ਹਿਊਸਟਨ ਯੂਨੀਵਰਸਿਟੀ ਨੇ ਭਾਰਤੀ-ਅਮਰੀਕੀ ਜੋੜੇ ਨੂੰ ਦਿੱਤਾ ਵਿਸ਼ੇਸ਼ ਸਨਮਾਨ

ਵਾਸ਼ਿੰਗਟਨ— ਅਮਰੀਕਾ ਵਿਚ ਹਿਊਸਟਨ ਯੂਨੀਵਰਸਿਟੀ ਦੀ ਇਕ ਇਮਾਰਤ ਦਾ ਨਾਮ ਬਦਲ ਕੇ ਭਾਰਤੀ-ਅਮਰੀਕੀ ਜੋੜੇ ਡਾਕਟਰ ਦੁਰਗਾ ਅਤੇ ਸੁਸ਼ੀਲਾ ਅਗਰਵਾਲ ਦੇ ਨਾਮ ‘ਤੇ ਰੱਖਿਆ ਗਿਆ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸ਼ੋਧ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਵਿਚ ਇਸ ਜੋੜੇ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਇਹ ਸਨਮਾਨ ਦਿੱਤਾ ਗਿਆ ਹੈ। ਯੂਨੀਵਰਸਿਟੀ ਅਧਿਕਾਰੀਆਂ ਨੇ ਦੱਸਿਆ ਕਿ ਹਿਊਸਟਨ ਯੂਨੀਵਰਸਿਟੀ 1927 ਵਿਚ ਸਥਾਪਿਤ ਕੀਤੀ ਗਈ ਜਨਤਕ ਸ਼ੋਧ ਯੂਨੀਵਰਸਿਟੀ ਹੈ।
ਯੂਨੀਵਰਸਿਟੀ ਨੇ ਆਪਣੀ ‘ਇੰਜੀਨੀਅਰਿੰਗ ਰਿਸਰਚ ਬਿਲਡਿੰਗ’ ਦਾ ਨਾਮ 26 ਅਪ੍ਰੈਲ ਨੂੰ ਡਾਕਟਰ ਦੁਰਗਾ ਡੀ ਅਗਰਵਾਲ ਅਤੇ ਸੁਸ਼ੀਲਾ ਅਗਰਵਾਲ ਦੇ ਨਾਮ ‘ਤੇ ਰੱਖਿਆ। ਇਮਾਰਤ ਦਾ ਨਾਮ ਉਨ੍ਹਾਂ ਨੂੰ ਸਮਰਪਿਤ ਕਰਨ ਨੂੰ ਲੈ ਕੇ ਆਯੋਜਿਤ ਪ੍ਰੋਗਰਾਮ ਵਿਚ ਭਾਰਤੀ ਮੂਲ ਦੀ ਅਮਰੀਕੀ ਕੁਲਪਤੀ ਅਤੇ ਯੂਨੀਵਰਸਿਟੀ ਦੀ ਪ੍ਰਮੁੱਖ ਰੇਣੂ ਖਾਤੋਰ, ਭਾਰਤ ਦੇ ਕੌਂਸਲੇਟ ਜਨਰਲ ਡਾਕਟਰ ਅਨੁਪਮ ਰੇ, ਭਾਰਤੀ ਭਾਈਚਾਰੇ ਦੇ ਮੈਂਬਰ, ਵਿਦਿਆਰਥੀ ਅਤੇ ਅਧਿਆਪਕ ਮੌਜੂਦ ਸਨ।

Leave a Reply

Your email address will not be published. Required fields are marked *