‘ਹਾਈ ਐਂਡ ਯਾਰੀਆਂ’ ਨਾਲ ਮੁਸਕਾਨ ਸੇਠੀ ਦੀ ਪਾਲੀਵੁੱਡ ’ਚ ਐਂਟਰੀ

0
113

ਪੰਜਾਬੀ ਫਿਲਮ ‘ਹਾਈ ਐਂਡ ਯਾਰੀਆਂ’ 22 ਫਰਵਰੀ, 2019 ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ’ਚ ਜੱਸੀ ਗਿੱਲ, ਰਣਜੀਤ ਬਾਵਾ ਤੇ ਨਿੰਜਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੇ ਨਾਲ ਫੀਮੇਲ ਲੀਡ ’ਚ ਮੁਸਕਾਨ ਸੇਠੀ, ਨਵਨੀਤ ਕੌਰ ਢਿੱਲੋਂ ਤੇ ਆਰੂਸ਼ੀ ਸ਼ਰਮਾ ਵੀ ਅਹਿਮ ਭੂਮਿਕਾ ’ਚ ਹਨ। ਫਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟਰ ਕੀਤਾ ਹੈ।