ਹਾਈਕੋਰਟ ਦੇ ਹੁਕਮਾ ਤੇ ਪ੍ਰਸ਼ਾਸ਼ਨ ਨੇ ਲੋਕਾਂ ਦੀ ਜਿੰਦਗੀ ਭਰ ਦੀ ਕਮਾਈ ਤੇ ਫੇਰਿਆ ਪੀਲਾ ਪੰਜਾ

ਲੋਕ ਰੋਹ ਦਾ ਕਰਨਾ ਪਿਆ ਸਾਹਮਣਾ
ਜੀਰਕਪੁਰ : ਨਗਰ ਕੌਂਸਲ ਦੀ ਟੀਮ ਵਲੋਂ ਅੱਜ ਹਾਈਕੋਰਟ ਦੇ ਹੁਕਮਾ ਤੇ ਅਮਤਰਰਾਸਟਰੀ ਹਵਾਈ ਅੱਡੇ ਦੀ ਦੀਵਾਰ ਦੇ 100 ਮੀਟਰ ਘੇਰੇ ਅੰਦਰ ਬਣੀਆ ਉਸਾਰੀਆਂ ਵਿੱਚੋਂ ਅੱਠ ਉਸਾਰੀਆ ਤੇ ਪੀਲਾ ਪੰਜਾ ਚਲਾਇਆ ਗਿਆ।ਇਨ•ਾਂ ਉਸਾਰੀ ਕਰਨ ਵਾਲੇ ਲੋਕਾਂ ਨੂੰ ਧਾਰਾ 220 ਤਹਿਤ ਛੇ ਘੰਟੇ ਅੰਦਰ ਅਪਣੀਆ ਉਸਾਰੀਆਂ ਢਾਹੁਣ ਦੇ ਨੋਟਿਸ ਜਾਰੀ ਕੀਤੇ ਸਨ ਜਦਕਿ ਅੱਜ ਕਰੀਬ 400 ਹੋਰ ਉਸਾਰੌ ਕਰਨ ਵਾਲਿਆ ਨੂੰ ਧਾਰਾ 195 ਤਹਿਤ ਅਪਣਾ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਭਾਰੀ ਪੁਲਿਸ ਫੋਰਸ ਨਾਲ ਕਾਰਵਾਈ ਕਰਨ ਲਈ ਪੁੱਜੇ ਪ੍ਰਸ਼ਾਸ਼ਨਿਕ ਅਧਿਕਾਰੀਆ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਵੀ ਕਰਨਾ ਪਿਆ ਪਰ ਕਾਰਜ ਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਕਿਸੇ ਦਾ ਦਬਾਅ ਨਹੀ ਮੰਨਿਆ ਅਤੇ ਉਨ•ਾਂ ਨੇ ਸ਼ਾਮ ਤੱਕ ਸਾਰੀਆ ਅੱਠ ਉਸਾਰੀਆਂ ਨੂੰ ਢਾਹੁਣ ਦੀ ਕਾਰਵਾਈ ਨੂੰ ਅਮਲੀ ਜਾਮਾ ਪਹਿਨਾ ਦਿੱਤਾ।ਨਗਰ ਕੌਂਸਲ ਦੇ ਇੱਕ ਕੌਂਸਲਰ ਵਲੋਂ ਲੋਕਾਂ ਦੀ ਹਮਦਰਦੀ ਲੈਣ ਲਈ ਜੇ ਸੀ ਬੀ ਅੱਗੇ ਲਿਟ ਕੇ ਡਰਾਮਾ ਰੱਚਣ ਦੀ ਕੋਸ਼ਿਸ ਕੀਤੀ ਪਰ ਥਾਣਾ ਮੁਖੀ ਨੇ ਸਖਤੀ ਕਰਦਿਆ ਉਸ ਨੂੰ ਖਦੇੜ ਕੇ ਕਾਰਵਾਈ ਨੂੰ ਜਾਰੀ ਰਖਿਆ।ਹਾਸਲ ਜਾਣਕਾਰੀ ਅਨੁਸਾਰ ਮਾਣਯੋਗ ਹਾਈਕੋਰਟ ਦੇ ਹੁਕਮਾ ਤੇ ਨਗਰ ਕੌਂਸਲ ਵਲੋਂ ਹਵਾਈ ਅੱਡੇ ਦੇ 100 ਮੀਟਰ ਘੇਰੇ ਵਿੱਚ ਮਨਾਹੀ ਖੇਤਰ ਅੰਦਰ ਬਣੀਆਂ ਉਸਾਰੀਆਂ ਨੂੰ ਢਾਹੁਣਾ ਆਰੰਭ ਕਰ ਦਿੱਤਾ ਹੈ। ਲੋਕਾਂ ਨੇ ਦੋਸ਼ ਲਾਇਆਂ ਕਿ ਉਨ•ਾਂ ਦੇ ਘਰਾਂ ਦੇ ਨਕਸ਼ੇ ਪਾਸ ਹੋਣ­ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਜਾਰੀ ਹੋਣ ਦੇ ਬਾਵਜੂਦ ਪ੍ਰ੍ਰਸ਼ਾਸ਼ਨ ਵਲੋਂ ਉਨ•ਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ•ਾਂ ਨਗਰ ਕੌਂਸਲ ਦੇ ਮੀਤ ਪ੍ਰਧਾਨ ਨਛੱਤਰ ਸਿੰਘ ਅਤੇ ਕੌਂਸਲਰ ਸੁਰਿੰਦਰ ਛਿੰਦਾ ਤੇ ਦੋਸ਼ ਲਾਇਆ ਕਿ ਉਨ•ਾਂ ਵਲੋਂ 100 ਮੀਟਰ ਘੇਰੇ ਅੰਦਰ ਨਜਾਇਜ ਕਾਲੋਨੀਆ ਕੱਟੀਆਂ ਹਨ ਜਿਨ•ਾਂ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀ ਕੀਤੀ ਗਈ ਸੀ। ਉਨ•ਾਂ ਦੋਸ਼ ਲਾਇਆ ਕਿ ਅਧਿਕਾਰੀਆਂ ਵਲੋਂ ਅੱਜ ਦੀ ਕਾਰਵਾਈ ਵਿੱਚ ਵੀ ਪੱਖਪਾਤ ਵਰਤਿਆ ਗਿਆ ਜਿਸ ਤਹਿਤ ਕੌਂਸਲਰ ਦੇ ਗੁਦਾਮ ਤੇ ਬਿਨਾ ਕਾਰਵਾਈ ਕੀਤੇ ਬਾਕੀ ਗਰੀਬ ਲੋਕਾਂ ਤੇ ਜੇ ਸੀ ਬੀ ਚਲਾਈ ਗਈ। ਇਸ ਮੌਕੇ ਲੋਕਾਂ ਨੇ ਅਧਿਕਾਰੀਆ ਨੂੰ ਦਸਿਆ ਕਿ 100 ਮੀਟਰ ਘੇਰੇ ਅੰਦਰ ਰਹਿ ਰਹੇ ਲੋਕਾਂ ਵਲੋਂ ਹਾਈਕੋਰਟ ਵਿੱਚ ਰਹਿਮ ਦੀ ਅਪੀਲ ਕੀਤੀ ਗਈ ਹੈ ਜਿਸ ਦੀ ਸੁਣਵਾਈ ਲਈ ਅਦਾਲਤ ਵਲੋਂ ਮੰਗਲਵਾਰ ਦਾ ਸਮਾ ਤੈਅ ਕੀਤਾ ਹੈ ਲਿਹਾਜਾ ਅਧਿਕਾਰੀ ਉਨ•ਾਂ ਨੂੰ ਮੰਗਲਵਾਰ ਤੱਕ ਦਾ ਸਮਾ ਦੇਣ। ਉਨ•ਾਂ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਜੇਕਰ ਅਦਾਲਤ ਵਿੱਚ ਉਨ•ਾਂ ਦੇ ਹੱਕ ਵਿੱਚ ਫੈਸਲਾ ਨਹੀ ਆਇਆਂ ਤਾਂ ਉਹ ਖੁਦ ਅਪਣੀਆ ਉਸਾਰੀਆ ਢਾਹ ਲੈਣਗੇ। ਕੁਝ ਲੋਕਾਂ ਵਲੋਂ ਮੌਕੇ ਤੇ ਪੁੱਜੇ ਕੌਂਸਲਰ ਗੁਰਪ੍ਰੀਤ ਕੌਰ ਦੇ ਪਤੀ ਸਾਬਕਾ ਕੌਂਸਲਰ ਪ੍ਰੀਤ ਭਬਾਤ ਵਲੋਂ ਨਗਰ ਕੌਂਸਲ ਦੀ ਕਾਰਵਾਈ ਦੇ ਵਿਰੋਧ ਕਰਨ ਨੂੰ ਡਰਾਮਾ ਕਰਾਰ ਦਿੰਦਿਆ ਕਿਹਾ ਕਿ ਜਿਸ ਸਮੇ ਇਸ ਖੇਤਰ ਵਿੱਚ ਨਜਾਇਜ ਉਸਾਰੀਆ ਹੋ ਰਹੀਆ ਸਨ ਤਾਂ ਉਹ ਵੀ ਮੌਜੂਦਾ ਕੌਂਸਲਰ ਸਨ ਪਰ ਉਨ•ਾਂ ਵਲੋਂ ਕਿਸੇ ਵੀ ਨਜਾਇਜ ਕੰਮ ਦਾ ਵਿਰੋਧ ਨਹੀ ਕੀਤਾ ਗਿਆ।

