: ਰੋਜ਼ਮੱਰਾ ਦੀ ਜ਼ਿੰਦਗੀ ’ਚ ਪਰਸ ਦੇ ਗੁਆਚ ਜਾਣ ਜਾਂ ਚੋਰੀ ਹੋ ਜਾਣ ’ਤੇ ਮਾਲਕ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਸ ’ਚ ਪੈਸਿਆਂ ਦੇ ਨਾਲ ਆਈ. ਡੀ. ਕਾਰਡ, ਏ. ਟੀ. ਐੱਮ. ਕਾਰਡ ਅਤੇ ਲਾਇਸੈਂਸ ਵਰਗੇ ਜ਼ਰੂਰੀ ਕਾਗਜ਼ਾਤ ਆਮ ਤੌਰ ’ਤੇ ਹੁੰਦੇ ਹਨ, ਜਿਨ੍ਹਾਂ ਦੇ ਗੁਆਚ ਜਾਣ ’ਤੇ ਕਾਫੀ ਨੁਕਸਾਨ ਵੀ ਹੁੰਦਾ ਹੈ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਹੁਣ ਇਕ ਅਜਿਹਾ ਲੇਟੈਸਟ ਸਮਾਰਟ ਵਾਲੇਟ ਬਣਾਇਆ ਗਿਆ ਹੈ, ਜੋ ਕਿਤੇ ਭੁੱਲ ਜਾਣ ਜਾਂ ਡਿੱਗ ਜਾਣ ’ਤੇ ਸਮਾਰਟਫੋਨ ’ਤੇ ਅਲਾਰਮ ਵਜਾ ਕੇ ਇਸ ਦੀ ਜਾਣਕਾਰੀ ਦੇਵੇਗਾ, ਜਿਸ ਨਾਲ ਨੁਕਸਾਨ ਹੋਣ ਤੋਂ ਬਚ ਸਕੇਗਾ। ਇਸ Ekster 3.0 ਨਾਮੀ ਸਮਾਰਟ ਵਾਲੇਟ ਨੂੰ ਨਿਊਯਾਰਕ ਦੀ ਪ੍ਰੋਡਕਟ ਨਿਰਮਾਤਾ ਕੰਪਨੀ Ekster wallets ਵਲੋਂ ਬਣਾਇਆ ਗਿਆ ਹੈ। ਕੰਪਨੀ ਨੇ ਇਸ ਨੂੰ ਦੁਨੀਆ ਦਾ ਸਭ ਤੋਂ ਪਤਲਾ ਸਮਾਰਟ ਵਾਲੇਟ ਦੱਸਿਆ ਹੈ। ਇਸ ਵਾਲੇਟ ਨੂੰ ਕਲੈਵਰ ਕਾਰਡ ਡਿਸਪੈਂਸਿੰਗ ਮੈਕੇਨਿਜ਼ਮ ਨਾਲ ਤਿਆਰ ਕੀਤਾ ਗਿਆ ਹੈ ਅਤੇ ਲੈਦਰ ਨਾਲ ਬਣਾਇਆ ਗਿਆ ਹੈ ਅਤੇ ਇਸ ਦੀ ਮੋਟਾਈ ਸਿਰਫ 0.15 ਇੰਚ ਹੈ।Ekster 3.0 ਨਾਮੀ ਇਸ ਸਮਾਰਟ ਵਾਲੇਟ ’ਚ ਬਲਿਊਟੁੱਥ 4.2 ਦੀ ਸਪੋਰਟ ਦਿੱਤੀ ਗਈ ਹੈ ਅਤੇ ਇਹ ਵਾਲੇਟ ਤੁਹਾਡੇ ਸਮਾਰਟਫੋਨ ਦੇ ਨਾਲ 200 ਫੁੱਟ ਲਗਭਗ 60 ਮੀਟਰ ਤੱਕ ਕੁਨੈਕਟ ਰਹੇਗਾ। ਉਥੇ ਹੀ ਜਦੋਂ ਤੁਸੀਂ ਇਸ ਰੇਂਜ ਤੋਂ ਬਾਹਰ ਜਾਣ ਲੱਗੋਗੇ ਤਾਂ ਉਸੇ ਸਮੇਂ ਸਮਾਰਟਫੋਨ ’ਤੇ ਨੋਟੀਫਿਕੇਸ਼ਨ ਆਏਗਾ ਕਿ ਵਾਲੇਟ ਰਹਿ ਗਿਆ ਹੈ। ਇਸ ਦੌਰਾਨ ਯੂਜ਼ਰ ਦੇ ਸਮਾਰਟਫੋਨ ’ਤੇ ਅਲਾਰਮ ਵੀ ਵੱਜੇਗਾ, ਜਿਸ ਨਾਲ ਤੁਹਾਡਾ ਵਾਲੇਟ ਗੁਆਚਣ ਤੋਂ ਬਚ ਜਾਵੇਗਾ।
iਕੀਮਤ.-ਸਮਾਰਟ ਵਾਲੇਟ ਕਈ ਰੰਗਾਂ ’ਚ ਆਵੇਗਾ ਅਤੇ Ekster 3.0 ਵਾਲੇਟ ਦੀ ਸ਼ੁਰੂਆਤੀ ਕੀਮਤ 40 ਅਮਰੀਕੀ ਡਾਲਰ ਲਗਭਗ 3,000 ਰੁਪਏ ਹੋਣ ਦਾ ਅੰਦਾਜ਼ਾ ਹੈ। ਉਮੀਦ ਹੈ ਕਿ ਇਸ ਦੀ ਸ਼ਿਪਿੰਗ ਮਾਰਚ 2019 ਤੋਂ ਸ਼ੁਰੂ ਹੋਵੇਗੀ।