ਹੁਣ ਉਡਾਣ ਦੌਰਾਨ ਕਰ ਸਕੋਗੇ ਮੋਬਾਇਲ ”ਤੇ ਗੱਲ, ਨਿਯਮਾਂ ਨੂੰ ਮਿਲੀ ਮਨਜ਼ੂਰੀ

0
91

ਨਵੀਂ ਦਿੱਲੀ—ਜਹਾਜ਼ ਯਾਤਰੀਆਂ ਨੂੰ ਨਵੇਂ ਸਾਲ ‘ਤੇ ਉਡਾਣ ਦੇ ਦੌਰਾਨ ਇੰਟਰਨੈੱਟ ਕਨੈਕਟੀਵਿਟੀ ਦਾ ਤੋਹਫਾ ਮਿਲ ਸਕਦਾ ਹੈ। ਕੇਂਦਰੀ ਹਵਾਬਾਜ਼ੀ ਸਕੱਤਰ ਆਰ.ਐੱਨ. ਚੌਬੇ ਨੇ ਦੱਸਿਆ ਕਿ ਕੇਂਦਰੀ ਦੂਰਸੰਚਾਰ ਵਿਭਾਗ (ਡੀ.ਟੀ.ਓ.) ਨੇ ਇੰਫਲਾਈਟ ਕਨੈਕਟੀਵਿਟੀ (ਆਈ.ਐੱਫ.ਸੀ.) ਦੇ ਨਿਯਮਾਂ ਨੂੰ ਅਧਿਸੂਚਿਤ ਕਰ ਦਿੱਤਾ ਹੈ। ਇਨਫਲਾਈਟ ਕਨੈਕਟੀਵਿਟੀ (ਆਈ.ਐੱਫ.ਸੀ.) ਸੇਵਾ ਦੇਣ ਦੀਆਂ ਇਛੁੱਕ ਕੰਪਨੀਆਂ ਹੁਣ ਲਾਈਸੈਂਸ ਲੈਣ ਲਈ ਡੀ.ਓ.ਟੀ. ਨਾਲ ਸੰਪਰਕ ਕਰ ਸਕਦੀਆਂ ਹਨ। ਇਹ ਕੰਪਨੀਆਂ ਉਨ੍ਹਾਂ ਏਅਰਲਾਈਨਾਂ ਲਈ ਸੇਵਾ ਪ੍ਰਦਾਤਾ ਹੋ ਸਕਦੀਆਂ ਹਨ ਜੋ ਆਪਣੇ ਜਹਾਜ਼ਾਂ ‘ਚ ਇੰਟਰਨੈੱਟ ਦੀ ਸੇਵਾ ਦੇਣ ਲਈ ਇਛੁੱਕ ਹਨ।
ਦੁਨੀਆ ‘ਚ ਕਈ ਉਡਾਣਾਂ ‘ਚ ਹੈ ਇੰਟਰਨੈੱਟ ਸੇਵਾ ਦੀ ਆਗਿਆ
ਵਰਣਨਯੋਗ ਹੈ ਕਿ ਦੁਨੀਆ ਦੇ ਕਈ ਦੇਸ਼ਾਂ ‘ਚ ਉਡਾਣ ਦੌਰਾਨ ਜਹਾਜ਼ ‘ਚ ਇੰਟਰਨੈੱਟ ਸੇਵਾ ਦੀ ਆਗਿਆ ਹੈ ਪਰ ਭਾਰਤੀ ਵਾਯੂ ਖੇਤਰ ‘ਚ ਕਿਸੇ ਵੀ ਸਵਦੇਸ਼ੀ ਜਾਂ ਵਿਦੇਸ਼ੀ ਜਹਾਜ਼ ਸੇਵਾ ਕੰਪਨੀ ਦੀ ਉਡਾਣ ‘ਚ ਇੰਟਰਨੈੱਟ ਸੁਵਿਧਾ ਪ੍ਰਦਾਨ ਕਰਨ ਦੀ ਆਗਿਆ ਨਹੀਂ ਹੈ।
ਪਿਛਲੇ ਕਰੀਬ ਦੋ ਸਾਲ ਦੇ ਦੌਰਾਨ ਨਾਗਰਿਕ ਹਵਾਬਾਜ਼ੀ ਮੰਤਰਾਲੇ ਅਤੇ ਦੂਰਸੰਚਾਰ ਮੰਤਰਾਲੇ ਦੀ ਸਾਂਝੀ ਕੋਸ਼ਿਸ਼ ਦੇ ਫਲਸਰੂਪ ਗ੍ਰਹਿ ਮੰਤਰਾਲੇ ਨੇ ਇਸ ਲਈ ਆਗਿਆ ਦਿੱਤੀ ਹੈ ਪਰ ਹੁਣ ਤੱਕ ਨਿਯਮ ਅਧਿਸੁਚਿਤ ਨਹੀਂ ਹੁੰਦੇ ਸੇਵਾ ਸ਼ੁਰੂ ਨਹੀਂ ਹੋ ਪਾਵੇਗੀ। ਇਸ ਲਈ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸਭ ਤਰ੍ਹਾਂ ਦੇ ਕਦਮ ਚੁੱਕੇ ਗਏ ਹਨ ਜਿਸ ‘ਚ ਸਰਵਰ ਭਾਰਤ ‘ਚ ਰੱਖਣ ਵਰਗੀ ਸ਼ਰਤ ਸ਼ਾਮਲ ਹੈ। ਨਿਯਮਾਂ ਦੇ ਅਧਿਸੂਚਿਤ ਹੋਣ ਦੇ ਬਾਅਦ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਨੂੰ ਇਸ ਲਈ ਲਾਈਸੈਂਸ ਪ੍ਰਾਪਤ ਕਰਨਾ ਹੋਵੇਗਾ।