomate ਨੇ ਇਕ ਸਮਾਰਟ ਪੱਖਾ ਲਾਂਚ ਕੀਤਾ ਹੈ। ਇਸ ਸਮਾਰਟ ਪੱਖੇ ‘ਚ BLE 5.0 ਮੇਸ਼ ਦਿੱਤਾ ਗਿਆ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਪੱਖੇ ਨੂੰ ਤੁਸੀਂ ਇਕ ਐਪ ਨਾਲ ਕੰਟਰੋਲ ਵੀ ਕਰ ਸਕਦੇ ਹੋ। ਇਸ ਕੰਪਨੀ ਨੂੰ ਲਾਵਾ ਦੇ ਕੋ ਫਾਊਂਡਰ ਵਿਸ਼ਾਲ ਸੇਹਗਲ ਨੇ ਸ਼ੁਰੂ ਕੀਤਾ ਹੈ ਅਤੇ ਇਹ ਬ੍ਰਾਂਡ ਸਮਾਰਟ ਹੋਮ ਸਾਲਿਊਸ਼ਨ ਲਈ ਡੈਡੀਕੇਟੇਡ ਹੈ। Ottomate ਸਮਾਰਟ ਪੱਖੇ ਦੀ ਕੀਮਤ 3,999 ਰੁਪਏ ਹੈ। ਇਸ ਦੀ ਵਿਕਰੀ 20 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਉਸ ਵੇਲੇ ਇਸ Ottomate ਦੀ ਵੈੱਬਸਾਈਟ ‘ਤੇ ਵੇਚਿਆ ਜਾਵੇਗਾ। ਇਸ ਤੋਂ ਬਾਅਦ 2 ਅਪ੍ਰੈਲ ਤੋਂ ਈ-ਕਾਮਰਸ-ਵੈੱਬਸਾਈਟ ‘ਤੇ ਮਿਲੇਗਾ। ਕੰਪਨੀ ਇਸ ਨੂੰ ਆਫਲਾਈਨ ਸਟੋਰ ‘ਚ ਵੀ ਵੇਚੇਗੀ।
Ottomate ਦੇ ਕੋ-ਫਾਊਂਡਰ ਅਤੇ ਸੀ.ਈ.ਓ. ਨੇ ਲਾਂਚ ਦੌਰਾਨ ਕਿਹਾ ਕਿ Ottomate ‘ਚ ਅਸੀਂ ਕਟਿੰਗ ਐਜ ਟੈਕਨਾਲੋਜੀ ਰਾਹੀਂ ਪੱਖੇ ਅਤੇ ਲਾਈਟਸ ਵਰਗੇ ਸਾਧਾਰਣ ਅਪਲਾਇੰਸ ਨੂੰ ਰੀਇੰਵੈਂਟ ਕਰਦੇ ਹਾਂ ਤਾਂ ਕਿ ਘਰ ਦੀ ਜ਼ਿੰਦਗੀ ਜ਼ਿਆਦਾ ਆਸਾਨ, ਬਿਹਤਰ ਅਤੇ ਰੋਮਾਂਚਕ ਹੋਵੇ। ਸਮਾਰਟ ਪੱਖਾ ਰੇਂਜ ਸਮਾਰਟ ਅਤੇ ਅਫਾਰਡੇਬਲ ਹੈ ਅਤੇ ਇਹ ਤੁਹਾਡੇ ਘਰ ਨੂੰ ਰਹਿਣ ਲਈ ਹੋਰ ਬਿਹਤਰ ਜਗ੍ਹਾ ਬਣਾਉਂਦਾ ਹੈ। ਇਸ ਪੱਖੇ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ‘ਚ Qualcomm ਦਾ BLE 5.0 ਚਿਪਸੈੱਟ ਦਿੱਤਾ ਗਿਆ ਹੈ ਅਤੇ ਇਸ ‘ਚ CSR ਮੇਸ਼ ਵੀ ਦਿੱਤਾ ਗਿਆ ਹੈ। ਕੰਪਨੀ ਮੁਤਾਬਕ ਇਸ ‘ਚ ਇੰਡਸਟਰੀ ਗ੍ਰੇਡ ਡਿਜ਼ੀਟਲ ਟੈਂਪ੍ਰੇਚਰ ਅਤੇ ਹਿਊਮੀਡਿਟੀ ਸੈਂਸਰਸ ਦਿੱਤੇ ਗਏ ਹਨ। ਇਹ ਪੱਖਾ ਸਮਾਰਟ ਐਪ ਨਾਲ ਆਸਾਨੀ ਨਾਲ ਕੁਨੈਕਟ ਹੁੰਦੇ ਹਨ ਅਤੇ ਇਸ ਨੂੰ ਮੋਬਾਇਲ ਤੋਂ ਹੀ ਅਪਰੇਟ ਕਰ ਸਕਦੇ ਹਾਂ।

Leave a Reply

Your email address will not be published. Required fields are marked *