ਹੁਣ ਪੰਛੀਆਂ ਨੇ ਵੀ ਸੁਰੂ ਕੀਤੀ ਆਨਲਾਈਨ ਖਰੀਦਦਾਰੀ

0
129

ਲੰਡਨ—ਇੰਸਾਨਾਂ ਦੀ ਵੌਇਸ ਸਰਚ ਰਾਹੀਂ ਆਨਲਾਈਨ ਖਰੀਦਦਾਰੀ ਕਰਨਾ ਆਮ ਗੱਲ ਹੈ ਪਰ ਇਕ ਤੋਤਾ ਬੋਲ ਕੇ ਆਨਲਾਈਨ ਸ਼ਾਪਿੰਗ ਕਰ ਲਵੇ ਤਾਂ ਇਹ ਤਾਂ ਹੈਰਾਨ ਕਰ ਦੇਣ ਵਾਲੀ ਗੱਲ ਹੈ ਅਤੇ ਨਾਲ ਹੀ ਇਸ ਦੇ ਲਈ ਵਰਚੁਅਲ ਅਸਿਸਟੈਂਟ ਨੂੰ ਵੀ ਸ਼ੁਕਰੀਆ ਅਦਾ ਕਰਨਾ ਹੋਵੇਗਾ ਕਿ ਉਸ ਨੇ ਤੋਤੇ ਦੀ ਆਵਾਜ਼ ਨੂੰ ਪਛਾਣ ਲਿਆ ਅਤੇ ਆਰਡਰ ਕਰ ਦਿੱਤਾ। ਇਹ ਦਿਲਚਸਪ ਮਾਮਲਾ ਬ੍ਰਿਟੇਨ ‘ਚ ਸਾਹਮਣੇ ਆਇਆ ਹੈ ਜਿਥੇ ਇਕ ਤੋਤੇ ਨੇ ਅਮੇਜ਼ਾਨ ਦੇ ਸਮਾਰਟ ਸਪੀਕਰ ਰਾਹੀਂ ਅਮੇਜ਼ਾਨ ਤੋਂ ਖਰੀਦਦਾਰੀ ਕੀਤੀ ਹੈ। ਤੋਤੇ ਨੇ ਆਰਡਰ ਕਰਕੇ ਆਈਸਕ੍ਰੀਮ, ਸਟਰਾਬੈਰੀ ਵਰਗੀਆਂ ਚੀਜਾਂ ਮੰਗਵਾਈਆਂ ਹਨ।ਇਕ ਰਿਪੋਰਟ ਮੁਤਾਬਕ ਇਸ ਤੋਤੇ ਦਾ ਨਾਂ ਰੋਕੋ ਹੈ ਅਤੇ ਇਹ ਅਫਰੀਕੀ ਗ੍ਰੇ ਪੈਰਟ ਦੀ ਪ੍ਰਜਾਤੀ ਦਾ ਹੈ। ਉਸ ਨੇ ਵਰਚੁਅਲ ਅਸਿਸਟੈਂਟ ਅਲੈਕਸਾ ਨਾਲ ਦੋਸਤੀ ਕਰ ਲਈ ਸੀ ਅਤੇ ਇਸ ਦਾ ਫਾਇਦਾ ਚੁੱਕ ਕੇ ਉਸ ਨੇ ਆਈਸਕ੍ਰੀਮ, ਸਟਰਾਬੈਰੀਜ ਅਤੇ ਪਤੰਗਾਂ ਸਮੇਤ ਸਾਮਾਨ ਅਮੇਜ਼ਾਨ ਤੋਂ ਮੰਗਵਾ ਲਿਆ। ਖਾਸ ਗੱਲ ਇਹ ਰਹੀ ਕੀ ਤੋਤੇ ਦੇ ਮਾਲਕ ਨੂੰ ਇਸ ਦੇ ਬਾਰੇ ‘ਚ ਪਤਾ ਵੀ ਨਹੀਂ ਲੱਗਿਆ।
