ਹੁਣ ਲੰਡਨ ਘੁੰਮਣਾ ਹੋਵੇਗਾ ਅਸਾਨ, ਪੰਜਾਬ ਨੂੰ ਮਿਲਣ ਜਾ ਰਿਹੈ ਇਹ ਤੋਹਫਾ

0
140

ਲੰਡਨ/ਜਲੰਧਰ— ਪੰਜਾਬ ਦੇ ਲੋਕਾਂ ਨੂੰ ਜਲਦ ਹੀ ਇਕ ਹੋਰ ਹਵਾਈ ਤੋਹਫਾ ਮਿਲਣ ਜਾ ਰਿਹਾ ਹੈ। ਸਾਲ 2019 ਦੇ ਸ਼ੁਰੂ ‘ਚ ਜਲਦ ਹੀ ਅੰਮ੍ਰਿਤਸਰ-ਲੰਡਨ ਵਿਚਕਾਰ ਸਿੱਧੀ ਫਲਾਈਟ ਸ਼ੁਰੂ ਹੋ ਜਾਵੇਗੀ।ਇਸ ਦੀ ਜਾਣਕਾਰੀ ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਲੂਟਨ, ਲੰਡਨ ਕੌਮਾਂਤਰੀ ਹਵਾਈ ਅੱਡੇ ਦੇ ਪ੍ਰਬੰਧਕਾਂ ਅਤੇ ਭਾਰਤ ਦੀਆਂ ਕੁਝ ਪ੍ਰਮੁੱਖ ਹਵਾਈ ਜਹਾਜ਼ ਕੰਪਨੀਆਂ ਦਰਮਿਆਨ ਗੰਭੀਰ ਵਿਚਾਰ-ਵਟਾਂਦਰਾ ਹੋਇਆ ਹੈ, ਜਿਸ ਦਾ ਫਾਇਦਾ ਪ੍ਰਵਾਸੀ ਭਾਰਤੀਆਂ ਤੇ ਵਿਦਿਆਰਥੀਆਂ ਨੂੰ ਮਿਲੇਗਾ।
ਲੂਟਨ ਹਵਾਈ ਅੱਡੇ ਦੇ ਨੇੜਲੇ ਇਲਾਕਿਆਂ ਵਿਚ ਪ੍ਰਵਾਸੀ ਭਾਰਤੀ ਵੱਡੀ ਗਿਣਤੀ ਵਿਚ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ‘ਚ ਰਹਿੰਦੇ ਭਾਰਤੀ ਪ੍ਰਵਾਸੀਆਂ ‘ਚੋਂ ਤਕਰੀਬਨ 80 ਫੀਸਦੀ ਇਸ ਹਵਾਈ ਅੱਡੇ ਤੋਂ ਲਗਭਗ ਦੋ ਘੰਟਿਆਂ ਦੀ ਦੂਰੀ ‘ਤੇ ਸਥਿਤ ਵੱਖ-ਵੱਖ ਇਲਾਕਿਆਂ ‘ਚ ਰਹਿੰਦੇ ਹਨ। ਇਸ ਲਈ ਭਾਰਤੀ ਕੰਪਨੀਆਂ ਦੇ ਰੁਝਾਨ ਨੂੰ ਦੇਖਦੇ ਹੋਏ ਇਸ ਹਵਾਈ ਅੱਡੇ ਤੋਂ ਲੰਡਨ-ਅੰਮ੍ਰਿਤਸਰ ਵਿਚਕਾਰ ਸਿੱਧੀ ਤੇ ਸਸਤੀ ਹਵਾਈ ਸੇਵਾ ਸ਼ੁਰੂ ਕਰਨ ਦਾ ਵਧੀਆ ਮੌਕਾ ਹੈ।