ਪਾਟੋਧਾੜ ਹੋਏ ਪਿੰਡ ਭਬਾਤ ਦੇ ਵਸਨੀਕ

ਨਗਰ ਕੌਂਸਲ ਵਲੋਂ ਕੀਤੀ ਜਾ ਰਹੀ ਕਾਰਵਾਈ ਕਾਰਨ ਪਿੰਡ ਭਬਾਤ ਦੇ ਵਸਨੀਕ ਦੋ ਧੜਿਆਂ ਵਿੱਚ ਵੰਡੇ ਗਏ ਹਨ। ਇੱਕ ਧੜੇ ਦਾ ਕਹਿਣਾ ਹੈ ਕਿ ਜੇਕਰ ਉਨ•ਾਂ ਵਲੋਂ ਲੰਘੀਆ ਵਿਧਾਨ ਸਭਾ ਚੋਣਾ ਦੌਰਾਨ ਅਕਾਲੀਦਲ ਦੇ ਉਮੀਦਵਾਰ ਹਲਕਾ ਵਿਧਾਇਕ ਐਨ ਕੇ ਸ਼ਰਮਾ ਨੂੰ ਵੋਟਾਂ ਪਾਈਆਂ ਹੁੰਦੀਆਂ ਤਾਂ ਉਨ•ਾਂ ਨੂੰ ਅੱਜ ਇਹ ਦਿਨ ਨਹੀ ਵੇਖਣਾ ਪੈਣਾ ਸੀ। ਜਦਕਿ ਦੂਜੇ ਧੜੇ ਵਲੋਂ ਇਨ•ਾਂ ਸਾਰੀ ਨਜਾਇਜ ਲਈ ਵਿਧਾਇਕ ਐਨ ਕੇ ਸ਼ਰਮਾ ਅਤੇ ਉਨ•ਾਂ ਦੇ ਕੌਂਸਲਰਾਂ ਨੂੰ ਜਿੰਮੇਵਾਰ ਠਹਿਰਾਇਆ। ਜਿਸ ਦੇ ਵਿਰੋਧ ਵਜੋਂ ਉਨ•ਾਂ ਵਲੋਂ ਵਿਧਾਇਕ ਐਨ ਕੇ ਸ਼ਰਮਾ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਉਨ•ਾਂ ਦੇ ਹੱਕ ਵਿੱਚ ਕਿਸੇ ਕੌਂਸਲਰ ਦੇ ਨਾ ਖੜ•ੇ ਹੋਣ ਕਾਰਨ ਵੀ ਉਨ•ਾਂ ਵਿੱਚ ਭਾਰੀ ਰੋਸ ਪਾਇਆਂ ਜਾ ਰਿਹਾ ਹੈ।ਭਬਾਤ ਦੇ ਕੁਝ ਲੋਕਾਂ ਵਲੋਂ ਅਫਸਰਾਂ ਤੇ ਇੱਕ ਵਿਅਕਤੀ ਵਿਸ਼ੇਸ਼ ਦੇ ਗੁਦਾਮ ਵਿੱਚ ਸਿਰਫ ਵਿਖਾਵੇ ਲਈ ਕਾਰਵਾਈ ਕਰਨ ਦਾ ਦੋਸ਼ ਲਾਇਆਂ ਹੈ। ਅਫਸਰਾਂ ਵਲੋਂ ਇਸ ਗੁਦਾਮ ਦੀਆ ਦੀਵਾਰਾਂ ਤੋੜਨ ਦੀ ਬਜਾਏ ਸਿਰਫ ਛੱਜੇ ਤੋੜ ਕੇ ਹੂ ਖਾਨਾ ਪੂਰਤੀ ਕੀਤੀ ਗਈ ਹੈ।

ਅਦਾਲਤ ਦੇ ਹੁਕਮਾ ਦੀ ਪਾਲਣਾ ਯਕੀਨੀ ਬਣਾ ਹਹੇ ਹਾਂ-ਮਨਵੀਰ ਗਿੱਲ
ਲੋਕਾਂ ਵਲੋਂ ਪੱਖਪਾਤ ਦੇ ਲਗਾਏ ਜਾ ਰਹੇ ਦੋਸ਼ਾ ਦਾ ਖੰਡਨ ਕਰਦਿਆ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਕਿਹਾ ਕਿ ਉਨ•ਾਂ ਵਲੋਂ ਕਿਸੇ ਵੀ ਉਸਾਰੀ ਕਰਤਾ ਨਾਲ ਪੱਖਪਾਤ ਨਹੀਕੀਤਾ ਜਾ ਰਿਹਾ।ਉਨ•ਾਂ ਕਿਜਾ ਕਿ ਮਾਣਯੋਗ ਅਦਾਲਤ ਦੇ ਹੁਕਮਾ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ ਅਤੇ ਉਨ•ਾਂ ਵਲੋਂ ਹੁਕਾ ਅਨੁਸਾਰ ਸਾਰੀ ਕਾਰਵਾਈ ਕਰਕੇ ਸਮੇ ਸਿਰ ਅਪਣੀ ਰਿਪੋਰਟ ਪੇਸ਼ ਕਰ ਦਿੱਤੀ ਜਾਵੇਗੀ।

Leave a Reply

Your email address will not be published. Required fields are marked *