ਆਨਲਾਈਨ ਆਰਡਰ ਕਰਨ ਤੋਂ ਇਲਾਵਾ ਰੋਕੋ ਐਲੇਕਸਾ ਤੋਂ ਗਾਣੇ ਅਤੇ ਜੋਕਸ ਵੀ ਸੁਣਦਾ ਹੈ। ਹਾਲਾਂਕਿ ਉਸ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਹੁਣ ਮਾਲਕਣ ਮੈਰੀਅਨ ਨੇ ਇਸ ਤਰ੍ਹਾਂ ਦੀ ਖਰੀਦਦਾਰੀ ਤੋਂ ਬਚਣ ਲਈ ਐਲੇਕਸਾ ‘ਤੇ ਕੁਝ ਕੰਟਰੋਲ ਲੱਗਾ ਦਿੱਤੇ ਹਨ। ਮੈਰੀਅਨ ਨੇ ਦੱਸਿਆ ਕਿ ਇਕ ਦਿਨ ਉਨ੍ਹਾਂ ਨੇ ਆਪਣੀ ਅਮੇਜ਼ਾਨ ਸ਼ਾਪਿੰਗ ਆਰਡਰ ਲਿਸਟ ਦੇਖੀ ਤਾਂ ਉਹ ਹੈਰਾਨ ਹੋ ਗਈ। ਲਿਸਟ ‘ਚ ਅਜਿਹੇ-ਅਜਿਹੇ ਸਾਮਾਨ ਸਨ ਜੋ ਉਨ੍ਹਾਂ ਨੇ ਆਰਡਰ ਹੀ ਨਹੀਂ ਕੀਤੇ ਸਨ।
ਮਜ਼ੇਦਾਰ ਗੱਲ ਹੈ ਕਿ ਤੋਤਾ ਬ੍ਰਿਟੇਨ ਦੇ ਨੈਸ਼ਨਲ ਐਨੀਮਲ ਵੈਲਫੇਅਰ ਟਰਸੱਟ ‘ਚ ਰਹਿੰਦਾ ਸੀ। ਉੱਥੇ ਜ਼ਿਆਦਾ ਚਿਹਕਣ ਅਤੇ ਬੋਲਣ ਕਾਰਨ ਉਸ ਨੂੰ ਉਥੋ ਕੱਢ ਦਿੱਤਾ ਗਿਆ ਸੀ। ਪਵਿੱਤਰ ਸਥਾਨ ‘ਚ ਕੰਮ ਕਰਨ ਵਾਲੀ ਮੈਰੀਅਨ ਉਸ ਨੂੰ ਆਪਣੇ ਘਰ ਲੈ ਆਈ। ਇਸ ਤੋਂ ਬਾਅਦ ਘਰ ‘ਚ ਰਹਿ ਕੇ ਹੀ ਉਹ ਸਾਰਾ ਕੁਝ ਸਿਖ ਗਿਆ।
ਅਫ੍ਰੀਕੀ ਗ੍ਰੇ ਪ੍ਰਜਾਤੀ ਦੇ ਇਹ ਤੋਤੇ ਇੰਸਾਨਾਂ ਦੀ ਆਵਾਜ਼ ਅਤੇ ਸ਼ਬਦਾਂ ਦੀ ਨਕਲ ਕਰਨ ‘ਚ ਮਾਹਰ ਹੁੰਦੇ ਹਨ ਅਤੇ ਇਸ ਕਾਰਨ ਇਸ ਸੈਂਕਚੁਰੀ ‘ਚ ਸੈਲਾਨੀਆਂ ਨੂੰ ਹੋਣ ਵਾਲੀਆਂ ਅਸੁਵਿਧਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਉਸ ਨੂੰ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਤੋਤਾ ਏਸੇ ਕਰਮਚਾਰੀ ਨਾਲ ਰਹਿ ਰਿਹਾ ਸੀ। ਉਹ ਅਕਸਰ ਐਲੇਕਸਾ ਦੀ ਮਦਦ ਨਾਲ ਆਪਣੇ ਫੇਵਰੇਟ ਗਾਣੇ ਸੁਣਦਾ ਸੀ ਅਤੇ ਇਕ ਦਿਨ ਉਸ ਨੇ ਇਸ ਦੀ ਮਦਦ ਨਾਲ ਸਾਮਾਨ ਮੰਗਵਾਉਣ ਦਾ ਆਰਡਰ ਵੀ ਦੇ ਦਿੱਤਾ।